Sunday, October 25, 2026

ਚੋਣ ਰਿਹਰਸਲ ’ਚ ਗੈਰਹਾਜ਼ਰ ਰਹਿਣ ਵਾਲੇ ਕਰਮਚਾਰੀਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ – ਜਿਲ੍ਹਾ ਚੋਣ ਅਫ਼ਸਰ

ਅੰਮ੍ਰਿਤਸਰ, 8 ਫਰਵਰੀ (ਸੁਖਬੀਰ ਸਿੰਘ) – ਜ਼ਿਲ੍ਹਾ ਅੰਮਿ੍ਰਤਸਰ ‘ਚ ਪੈਂਦੇ 11 ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਪੋਲਿੰਗ ਸਟਾਫ ਦੀ ਵੱਖ-ਵੱਖ ਥਾਵਾਂ ‘ਤੇ ਰਿਹਰਸਲ ਕਰਵਾਈ ਗਈ ਅਤੇ ਜਿਲ੍ਹਾ ਚੋਣ ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਵਲੋਂ ਰਿਹਰਸਲਾਂ ਦਾ ਖੁੱਦ ਜਾਇਜ਼ਾ ਲਿਆ ਗਿਆ।
                      ਰਿਹਰਸਲਾਂ ਦਾ ਜਾਇਜ਼ਾ ਲੈਣ ਉਪਰੰਤ ਖਹਿਰਾ ਨੇ ਕਿਹਾ ਕਿ ਜਿਹੜੇ ਕਰਮਚਾਰੀ ਚੋਣ ਰਿਹਰਸਲ ਵਿੱਚ ਗੈਰਹਾਜ਼ਰ ਪਾਏ ਗਏ ਹਨ।ਉਨਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਉਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕਰਮਚਾਰੀਆਂ ਨੂੰ ਚੇਤਾਵਨੀ ਜਾਰੀ ਕੀਤੀ ਗਈ ਸੀ ਕਿ ਉਹ ਰਿਹਰਸਲਾਂ ਵਾਲੇ ਦਿਨ ਸਮੇਂ ਸਿਰ ਆਪਣੀ ਡਿਊਟੀ ਤੇ ਰਿਪੋਰਟ ਕਰਨ ਅਤੇ ਜਿਹੜੇ ਕਰਮਚਾਰੀ ਆਪਣੇ ਚੋਣ ਰਿਹਸਲ ਵਿੱਚ ਨਹੀਂ ਪਹੁੰਚੇ, ਉਨਾਂ ਨੂੰ ਜਲਦੀ ਹੀ ਨੋਟਿਸ ਜਾਰੀ ਕੀਤੇ ਜਾਣਗੇ।ਜਿਲਾ ਚੋਣ ਅਧਿਕਾਰੀ ਨੇ ਦੱਸਿਆ ਕਿ ਅਜਨਾਲਾ ਦੀ ਰਿਹਰਸਲ ਆਡੀਟੋਰੀਅਮ ਹਾਲ ਸਰਕਾਰੀ ਕਾਲਜ ਅਜਨਾਲਾ, ਰਾਜਾਸਾਂਸੀ ਦੀ ਚੋਣ ਰਿਹਰਸਲ ਪ੍ਰੀਖਿਆ ਹਾਲ ਸਰਕਾਰੀ ਨਰਸਿੰਗ ਕਾਲਜ ਮੈਡੀਕਲ ਇਨਕਲੇਵ ਅੰਮ੍ਰਿਤਸਰ, ਮਜੀਠਾ ਦੀ ਚੋਣ ਰਿਹਰਸਲ ਮਲਟੀਪਰਪਸ ਹਾਲ, ਮਾਈ ਭਾਗੋ ਸਰਕਾਰੀ ਬਹੁ-ਤਕਨੀਕੀ ਕਾਲਜ ਲੜਕੀਆਂ ਮਜੀਠਾ ਰੋਡ, ਅੰਮ੍ਰਿਤਸਰ, ਜੰਡਿਆਲਾ ਦੀ ਰਿਹਰਸਲ ਕਾਮਨ ਰੂਮ ਸੀ: ਸੈਕ: ਰੈਜੀਡੈਂਸ਼ੀਅਲ ਮੈਰੀਟੋਰੀਅਸ ਸਕੂਲ ਅੰਮ੍ਰਿਤਸਰ, ਹਲਕਾ ਉੱਤਰੀ ਦੀ ਰਿਹਰਸਲ ਸਰਕਾਰੀ ਇੰਸਟੀਚਿਊਟ ਗਾਰਮੈਂਟ ਟੈਕਾਨਾਲੋਜੀ, ਇੰਨਸਾਈਡ ਮਾਈ ਭਾਗੋ ਸਰਕਾਰੀ ਬਹੁਤਕਨੀਕੀ ਕਾਲਜ ਲੜਕੀਆਂ ਮਜੀਠਾ ਰੋਡ, ਅੰਮ੍ਰਿਤਸਰ, ਪੱਛਮੀ ਦੀ ਰਿਹਰਸਲ ਪ੍ਰੀਖਿਆ ਹਾਲ ਪੋਲੋਟੈਕਨੀਕਲ ਕਾਲਜ ਜੀ.ਟੀ ਰੋਡ ਛੇਹਰਟਾ ਅੰਮਿ੍ਰਤਸਰ, ਕੇਂਦਰੀ ਦੀ ਰਿਹਰਸਲ ਪ੍ਰੀਖਿਆ ਹਾਲ ਸਰਕਾਰੀ ਇੰਡਸਟਰੀਅਲ ਟਰੇਨਿੰਗ ਇੰਸਟੀਚਿਊਟ, ਬੀ-ਬਲਾਕ ਰਣਜੀਤ ਐਵੀਨਿਊ ਅੰਮ੍ਰਿਤਸਰ, ਪੂਰਬੀ ਹਲਕੇ ਦੀ ਰਿਹਰਸਲ ਜਿਮਨੇਜਿਅਮ ਹਾਲ, ਸਰਕਾਰੀ ਸੀ:ਸੈਕ: ਸਕੂਲ ਟਾਊਨ ਹਾਲ, ਅੰਮਿ੍ਰਤਸਰ, ਅੰਮਿ੍ਰਤਸਰ ਦੱਖਣੀ ਦੀ ਰਿਹਰਸਲ ਮਲਟੀਸਕਿਲਡ ਡਿਵਲਪਮੈਂਟ ਸੈਂਟਰ ਕਬੀਰ ਪਾਰਕ ਸਾਹਮਣੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ, ਅਟਾਰੀ ਦੀ ਰਿਹਰਸਲ ਜਿਮਨੇਜਿਅਮ ਹਾਲ ਖਾਲਸਾ ਕਾਲਜ ਸੀ: ਸੈਕ: ਸਕੂਲ ਲੜਕੇ ਅੰਮਿ੍ਰਤਸਰ ਅਤੇ ਬਾਬਾ ਬਕਾਲਾ ਦੀ ਚੋਣ ਰਿਹਰਸਲ ਹਾਲ ਨੰ:1 ਸ੍ਰੀਮਾਤਾ ਗੰਗਾ ਕੰਨਿਆ ਸੀ: ਸੈਕ: ਸਕੂਲ ਬਾਬਾ ਬਕਾਲਾ ਸਾਹਿਬ ਵਿਖੇ ਹੋਈ।
                ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 11 ਵਿਧਾਨ ਸਭਾ ਹਲਕਿਆਂ ਵਿੱਚ 2218 ਚੋਣ ਬੂਥ ਬਣਾਏ ਗਏ ਹਨ, ਜਿਨ੍ਹਾਂ ‘ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਦੇ ਨਾਲ-ਨਾਲ ਵੀ.ਵੀ.ਪੈਟ ਵੀ ਜੋੜਿਆ ਗਿਆ ਹੈ।ਉਨ੍ਹਾਂ ਦੱੱਸਿਆ ਕਿ ਅੱਜ ਦੀ ਰਿਹਰਸਲ ਵਿੱਚ ਪੋਲਿੰਗ ਬੂਥਾਂ ਦੀ ਗਿਣਤੀ ਦੇ ਹਿਸਾਬ ਨਾਲ 10664 ਚੋਣ ਕਰਮਚਾਰੀਆਂ ਦੀ ਡਿਊਟੀ ਲਗਾਈ ਗਈ ਸੀ।ਹੁਣ ਇਸ ਸਟਾਫ ਦਾ ਅਭਿਆਸ 17 ਫਰਵਰੀ ਨੂੰ ਰਿਟਰਨਿੰਗ ਅਧਿਕਾਰੀਆਂ ਵਲੋਂ ਕਰਵਾਇਆ ਜਾਵੇਗਾ।ਇਸ ਉਪਰੰਤ 19 ਫਰਵਰੀ ਨੂੰ ਚੋਣ ਸਮੱਗਰੀ ਦੇ ਕੇ ਬੂਥਾਂ ਲਈ ਰਵਾਨਾ ਕੀਤਾ ਜਾਵੇਗਾ।ਉਨਾਂ ਦੱਸਿਆ ਕਿ ਅਜਨਾਲਾ ਹਲਕੇ ਲਈ 904, ਰਾਜਾਸਾਂਸੀ ਲਈ 1068, ਮਜੀਠਾ ਲਈ 1012, ਜੰਡਿਆਲਾ ਲਈ 1040, ਅੰਮ੍ਰਿਤਸਰ ਉੱਤਰੀ ਲਈ 1052, ਅੰਮ੍ਰਿਤਸਰ ਪੱਛਮੀ ਲਈ 1024, ਅੰਮ੍ਰਿਤਸਰ ਕੇਂਦਰੀ ਲਈ 788, ਅੰਮ੍ਰਿਤਸਰ ਪੂਰਬੀ ਲਈ 840, ਅੰਮ੍ਰਿਤਸਰ ਦੱਖਣੀ ਲਈ 840, ਅਟਾਰੀ ਲਈ 972 ਅਤੇ ਬਾਬਾ ਬਕਾਲਾ ਲਈ 1124 ਕਰਮਚਾਰੀਆਂ ਨੂੰ ਬਤੌਰ ਪੀ.ਆਰ.ਓ, ਏ.ਪੀ.ਆਰ.ਓ ਅਤੇ ਪੋਲਿੰਗ ਸਟਾਫ ਵਜੋਂ ਤਾਇਨਾਤ ਕੀਤਾ ਜਾਵੇਗਾ।

Check Also

ਖਾਲਸਾ ਯੂਨੀਵਰਸਿਟੀ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ

ਅੰਮ੍ਰਿਤਸਰ, 24 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਵਿਖੇ ਪੰਜਾਬ ਦੇ ਉੱਭਰਦੇ ਖਿਡਾਰੀ ਗੁਰਿੰਦਰਵੀਰ …