ਅੰਮ੍ਰਿਤਸਰ, 12 ਫਰਵਰੀ (ਸੁਖਬੀਰ ਸਿੰਘ) – ਜਿਲ੍ਹਾ ਚੋਣ ਅਫ਼ਸਰ-ਕਮ- ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅਗਾਮੀ ਵਿਧਾਨ
ਸਭਾ ਚੋਣਾਂ ਵਿੱਚ ਵੋਟਰਾਂ ਅਤੇ ਖਾਸ ਕਰਕੇ ਔਰਤ ਵੋਟਰਾਂ ਦੀ ਸ਼ਮੂਲੀਅਤ ਵਧਾਉਣ ਲਈ ਅਤੇ ਪ੍ਰੋਜੈਕਟ ਸਨਮਾਨ ਤਹਿਤ ਸਵੀਪ ਦੇ ਮੈਂਬਰਾਂ ਵਲੋਂ ਅਤੇ ਬੀ.ਡੀ.ਪੀ.ਓ ਦਫ਼ਤਰ ਅਰਬਨ-3 ਵਲੋਂ ਸਕੂਟਰ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ।ਜਿਸ ਦੌਰਾਨ ਆਂਗਣਵਾੜੀ ਵਰਕਰ ਵਲੋਂ ਲੰਬੀ ਸਕੂਟਰ ਰੈਲੀ ਕੱਢ ਕੇ ਲੋਕਾਂ ਨੂੰ ਵੋਟਾਂ ਪ੍ਰਤੀ ਜਾਗਰੂਕ ਕਰਵਾਇਆ ਗਿਆ ਅਤੇ ਪ੍ਰੋਜੈਕਟ ਸਨਮਾਨ ਤਹਿਤ ਵੱਧ ਤੋਂ ਵੱਧ ਵੋਟ ਕਰਨ ਲਈ ਪ੍ਰੇਰਿਤ ਕੀਤਾ ਗਿਆ।ਰੈਲੀ ਅੰਮਿ੍ਰਤਸਰ ਅਰਬਨ-3 ਤੋਂ ਸ਼ੁਰੂ ਹੋ ਕੇ ਜੀ.ਟੀ.ਰੋਡ ਛੇਹਰਟਾ ਪੁੱਜੀ।
ਇਸ ਮੌਕੇ ਮੀਨਾ ਦੇਵੀ ਸੀ.ਡੀ.ਪੀ.ਓ, ਸ੍ਰੀਮਤੀ ਕੁਲਦੀਪ ਕੌਰ, ਸੀ.ਡੀ.ਪੀ.ਓ ਅਟਾਰੀ, ਸੁਪਰਵਾਈਜ਼ਰ ਅੰਜ਼ੂ, ਸੁਪਰਵਾਈਜ਼ਰ ਸੁਖਜਿੰਦਰ ਕੌਰ ਅਤੇ ਆਂਗਣਵਾੜੀ ਵਰਕਰ ਨੇ ਹਿੱਸਾ ਲਿਆ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media