Wednesday, April 15, 2026

ਅਕਾਲੀ-ਬਸਪਾ ਸਰਕਾਰ ਬਣਦਿਆਂ ਹੀ ਠੇਕਾ ਕਾਮਿਆਂ ਨੂੰ ਕੀਤਾ ਜਾਵੇਗਾ ਰੈਗੂਲਰ – ਭਾਈ ਲੌਂਗੋਵਾਲ

ਸੰਗਰੂਰ, 9 ਫਰਵਰੀ (ਜਗਸੀਰ ਲੌਂਗੋਵਾਲ) – ਸ਼੍ਰੋਮਣੀ ਅਕਾਲੀ ਦਲ (ਬ) ਦੇ ਸੀਨੀਅਰ ਆਗੂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਹਲਕਾ ਲਹਿਰਾ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਂਦਵਾਰ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਅਹਿਮ ਫੈਸਲਾ ਲਿਆ ਹੈ ਕਿ ਪੰਜਾਬ ਸੂਬੇ ਵਿਚ ਅਕਾਲੀ-ਬਸਪਾ ਦੀ ਸਰਕਾਰ ਬਣਨ ਉਪਰੰਤ ਵੱਖ-ਵੱਖ ਸਰਕਾਰੀ ਵਿਭਾਗਾਂ, ਬੋਰਡਾਂ ਅਤੇ ਕਾਰਪੋਰੇਸ਼ਨਾਂ ਵਿਚ ਇੰਨਲਿਸਟਮੈਂਟ, ਆਊਟਸੋਰ, ਸੁਸਾਇਟੀਆਂ ਕੰਪਨੀਆਂ, ਠੇਕੇਦਾਰਾਂ ਅਤੇ ਕੇਂਦਰੀ ਸਕੀਮਾਂ ਰਾਹੀਂ ਪਿਛਲੇ ਲੰਮੇ ਸਮੇਂ ਤੋਂ ਕੰਮ ਕਰ ਰਹੇ 29775 ਠੇਕਾ (ਕੱਚੇ) ਕਾਮਿਆਂ ਨੂੰ ਪਿੱਤਰੀ ਵਿਭਾਗਾਂ ’ਚ ਸਿੱਧੇ ਤੌਰ ‘ਤੇ ਸ਼ਾਮਲ ਕਰਕੇ ਰੈਗੂਲਰ ਕੀਤਾ ਜਾਵੇਗਾ।
              ਭਾਈ ਲੌਂਗੋਵਾਲ ਨੇ ਕਿਹਾ ਕਿ ਠੇਕਾ ਮੁਲਾਜਮ ਸੰਘਰਸ਼ ਮੋਰਚਾ ਪੰਜਾਬ ਇਸ ਮੰਗ ਨੂੰ ਲੈ ਕੇ ਪਿਛਲੇ 5 ਸਾਲਾਂ ਤੋਂ ਲਗਾਤਾਰ ਸੰਘਰਸ਼ ਦੇ ਰਾਹ ਪਏ ਹੋਏ ਸਨ ਅਤੇ ਸੂਬੇ ਦੀ ਚੰਨੀ ਸਰਕਾਰ ਨਾਲ ਕਈ ਵਾਰ ਮੀਟਿੰਗਾਂ ਕਰਨ ਉਪਰੰਤ ਵੀ ਇਨ੍ਹਾਂ ਕੱਚੇ ਕਾਮਿਆਂ ਦੀ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ, ਸਗੋਂ ਟਾਲਮਟੋਲ ਦੀ ਨੀਤੀ ਨਾਲ ਕਾਂਗਰਸ ਨੇ ਸਮਾਂ ਲੰਘਾਇਆ ਹੈ।ਉਨਾਂ ਕਿਹਾ ਕਿ ਠੇਕਾ ਪ੍ਰਣਾਲੀ ਰਾਹੀਂ ਨਿਗੁਣੀਆਂ ਤਨਖਾਹਾਂ ਤੇ ਸਿਰਫ਼ ਇਸ ਆਸ ਵਿਚ ਠੇਕਾ ਕਾਮੇ, ਕੰਮ ਕਰ ਰਹੇ ਹਨ ਕਿ ਸਰਕਾਰ ਸਾਨੂੰ ਪੱਕਾ ਕਰ ਦੇਵੇਗੀ ਅਤੇ ਰੈਗੂਲਰ ਮੁਲਾਜ਼ਮਾਂ ਦੀ ਤਰ੍ਹਾਂ ਬਰਾਬਰ ਤਨਖਾਹ ਅਤੇ ਭੱਤੇ ਮਿਲ ਸਕਣ ਅਤੇ ਆਪਣੇ ਘਰਾਂ ਦਾ ਰੁਜਗਾਰ ਸਹੀ ਢੰਗ ਨਾਲ ਚਲਾ ਸਕਣ।
              ਭਾਈ ਲੌਂਗੋਵਾਲ ਨੇ ਕਿਹਾ ਕਿ ਇਨ੍ਹਾਂ ਠੇਕਾ ਕਾਮਿਆਂ ਵਿਚੋਂ ਕਈ ਤਾਂ ਓਵਰ ਏਜ਼ ਹੋਣ ਕਾਰਨ ਕਿਤੇ ਹੋਰ ਨੌਕਰੀ ਅਪਲਾਈ ਕਰਨ ਦੇ ਯੋਗ ਵੀ ਨਹੀਂ ਰਹੇ ਅਤੇ ਥੋੜ੍ਹੀਆਂ ਤਨਖਾਹਾਂ ਤੇ ਵੀ ਸਰਕਾਰ ਅਧੀਨ ਚੱਲ ਰਹੇ ਵਿਭਾਗਾਂ ਵਿਚ ਪੱਕੇ ਕੰਮਾਂ ’ਤੇ ਠੇਕੇ ’ਤੇ ਭਰਤੀ ਇਹ ਠੇਕਾ ਕਾਮੇ, ਪੱਕੇ ਮੁਲਾਜਮਾਂ ਦੇ ਬਰਾਬਰ ਕੰਮ ਕਰ ਰਹੇ ਹਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …