Wednesday, November 4, 2026

ਲੋਕ ਸਾਹਿਤ ਸੰਗਮ ਦੀ ਸਾਹਿਤਕ ਮਹਿਫ਼ਲ ਨੇ ਠੰਡ `ਚ ਕੀਤੀ ਗਰਮਜੋਸ਼ੀ

ਸਾਹਿਤ ਰੂਹ ਤੇ ਅੰਤਰ ਮਨ ਨੂੰ ਰੁਸ਼ਨਾਉਂਦਾ ਹੈ – ਡਾ. ਅਮਨ

ਰਾਜਪੁਰਾ, 9 ਫਰਵਰੀ (ਪੰਜਾਬ ਪੋਸਟ ਬਿਊਰੋ) – ਲੋਕ ਸਾਹਿਤ ਸੰਗਮ ਦੀ ਸਾਹਿਤਕ ਬੈਠਕ ਪ੍ਰਧਾਨ ਡਾ. ਗੁਰਵਿੰਦਰ ਅਮਨ ਦੀ ਅਗਵਾਈ ਵਿਚ ਰੋਟਰੀ ਭਵਨ ਵਿਖੇ ਹੋਈ।ਜਿਸ ਵਿਚ ਕਵੀਆਂ ਨੇ ਚੰਗਾ ਰੰਗ ਬੰਨਿਆ।
                  ਸਭਾ ਦਾ ਆਗਾਜ਼ ਕਰਮ ਸਿੰਘ ਹਕੀਰ ਨੇ ਗੀਤ `ਧਰਨੇ ਤੇਰੇ ਦੀਆਂ ਧੁੰਮਾ ਜਾਗ ‘ਤੇ ਪੈਂਦੀਆਂ ਰਹਿਣ ਗੀਆਂ `ਸੁਣਾ ਕੇ ਕਿਸਾਨ ਮੋਰਚੇ ਨੂੰ ਸਮਰਪਿਤ ਕੀਤਾ।ਗੁਰਵਿੰਦਰ ਆਜ਼ਾਦ ਦਾ ਗੀਤ `ਜਿੰਦੇ ਮੇਰੀਏ ਮਿੱਟੀ ਦੀ ਢੇਰੀਏ `ਸੁਣਾਇਆ।ਕੁਲਵੰਤ ਜੱਸਲ ਸੁਰੀਲੀ ਆਵਾਜ਼ ਵਿੱਚ `ਲੋਕੀ ਛੱਡ ਕੇ ਦਿਮਾਗ ਮਿੱਤਰੋ, ਕੰਮ ਦਿਲ ਕੋਲੋਂ ਲੈਣ ਲੱਗ ਗੇ। ਅੰਗਰਜ਼ ਕਲੇਰ ਨੇ ਰਾਜਨੀਤੀ ਬਾਰੇ ਕਵਿਤਾ ਦਾ ਪਾਠ ਕੀਤਾ।ਓਮ ਪ੍ਰਕਾਸ਼ ਅਰੋੜਾ ਨੇ `ਕੁੱਖ ਵਿਚ ਦਫ਼ਨ ਕਾਰਨ ਵਾਲਿਓ `ਕਵਿਤਾ ਸੁਣਾ ਕੇ ਸਮਾਜ ਦੀ ਭੈੜੀ ਸੋਚ ‘ਤੇ ਪ੍ਰਸ਼ਨ ਚਿੰਨ ਲਗਾਇਆ।ਗੀਤਕਾਰ ਸੁਰਿੰਦਰ ਸਿੰਘ ਸੋਹਣਾ ਰਾਜੇਮਾਜਰੀਆ ਨੇ ਬਹੁਤ ਵਧੀਆ ਗੀਤ ਸੁਣ ਕੇ ਰਾਜਨੀਤੀ ਦੀ ਉਧੇੜ ਬੁਣ ਕੀਤੀ।ਸੁਮਿਤ ਛਾਬੜਾ ਨੇ `ਸਭ ਕੁੱਛ ਕੈਦ ਹੈ ਆ ਸਭ ਕੁੱਛ ਆਜ਼ਾਦ ਹੈ; ਸੁਣ ਕੇ ਧਾਰਮਿਕ ਰੰਗ ਬੰਨਿਆ।ਦਲਜੀਤ ਸਿੰਘ ਸ਼ਾਂਤ ਨੇ ਸੁਰੀਲੀ ਆਵਾਜ਼ ਵਿੱਚ ਆਪਣੀ ਗ਼ਜ਼ਲ `ਦੇਖਣਾ ਇਕ ਨਜ਼ਰ ਨਾ ਹੋ ਜਾਏ ਸੁਣਾ ਕੇ ਮਾਹੌਲ ਰੰਗੀਨ ਕੀਤਾ।ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ਆਪਣੀ ਮਿੰਨੀ ਕਹਾਣੀ `ਮੁਬਾਰਕਬਾਦ `ਸੁਣਾ ਕੇ ਅਜੋਕੇ ਸਮਾਜ ਤੇ ਕਟਾਕਸ਼ ਕੀਤਾ।ਡਾ. ਅਮਨ ਨੇ ਕਿਹਾ ਸਾਹਿਤ ਰੂਹ ‘ਤੇ ਮਨ ਦੀ ਖੁਰਾਕ ਹੈ।ਇਸ ਨੂੰ ਮਾਨਣ ਨਾਲ ਮਨੁੱਖ ਦੇ ਜੀਵਨ ਵਿੱਚ ਅਡੋਲਤਾ ਤੇ ਰੋਸ਼ਨਾਈ ਆਂਉਦੀ ਹੈ।ਜੋ ਰੂਹ ਦੀ ਖੁਰਾਕ ਹੈ। ਬਲਦੇਵ ਸਿੰਘ ਖੁਰਾਣਾ ਨੇ ਜਿਥੇ ‘ਸਰਹੱਦਾਂ’ ਕਵਿਤਾ ਪੇਸ਼ ਕੀਤੀ ਅਤੇ ਵਧੀਆ ਢੰਗ ਨਾਲ ਸਟੇਜ਼ ਦੀ ਕਾਰਵਾਈ ਨਿਭਾਈ।

Check Also

ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ

ਰਾਜਪੁਰਾ/ ਦਿੱਲੀ, 3 ਨਵੰਬਰ  (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …