ਅੰਮ੍ਰਿਤਸਰ, 11 ਫਰਵਰੀ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਹਲਕਾ ਅਟਾਰੀ ਦੇ ਉਮੀਦਵਾਰ ਸਾਬਕਾ ਏ.ਡੀ.ਸੀ ਜਸਵਿੰਦਰ ਸਿੰਘ ਰਮਦਾਸ ਦੀ ਧਰਮ
ਪਤਨੀ ਮੈਡਮ ਪ੍ਰਭਾ ਸਿੱਧੂ ਨੇ ਅੱਜ ਆਪਣੇ ਪਤੀ ਜਸਵਿੰਦਰ ਸਿੰਘ ਰਮਦਾਸ ਦੇ ਹੱਕ ‘ਚ ਹਲਕੇ ਦੇ ਕਈ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ।ਉਨ੍ਹਾਂ ਕਿਹਾ ਕਿ ਇਸ ਵਾਰ ਮਹਿਲਾਵਾਂ ਵਿੱਚ ਬਹੁਤ ਜਿਆਦਾ ਉਤਸ਼ਾਹ ਹੈ ਅਤੇ ਉਹ ਆਪ ਦੇ ਉਮੀਦਵਾਰ ਪੜੇ ਲਿਖੇ ਇਮਾਨਦਾਰ ਲੋਕਾਂ ਦੇ ਅਸਲ ਸੇਵਕ ਜਸਵਿੰਦਰ ਸਿੰਘ ਰਮਦਾਸ ਨੂੰ ਸੇਵਾ ਦਾ ਮੌਕਾ ਦੇਣਗੇ।ਇਸ ਮੌਕੇ ਰਣਦੀਪ ਕੌਰ, ਪਰਮਿੰਦਰ ਕੌਰ, ਰੋਸ਼ਨ ਸਿੰਘ, ਸਰਕਲ ਇੰਚਾਰਜ ਮਨਜੀਤ ਸਿੰਘ ਖਾਲਸਾ ਬਲ, ਕੋ ਸਰਕਲ ਇੰਚਾਰਜ਼ ਸੁਖਦੇਵ ਸਿੰਘ ਪੰਡੋਰੀ, ਸੋਮਾ, ਬਬਲੀ, ਅਜੀਤ ਸਿੰਘ, ਕਰਨੈਲ ਸਿੰਘ, ਅਜ਼ਮੇਰ ਸਿੰਘ ਆਦਿ ਹਾਜ਼ਰ ਸਨ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media