Wednesday, April 29, 2026

ਪੰਜਾਬ ਐਗਰੋ ਇੰਨਪੁਟ ਡੀਲਰਜ਼ ਐਸੋ: ਨੇ ਕੇਂਦਰੀ ਮੰਤਰੀ ਨੂੰ ਸੌਂਪਿਆ ਮੰਗ ਪੱਤਰ

ਸਮਰਾਲਾ, 11 ਫਰਵਰੀ (ਇੰਦਰਜੀਤ ਸਿੰਘ ਕੰਗ) – ਕੇਂਦਰੀ ਰਾਜ ਮੰਤਰੀ ਫਰਟੀਲਾਈਜ਼ਰ ਅਤੇ ਕੈਮੀਕਲ ਭਾਰਤ ਸਰਕਾਰ ਭਗਵੰਤ ਕੁਬਾ ਅੱਜ ਸਮਰਾਲਾ ਵਿਖੇ ਪੁੱਜੇ।ਜਿਥੇ ਉਨ੍ਹਾਂ ਨੇ ਵਪਾਰੀਆਂ ਦੀਆਂ ਮੰਗਾਂ ਸਬੰਧੀ ਜਾਣਕਾਰੀ ਹਾਸਲ ਕੀਤੀ।ਪੰਜਾਬ ਐਗਰੋ ਇੰਨਪੁਟ ਡੀਲਰਜ਼ ਐਸੀਏਸ਼ਨ ਸਮਰਾਲਾ, ਖੰਨਾ, ਮਾਛੀਵਾੜਾ, ਰਾਜਪੁਰਾ ਅਤੇ ਸਮੂਹ ਪੰਜਾਬ ਦੇ ਡੀਲਰਜ਼ ਵਲੋਂ ਸੁਨੀਲ ਅਗਰਵਾਲ, ਪ੍ਰਮੋਦ ਸ਼ਰਮਾ, ਗੁਰਦੀਪ ਢਿੱਲੋਂ, ਅਨੂਪ ਸ਼ਰਮਾ, ਰਿੰਕੂ ਲੂਥੜਾ, ਰਾਕੇਸ਼ ਪਾਹਵਾ ਵਾਈਸ ਪ੍ਰਧਾਨ, ਬੱਲੀ ਖੰਨਾ ਦੀ ਅਗਵਾਈ ਹੇਠ ਉਨ੍ਹਾਂ ਨਾਲ ਮੁਲਾਕਾਤ ਕੀਤੀ ਗਈ।ਉਨ੍ਹਾਂ ਨੇ ਖੇਤੀਬਾੜੀ, ਖਾਦ, ਦਵਾਈ ਅਤੇ ਬੀਜ਼ਾਂ ਸਬੰਧੀ ਮੁਸ਼ਕਿਲਾਂ ਜੋ ਜਾਣੂ ਕਰਵਾਇਆ।ਉਨ੍ਹਾਂ ਕਿਹਾ ਕਿ ਉਹ ਖਾਦ, ਬੀਜ਼ ਅਤੇ ਦਵਾਈਆਂ ਕੰਪਨੀਆਂ ਤੋਂ ਬਿੱਲਾਂ ਤੇ ਖਰੀਦ ਕਰਦੇ ਹਾਂ।ਅਗਰ ਇਸ ਉਪਰੰਤ ਕੋਈ ਸੈਂਪਲ ਫੇਲ ਹੁੰਦਾ ਹੈ ਤਾਂ ਇਸ ਸਬੰਧੀ ਸਮੁੱਚੀ ਜਿੰਮੇਵਾਰੀ ਕੰਪਨੀ ਦੀ ਹੋਣੀ ਚਾਹੀਦੀ ਹੈ।ਇਸ ਸਬੰਧੀ ਡੀਲਰ ਦਾ ਲਾਇਸੰਸ ਕੈਂਸਲ ਨਹੀਂ ਹੋਣਾ ਚਾਹੀਦਾ।ਉਨਾਂ ਨੇ ਕੇਂਦਰੀ ਮੰਤਰੀ ਨੁੰ ਮੰਗ ਪੱਤਰ ਵੀ ਸੌਂਪਿਆ।
                ਕੇਂਦਰੀ ਮੰਤਰੀ ਨੇ ਡੀਲਰਾਂ ਦੀਆਂ ਸਮੱਸਿਆਵਾਂ ਗੌਰ ਨਾਲ ਸੁਣੀਆਂ ਅਤੇ ਵਿਸ਼ਵਾਸ਼ ਦਿਵਾਇਆ ਕਿ ਇਸ ਮੁਸ਼ਕਿਲ ਨੂੰ ਪਹਿਲ ਦੇ ਅਧਾਰ ਦੇ ਹੱਲ ਕੀਤਾ ਜਾਵੇਗਾ।ਮੀਟਿੰਗ ਵਿੱਚ ਸਮਰਾਲਾ ਤੋਂ ਭਾਜਪਾ ਉਮੀਦਵਾਰ ਰਣਜੀਤ ਸਿੰਘ ਜੀਤਾ ਗਹਿਲੇਵਾਲ, ਰਜ਼ਨੀਸ਼ ਬੇਦੀ ਜ਼ਿਲ੍ਹਾ ਪ੍ਰਧਾਨ ਖੰਨਾ, ਬਲਰਾਮ ਸ਼ਰਮਾ ਵਾਈਸ ਪ੍ਰਧਾਨ, ਅਜੀਤ ਗੁਪਤਾ, ਰਮੀਸ਼ ਵਿੱਜ, ਅਮਨ ਗੁਪਤਾ, ਸੰਜੀਵ ਗੋਪਾਲ, ਅਮਰੇਸ਼ ਵਰਮਾ, ਨਰੇਸ਼ ਪਾਂਡੇ ਆਦਿ ਹਾਜ਼ਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …