Wednesday, August 26, 2026

ਭਾਜਪਾ ਗਠਜੋੜ ਦੇ ਹੱਕ ‘ਚ ਚੱਲ ਰਹੀ ਹੈ ਹਵਾ- ਵਿਕਾਸ ਗੁਪਤਾ

ਸੰਗਰੂਰ, 8 ਫਰਵਰੀ (ਜਗਸੀਰ ਲੌਂਗੋਵਾਲ) – ਇਥੋਂ ਨੇੜਲੇ ਪਿੰਡ ਛਾਜ਼ਲੀ ਵਿਖੇ ਭਾਰਤੀ ਜਨਤਾ ਪਾਰਟੀ ਨੂੰ ਬੂਥ ਪੱਧਰ ਤੱਕ ਮਜ਼ਬੂਤ ਬਣਾਉਣ ਲਈ ਜਿਲ੍ਹਾ ਇੰਚਾਰਜ਼ ਵਿਕਾਸ ਗੁਪਤਾ ਵਲੋਂ ਭਾਜਪਾ ਦੇ ਟਕਸਾਲੀ ਆਗੂ ਬਲਵੰਤ ਰਾਏ ਸ਼ਰਮਾ ਅਤੇ ਸੰਜੀਵ ਜੈਨ ਨਾਲ ਵਿਚਾਰ ਵਟਾਦਰਾ ਕੀਤਾ ਗਿਆ।ਉਨਾਂ ਨੇ ਕਿਹਾ ਪਿੰਡ ਛਾਜ਼ਲੀ ਦੇ 9 ਬੂਥਾਂ ‘ਤੇ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ।ਉਨ੍ਹਾਂ ਕਿ ਕੋਈ ਵੀ ਪਾਰਟੀ ਉਦੋਂ ਤੱਕ ਮਜ਼ਬੂਤ ਨਹੀਂ ਹੁੰਦੀ, ਜਦੋਂ ਤੱਕ ਬੂਥ ਮਜ਼ਬੂਤ ਨਹੀਂ ਹੁੰਦੇ।ਭਾਜਪਾ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਗਠਜੋੜ ਦੇ ਹੱਕ ਵਿੱਚ ਜਬਰਦਸਤ ਲਹਿਰ ਹੈ, ਭਾਵਂ ਕਾਂਗਰਸ ਵਲੋਂ ਚੋਣਾਂ ਜਿੱਤਣ ਲਈ ਦਲਿਤ ਕਾਰਡ ਖੇਡਿਆ ਗਿਆ ਹੈ।ਇਸ ਮੌਕੇ ਗੁਰਪ੍ਰੀਤ ਸਿੰਘ ਸਤਿਗੁਰ ਸਿੰਘ, ਭਰਪੂਰ ਸਿੰਘ ਅਤੇ ਹਰਜੀਤ ਸਿੰਘ ਸਹਾਰਨ ਮੌਜ਼ੂਦ ਸਨ ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …