Monday, August 24, 2026

ਸ਼ਹੀਦ ਊਧਮ ਸਿੰਘ ਬੱਸ ਸਟੈਂਡ ਮਾਰਕੀਟ ਸੁਨਾਮ ਦੇ ਰਜ਼ਤ ਅਰੋੜਾ ਕਾਕੂ ਚੁਣੇ ਗਏ ਪ੍ਰਧਾਨ

ਸੰਗਰੂਰ, 10 ਫਰਵਰੀ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਬੱਸ ਸਟੈਂਡ ਮਾਰਕੀਟ ਸੁਨਾਮ ਦੇ ਦੁਕਾਨਦਾਰਾਂ ਦੀ ਹੋਈ ਮੀਟਿੰਗ ਵਿੱਚ ਰਜ਼ਤ ਅਰੋੜਾ ਕਾਕੂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ।ਰਾਕੇਸ਼ ਕੁਮਾਰ ਨੂੰ ਸਰਬਸੰਮਤੀ ਨਾਲ ਖਜ਼ਾਨਚੀ, ਜਨਰਲ ਸੈਕਟਰੀ ਰਮੇਸ਼ ਕੁਮਾਰ ਤੇ ਸ਼ਮਸ਼ੇਰ ਸਿੰਘ ਨੂੰ ਸਲਾਹਕਾਰ ਚੁਣਿਆ ਗਿਆ।ਰਜਤ ਅਰੋੜਾ ਕਾਕੂ ਨੇ ਸਾਰੀ ਮਾਰਕੀਟ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬੱਸ ਸਟੈਂਡ ਵਿੱਚ ਰਹਿੰਦੇ ਅਧੂਰੇ ਕੰਮ ਪ੍ਰਸ਼ਾਸਨ ਤੋਂ ਕਰਵਾਉਣ ਲਈ ਉਹ ਹਰ ਕੋਸ਼ਿਸ਼ ਕਰਨਗੇ।
                   ਇਸ ਸਮੇਂ ਭੋਲਾ ਰਾਮ, ਆਸ਼ੂ ਖੁਰਾਨਾ, ਕਮਲ ਸਿੰਘ, ਚਮਕੌਰ ਹਾਂਡਾ, ਰੋਹਿਤ ਗਰਗ, ਰਾਂਝਾ ਸਿੰਘ, ਬਬਲੀ, ਸੌਰਭ, ਬਿਹਾਰੀ ਲਾਲ, ਡਾ. ਸੁਰਿੰਦਰ, ਪ੍ਰਵੀਨ ਸਿੰਗਲਾ, ਜਗਦੀਸ਼ ਅਰੋੜਾ, ਸੁਰਿੰਦਰ ਸਿੰਘ ਜੋਨੀ ਕੱਪੜੇ ਵਾਲਾ, ਵਰਿੰਦਰ ਪਹੂਜਾ, ਮਨੀ, ਕਮਲ ਅਤੇ ਸਮੂਹ ਦੁਕਾਨਦਾਰ ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …