Wednesday, August 26, 2026

ਦੀ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੁਨਾਮ ਦੀ ਮਾਸਿਕ ਮੀਟਿੰਗ ਹੋਈ

ਸੰਗਰੂਰ, 8 ਫਰਵਰੀ (ਜਗਸੀਰ ਲੌਂਗੋਵਾਲ) – ਦੀ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸੁਨਾਮ ਦੀ ਮਾਸਿਕ ਮੀਟਿੰਗ ਭੁਪਿੰਦਰ ਸਿੰਘ ਛਾਜ਼ਲੀ ਦੀ ਪ੍ਰਧਾਨਗੀ ਹੇਠ ਪੈਨਸ਼ਨਰ ਭਵਨ ਸੁਨਾਮ ਵਿਖੇ ਹੋਈ।ਜਿਸ ਵਿੱਚ ਵੱਡੀ ਗਿਣਤੀ ‘ਚ ਪੈਨਸ਼ਨਰ ਸਾਥੀਆਂ ਨੇ ਸ਼ਮੂਲੀਅਤ ਕੀਤੀ।ਮੀਟਿੰਗ ਸ਼ੁਰੂ ਕਰਨ ਤੋਂ ਪਹਿਲਾਂ ਸਦੀਵੀ ਵਿਛੋੜਾ ਦੇ ਗਏ ਭਾਰਤ ਰਤਨ ਤੇ ਪਲੇਅਬੈਕ ਸਿੰਗਰ ਲਤਾ ਮੰਗੇਸ਼ਕਰ, ਪਦਮਸ਼੍ਰੀ ਸੰਤ ਇਕਬਾਲ ਸਿੰਘ ਬੜੂ ਸਾਹਿਬ ਅਤੇ ਪੈਨਸ਼ਨਰ ਅਮਰਜੀਤ ਸਿੰਘ, ਸੀਤਾ ਰਾਮ ਸੁਪਰਡੈਂਟ, ਵੀਰ ਸੁਰੇਸ਼, ਪਿਆਰਾ ਸਿੰਘ ਹੈਡ ਟੀਚਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
                            ਇਸ ਉਪਰੰਤ ਪੈਨਸ਼ਨਰ ਐਸੋਸੀਏਸ਼ਨ ਵਿੱਚ ਸ਼ਾਮਲ ਹੋਏ ਨਵੇਂ ਮੈਂਬਰਾਂ ਪਰਮਜੀਤ ਸਿੰਘ, ਗੁਰਚਰਨ ਸਿੰਘ, ਗੁਰਦੀਪ ਸਿੰਘ, ਜਲ ਸਪਲਾਈ, ਭੋਲਾ ਸਿੰਘ ਖੁਰਾਕ ਅਤੇ ਸਪਲਾਈ ਵਿਭਾਗ ਦਾ ਮੀਟਿੰਗ ਵਿੱਚ ਹਾਰ ਪਾ ਕੇ ਸਵਾਗਤ ਕੀਤਾ ਗਿਆ।ਬੁਲਾਰਿਆਂ ਨੇ ਪਿਛਲੀਆਂ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਅਤੇ ਮੌਜ਼ੂਦਾ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਮੁਲਾਜ਼ਮਾਂ, ਪੈਨਸ਼ਨਰਾਂ, ਮਜ਼ਦੂਰਾਂ ਨਾਲ ਕੀਤੀਆਂ ਵਧੀਕੀਆਂ, ਬੇਇਨਸਾਫ਼ੀ, ਲਾਏ ਲਾਰੇ ਲੱਪਿਆਂ, ਝੂਠੇ ਵਾਅਦਿਆਂ ਨੂੰ ਲੈ ਕੇ ਦੱਬ ਕੇ ਕੋਸਿਆ ਅਤੇ ਮੁਲਾਜ਼ਮਾਂ ਅਤੇ ਪੈਸ਼ਨਰਾਂ ਨੂੰ ਅਪੀਲ ਕੀਤੀ ਕਿ ਅਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਇਹਨਾਂ ਲੋਕ ਦੋਖੀ ਅਤੇ ਆਪਣੇ ਪਰਿਵਾਰਕ ਅਤੇ ਕਾਰਪੋਰੇਟਾਂ ਦੀਆਂ ਹਿਤ ਪੂਰਨ ਵਾਲੇ ਸਿਆਸਤਦਾਨਾਂ ਨੂੰ ਨਾ ਭੁੱਲਣ ਵਾਲਾ ਸਬਕ ਸਿਖਾਇਆ ਜਾਵੇ।
               ਮੀਟਿੰਗ ਨੂੰ ਅੰਗਰੇਜ਼ ਸਿੰਘ ਚੀਮਾਂ, ਜੀਤ ਸਿੰਘ ਬੰਗਾ, ਪਵਨ ਜ਼ਿੰਦਲ, ਬਲਵਿੰਦਰ ਸਿੰਘ ਜਿਲ੍ਹੇਦਾਰ, ਪਵਨ ਸ਼ਰਮਾ, ਹਰਦਰਸ਼ਨ ਸਿੰਘ, ਬ੍ਰਿਜ ਲਾਲ ਧੀਮਾਨ ਤੇ ਕੇਹਰ ਸਿੰਘ ਜੋਸ਼ਨ ਨੇ ਸੰਬੋਧਨ ਕੀਤਾ।ਕਵੀ ਮਿਲਖਾ ਸਿੰਘ ਸਨੇਹੀ, ਨੇ ਬੰਬੀਹਾ ਬੋਲੇ ਕਵਿਤਾ ਸੁਣਾਈ ਕੇ ਮੀਟਿੰਗ ਵਿੱਚ ਵਾਹ ਵਾਹ ਖੱਟੀ।
ਆਖਿਰ ਵਿੱਚ ਪ੍ਰਧਾਨ ਭੁਪਿੰਦਰ ਸਿੰਘ ਛਾਜ਼ਲੀ ਨੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਮੌਜ਼ੂਦਾ ਪ੍ਰਬੰਧ ਬਦਲਣ ਦਾ ਸੱਦਾ ਦਿੰਦਿਆਂ ਮੀਟਿੰਗ ਵਿੱਚ ਪਹੁੰਚੇ ਸਾਥੀਆਂ ਦਾ ਧੰਨਵਾਦ ਕੀਤਾ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …