Saturday, October 31, 2026

ਹਲਕੇ ਦੇ ਉਮੀਦਵਾਰਾਂ ਦੇ ਖਰਚੇ ਦਾ ਸ਼ੈਡੋ ਰਜਿਸਟਰ ਨਾਲ ਕੀਤਾ ਜਾਵੇਗਾ ਮਿਲਾਣ- ਜਿਲ੍ਹਾ ਚੋਣ ਅਫ਼ਸਰ

ਅੰਮ੍ਰਿਤਸਰ, 8 ਫਰਵਰੀ (ਸੁਖਬੀਰ ਸਿੰਘ) – ਜ਼ਿਲ੍ਹਾ ਅੰਮਿ੍ਰਤਸਰ ‘ਚ ਪੈਂਦੇ 11 ਵਿਧਾਨ ਸਭਾ ਹਲਕਿਆਂ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਚੋਣ ਕਮਿਸ਼ਨ ਵਲੋਂ ਨਿਯੁਕਤ ਕੀਤੇ ਗਏ ਚੋਣ ਨਿਗਰਾਨਾਂ ਖਰਚਾ ਵਲੋਂ ਵੱਖ-ਵੱਖ ਹਲਕੇ ਦੇ ਉਮੀਦਵਾਰਾਂ ਵਲੋਂ ਕੀਤੇ ਗਏ ਖਰਚੇ ਦਾ ਮਿਲਾਣ ਸ਼ੈਡੋ ਰਜਿਸਟਰ ਨਾਲ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲਾ ਚੋਣ ਅਧਿਕਾਰੀ ਗੁਰਪ੍ਰੀਤ ਸਿੰਘ ਖਹਿਰਾ ਨੇ ਦੱਸਿਆ ਕਿ ਚੋਣ ਕਮਿਸਨ ਦੀਆਂ ਹਦਾਇਤਾਂ ਅਨੁਸਾਰ ਉਮੀਦਵਾਰਾਂ ਵਲੋਂ ਕੀਤੇ ਗਏ ਖਰਚੇ ਦਾ ਸ਼ੇਡੋ ਰਜਿਸਟਰ ਨਾਲ ਤਿੰਨ ਵਾਰ ਮਿਲਾਣ ਕੀਤਾ ਜਾਣਾ ਹੈ।ਉਨਾਂ ਦੱਸਿਆ ਕਿ ਚੋਣ ਕਮਿਸ਼ਨ ਵਲੋਂ ਨਿਯੁੱਕਤ ਕੀਤੇ ਗਏ ਚੋਣ ਨਿਗਰਾਨ ਖਰਚਾ ਵਲੋਂ ਅਜਨਾਲਾ ਦੇ ਉਮੀਦਵਾਰਾਂ ਦੇ ਖਰਚੇ ਦਾ ਮਿਲਾਨ 8 ਫਰਵਰੀ, 13 ਫਰਵਰੀ ਅਤੇ 18 ਫਰਵਰੀ, ਰਾਜਾਸਾਂਸੀ ਦੇ ਉਮੀਦਵਾਰਾਂ ਦੇ ਖਰਚੇ ਦਾ ਮਿਲਾਨ 9 ਫਰਵਰੀ, 13 ਫਰਵਰੀ ਅਤੇ 17 ਫਰਵਰੀ, ਮਜੀਠਾ ਦੇ ਉਮੀਦਵਾਰਾਂ ਦੇ ਖਰਚੇ ਦਾ ਮਿਲਾਨ 8 ਫਰਵਰੀ , 12 ਫਰਵਰੀ ਅਤੇ 17 ਫਰਵਰੀ, ਜੰਡਿਆਲਾ ਦੇ ਉਮੀਦਵਾਰਾਂ ਦੇ ਖਰਚੇ ਦਾ ਮਿਲਾਨ 8 ਫਰਵਰੀ, 12 ਫਰਵਰੀ ਅਤੇ 18 ਫਰਵਰੀ, ਅੰਮ੍ਰਿਤਸਰ ਉੱਤਰੀ ਦੇ ਉਮੀਦਵਾਰਾਂ ਦੇ ਖਰਚੇ ਦਾ ਮਿਲਾਨ 8 ਫਰਵਰੀ, 12 ਫਰਵਰੀ ਅਤੇ 18 ਫਰਵਰੀ, ਅੰਮ੍ਰਿਤਸਰ ਪੱਛਮੀ ਦੇ ਉਮੀਦਵਾਰਾਂ ਦੇ ਖਰਚੇ ਦਾ ਮਿਲਾਨ 9 ਫਰਵਰੀ , 13 ਫਰਵਰੀ ਅਤੇ 17 ਫਰਵਰੀ, ਅੰਮਿ੍ਰਤਸਰ ਕੇਂਦਰੀ ਦੇ ਉਮੀਦਵਾਰਾਂ ਦੇ ਖਰਚੇ ਦਾ ਮਿਲਾਨ 9 ਫਰਵਰੀ, 13 ਫਰਵਰੀ ਅਤੇ 18 ਫਰਵਰੀ, ਅੰਮਿ੍ਰਤਸਰ ਪੂਰਬੀ ਦੇ ਉਮੀਦਵਾਰਾਂ ਦੇ ਖਰਚੇ ਦਾ ਮਿਲਾਨ 8 ਫਰਵਰੀ, 12 ਫਰਵਰੀ ਅਤੇ 17 ਫਰਵਰੀ, ਅੰਮ੍ਰਿਤਸਰ,  ਦੱਖਣੀ ਦੇ ਉਮੀਦਵਾਰਾਂ ਦੇ ਖਰਚੇ ਦਾ ਮਿਲਾਨ 8 ਫਰਵਰੀ, 13 ਫਰਵਰੀ ਅਤੇ 18 ਫਰਵਰੀ, ਅਟਾਰੀ ਦੇ ਉਮੀਦਵਾਰਾਂ ਦੇ ਖਰਚੇ ਦਾ ਮਿਲਾਨ 8 ਫਰਵਰੀ, 12 ਫਰਵਰੀ ਅਤੇ 17 ਫਰਵਰੀ ਅਤੇ ਬਾਬਾ ਬਕਾਲਾ ਦੇ ਉਮੀਦਵਾਰਾਂ ਦੇ ਖਰਚੇ ਦਾ ਮਿਲਾਨ 8 ਫਰਵਰੀ, 12 ਫਰਵਰੀ ਅਤੇ 17 ਫਰਵਰੀ ਨੂੰ ਕਰਨਗੇ ।
                  ਖਹਿਰਾ ਨੇ ਸਮੂਹ ਉਮੀਦਵਾਰਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਸਬੰਧਤ ਤਰੀਕਾਂ ਨੂੰ ਆਪੋ ਆਪਣੇ ਖਰਚਾ ਰਜਿਸਟਰ ਲੈ ਕੇ ਚੋਣ ਨਿਗਰਾਨ ਖਰਚਾ ਨਾਲ ਮਿਲਾਣ ਕਰਨ ਤਾਂ ਜੋ ਕਿਸੇ ਵੀਤਰ੍ਹਾ ਦੀ ਪਾਈ ਜਾਂਦੀ ਉਣਤਾਈ ਨੂੰ ਦੂਰ ਕੀਤਾ ਜਾ ਸਕੇ। ਉਨਾਂ ਕਿਹਾ ਕਿ ਚੋਣ ਨਿਗਰਾਨਾਂ ਖਰਚਾ ਵਲੋਂ ਉਮੀਦਵਾਰਾਂ ਵਲੋਂ ਕੀਤੇ ਜਾਂਦੇ ਹਰੇਕ ਖਰਚੇ ਤੇ ਤਿੱਖੀ ਨਜ਼ਰ ਰੱਖੀ ਜਾਂਦੀ ਹੈ ਅਤੇ ਉਸਦਾ ਸ਼ੈਡੋ ਰਜਿਸਟਰ ਤਿਆਰ ਕੀਤਾ ਜਾਂਦਾ ਹੈ।ਉਨਾਂ ਕਿਹਾ ਕਿ ਹਰੇਕ ਉਮੀਦਵਾਰ ਆਪਣੇ ਚੋਣ ਖਰਚੇ ਦਾ ਹਿਸਾਬ-ਕਿਤਾਬ ਠੀਕ ਢੰਗ ਨਾਲ ਰੱਖੇ।

Check Also

ਖਾਲਸਾ ਕਾਲਜ ਰਣਜੀਤ ਐਵੀਨਿਊ ਨੇ ਜੀ.ਐਨ.ਡੀ.ਯੂ ਦਾ ਯੁਵਕ ਮੇਲੇ ’ਚ ਸ਼ਾਨਦਾਰ ਸਥਾਨ 

ਡਿਗਰੀ ਕਾਲਜ ਵਜੋਂ ਏ-ਜ਼ੋਨ ਦੇ ਬੀ ਡਵੀਜ਼ਨ ’ਚ ਲਿਆ ਭਾਗ – ਡਾ. ਮਨਦੀਪ ਕੌਰ ਅੰਮ੍ਰਿਤਸਰ, …