Friday, April 24, 2026

ਕੇਂਦਰੀ ਵਿਦਿਆਲਿਆ ਵਿਖੇ ਪੁਰਸਕਾਰ ਵੰਡ ਸਮਾਗਮ ਆਯੋਜਿਤ

ਸੰਗਰੂਰ, 11 ਫਰਵਰੀ (ਜਗਸੀਰ ਲੌਂਗੋਵਾਲ) – ਕੇਂਦਰੀ ਵਿਦਿਆਲਿਆ ਉੱਭਾਵਾਲ ਵਿਖੇ ਸਕਾਊਟ ਐਂਡ ਗਾਈਡ ਦੇ ਵਿਦਿਆਰਥੀਆਂ ਦਾ ਪੁਰਸਕਾਰ ਵੰਡ ਸਮਾਗਮ ਕਰਵਾਇਆ ਗਿਆ।ਸਮਾਗਮ ਦੇ ਮੁੱਖ ਮਹਿਮਾਨ ਪ੍ਰਿੰਸੀਪਲ ਅੰਜ਼ਨਾ ਗੰਗਵਾਰ ਨੇ ਤੀਜੇ ਸੋਪਾਨ ਸਿਖਲਾਈ ਕੈਂਪ ਦੌਰਾਨ ਸਫਲਤਾ ਪ੍ਰਾਪਤ ਕਰਨ ਵਾਲੇ ਵਿਦਿਆਲਿਆਂ ਦੇ 27 ਸਕਾਊਟ ਐਂਡ ਗਾਈਡ ਵਿਦਿਆਰਥੀਆਂ ਨੁੰ ਪ੍ਰਮਾਣ ਪੱਤਰ ਪ੍ਰਦਾਨ ਕੀਤੇ।ਉਨਾਂ ਇਸ ਸ਼ਾਨਦਾਰ ਪ੍ਰਾਪਤੀ ਦਾ ਸਿਹਰਾ ਇੰਚਾਰਜ਼ ਰਾਜਿੰਦਰ ਪ੍ਰਸ਼ਾਦ ਸ਼ਰਮਾ ਨੂੰ ਦਿੰਦਿਆਂ ਕਿਹਾ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਨਿਰੰਤਰ ਉਪਰਾਲਿਆਂ ਸਦਕਾ ਵਿਦਿਆਲਿਆ ਤਰੱਕੀ ਦੇ ਨਵੇਂ ਦਿਸਹੱਦੇ ਸਰ ਕਰ ਰਿਹਾ ਹੈ।ਵਿਦਿਆਰਥੀਆਂ ਦੀ ਸਫਲਤਾ ਵਿੱਚ ਰਾਜ ਕੁਮਾਰ ਸ਼ਰਮਾ ਅਤੇ ਮੋਨੀਸ਼ਾ ਮਲਹੋਤਰਾ ਦਾ ਵੀ ਉਚੇਚਾ ਯੋਗਦਾਨ ਰਿਹਾ।

                  ਸਫਲ ਵਿਦਿਆਰਥੀਆਂ ’ਚ ਅਮਨਦੀਪ ਕੌਰ, ਮਨੀਸ਼ਾ ਰਾਣੀ ਰਿਤੂ ਭਾਰਦਵਾਜ, ਰਮਨਦੀਪ ਕੌਰ, ਗੁਰਅੰਸ਼ ਕੌਰ, ਮੁਸਕਾਨ, ਕੋਮਲਪ੍ਰੀਤ ਕੌਰ, ਮਨਪ੍ਰੀਤ ਕੌਰ, ਅਮਨਦੀਪ ਕੌਰ, ਅਰਮਾਨਪ੍ਰੀਤ ਕੌਰ, ਹੁਸਨਪ੍ਰੀਤ ਕੌਰ, ਨਵਰੀਤ ਕੌਰ, ਰਮਨਦੀਪ ਕੌਰ, ਮਨਜੋਤ ਕੌਰ (ਗਾਈਡ), ਅਕਾਸ਼ਦੀਪ ਸਿੰਘ, ਓਵੈਸ਼ ਖ਼ਾਨ ਚਿਸ਼ਤੀ, ਜਸਪ੍ਰੀਤ ਸਿੰਘ, ਅੰਸ਼ਪ੍ਰੀਤ ਸਿੰਘ, ਅਰਸ਼ਦੀਪ ਸਿੰਘ, ਹਰਮਨ ਸਿੰਘ, ਹਰਮੀਕ ਸਿੰਘ, ਮਨਦੀਪ ਸਿੰਘ, ਕਮਲਪ੍ਰੀਤ ਸਿੰਘ, ਸੁਖਪ੍ਰੀਤ ਸਿੰਘ, ਅਕਾਸ਼ਦੀਪ ਸਿੰਘ, ਅਰਸ਼ਦੀਪ ਸਿੰਘ ਅਤੇ ਪਾਰਸਪ੍ਰੀਤ ਸਿੰਘ (ਸਕਾਊਟਸ) ਦੇ ਨਾਮ ਸ਼ਾਮਲ ਹਨ।

Check Also

ਸਫਾਈ ਮੁਹਿੰਮ ਨੂੰ ਮਿਲਿਆ ਵੱਡਾ ਸਹਿਯੋਗ; ਐਨ.ਜੀ.ਓਜ਼ ਨੇ ਨਗਰ ਨਿਗਮ ਨਾਲ ਮਿਲਾਇਆ ਹੱਥ

ਅੰਮ੍ਰਿਤਸਰ, 23 ਅਪ੍ਰੈਲ (ਜਗਦੀਪ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਆਯੋਜਿਤ ਤਿੰਨ ਦਿਨਾਂ ਦੀ ਸਫਾਈ …