ਸੰਗਰੂਰ, 9 ਫਰਵਰੀ (ਜਗਸੀਰ ਲੌਂਗੋਵਾਲ) – ਮਿਸ਼ਨ ਸਮਾਇਲ ਸੋਸ਼ਲ ਵੈਲਫੇਅਰ ਕਲੱਬ ਵਲੋਂ ਬੀਤੇ ਦਿਨ ਸੁਨਾਮ ਸ਼ਹਿਰ ਦੀ ਇਕ ਜਰੂਰਤਮੰਦ ਮਹਿਲਾ ਨੂੰ
5100 ਰੁਪਏ ਦੀ ਆਰਥਿਕ ਮਦਦ ਦਿੱਤੀ ਗਈ।ਕਲੱਬ ਦੇ ਚੇਅਰਮੈਨ ਯੋਗੇਸ਼ ਗਰਗ ਅਤੇ ਪ੍ਰਧਾਨ ਸੌਰਵ ਬਾਂਸਲ ਨੇ ਦੱਸਿਆ ਕਿ ਇਹ ਮਹਿਲਾ ਸੁਨਾਮ ਦੀ ਰਹਿਣ ਵਾਲੀ ਹੈ ਅਤੇ ਮੇਹਰ ਹਸਪਤਾਲ ਪਟਿਆਲਾ ਵਿੱਚ ਦਾਖ਼ਲ ਸੀ।ਉਹ ਕੁੱਝ ਦਿਨਾਂ ਤੋਂ ਬਿਮਾਰ ਚਲ ਰਹੀ ਸੀ।ਸੁਨਾਮ ਹਸਪਤਾਲ ਤੋਂ ਇਸ ਨੂੰ ਪਟਿਆਲਾ ਰੈਫਰ ਕਰ ਦਿੱਤਾ ਗਿਆ ਸੀ।ਪਟਿਆਲਾ ਵਿੱਚ ਡਾਕਟਰ ਨੇ ਆਪ੍ਰੇਸ਼ਨ ਦਾ ਖਰਚਾ 25000 ਰੁਪਏ ਦੱਸਿਆ।ਫਿਰ ਉਹਨਾ ਦੇ ਪਰਿਵਾਰ ਨੇ ਉਨਾਂ ਦੀ ਕਲੱਬ ਨਾਲ ਸੰਪਰਕ ਕੀਤਾ।ਉਹਨਾਂ ਨੇ ਕਿਤੋਂ ਨਾ ਕਿਤੋਂ 20000 ਰੁਪਏ ਇਕੱਠੇ ਕਰ ਲਏ ਹਨ ਅਤੇ 5000 ਰੁਪਏ ਦੀ ਹੋਰ ਜਰੂਰਤ ਹੈ।
ਜਿਸ ਲਈ ਕਲੱਬ ਦੇ ਮੈਂਬਰ ਕਰਨ ਵਿਰਕ, ਅਮਿਤ ਜ਼ਿੰਦਲ, ਅੰਚਿਤ ਕਾਂਸਲ, ਪ੍ਰਦੀਪ ਬਾਂਸਲ, ਯੋਗੇਸ਼ ਜ਼ਿੰਦਲ, ਅਰਿਹੰਤ ਗੋਇਲ, ਸ਼ਿਵੀ ਗਰਗ, ਕਰਨਦੀਪ ਜੋਸ਼ਨ, ਅਸ਼ਮਦੀਪ ਮਿੱਤਲ, ਨੀਰਜ਼ ਕਾਂਸਲ, ਦੀਪਕ ਚੌਧਰੀ, ਕਮਲ ਸੋਹੀ, ਜਤਿੰਦਰ ਕੁਮਾਰ, ਵਿਵੇਕ ਸੂਰੀ ਅਤੇ ਅਮਿਤ ਕੌਸ਼ਲ ਨੇ ਸਹਿਮਤੀ ਦਿੱਤੀ।ਕੱਲਬ ਮੈਂਬਰਾਂ ਨੇ ਦੱਸਿਆ ਕਿ ਇਹ ਆਰਥਿਕ ਮਦਦ ਦਿੰਦੇ ਹੋਏ ਕਲੱਬ ਵਲੋਂ ਪਰਿਵਾਰ ਦਾ ਨਾਮ ਗੁਪਤ ਰੱਖਿਆ ਗਿਆ ਹੈ ਅਤੇ ਨਾ ਹੀ ਕੋਈ ਫੋਟੋ ਲਈ ਗਈ ਤਾਂ ਕਿ ਪਰਿਵਾਰ ਨੂੰ ਕੋਈ ਠੇਸ ਨਾ ਪਹੁੰਚ ਸਕੇ। ਇਸੇ ਦੌਰਾਨ ਜਰੂਰਤਮੰਦ ਪਰਿਵਾਰ ਵਲੋਂ ਸਫਲ ਆਪ੍ਰੇਸ਼ਨ ਹੋਣ ਤੋਂ ਬਾਅਦ ਕਲੱਬ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media