ਕਪੂਰਥਲਾ, 12 ਫਰਵਰੀ (ਪੰਜਾਬ ਪੋਸਟ ਬਿਊਰੋ) – ਪੰਜਾਬ ਵਿਧਾਨ ਸਭਾ ਚੋਣਾਂ 2022 ਦੌਰਾਨ ਪੈਸੇ ਦੀ ਦੁਰਵਰਤੋਂ ਰੋਕਣ ਦੇ ਮਕਸਦ ਨਾਲ ਰਿਟਰਨਿੰਗ
ਅਫਸਰ-ਕਮ-ਐਸ.ਡੀ.ਐਮ ਡਾ. ਜੈ ਇੰਦਰ ਸਿੰਘ ਅਤੇ ਖਰਚਾ ਆਬਜ਼ਰਵਰ ਓ.ਪੀ ਯਾਦਵ ਦੀ ਹਾਜ਼ਰੀ ਵਿਚ ਸਟੈਟਿਕ ਸਰਵੀਲੈਂਸ ਟੀਮਾਂ ਵਲੋਂ ਜਲੰਧਰ-ਕਪੂਰਥਲਾ ਰੋਡ ‘ਤੇ ਆਧੀ ਖੂਹੀ ਵਿਖੇ ਲਗਏ ਗਏ ਹਾਈਟੈਕ ਨਾਕੇ ਤੋਂ 5,45,100/- ਲੱਖ ਰੁਪੈ ਦੀ ਅਣਅਧਿਕਾਰਤ ਰਾਸ਼ੀ ਬਰਾਮਦ ਕੀਤੀ ਗਈ।
ਜਿਲ੍ਹਾ ਚੋਣ ਅਫਸਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਜਿਲ੍ਹੇ ਵਿਚ ਹਰੇਕ ਹਲਕੇ ਵਿਚ ਸਟੈਟਿਕ ਸਰਵੀਲੈਂਸ ਟੀਮਾਂ ਤੇ ਉਡਣ ਦਸਤੇ ਤਾਇਨਾਤ ਕੀਤੇ ਗਏ ਹਨ, ਜੋ ਕਿ ਨਕਦੀ ਦੀ ਗੈਰ-ਕਾਨੂੰਨੀ ਤਰੀਕੇ ਨਾਲ ਢੋਆ ਢੁਆਈ ’ਤੇ ਕਰੜੀ ਨਿਗ੍ਹਾ ਰੱਖ ਰਹੇ ਹਨ।
ਕਪੂਰਥਲਾ ਵਿਧਾਨ ਸਭਾ ਹਲਕੇ ਅੰਦਰ ਆਧੀ ਖੂਹੀ ਵਿਖੇ ਹਾਈਟੈਕ ਨਾਕੇ ਉੱਪਰ ਸਟੈਟਿਕ ਸਰਵੀਲੈਂਸ ਟੀਮ ਵਲੋਂ ਇੱਕ ਕਾਰ ਦੀ ਤਲਾਸ਼ੀ ਦੌਰਾਨ ਉਕਤ ਰਕਮ ਬਰਾਮਦ ਹੋਈ।ਜਿਸ ਬਾਰੇ ਕਾਰ ਸਵਾਰ ਕੋਈ ਹਿਸਾਬ ਨਾ ਦੇ ਸਕੇ।
ਜ਼ਿਕਰਯੋਗ ਹੈ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਚੋਣ ਜ਼ਾਬਤੇ ਦੌਰਾਨ 50 ਹਜ਼ਾਰ ਰੁਪਏ ਤੋਂ ਵੱਧ ਦੀ ਨਕਦੀ ਲੈ ਕੇ ਜਾਣ ਉਪਰ ਰੋਕ ਹੈ, ਜਿਸ ਕਰਕੇ 3 ਲੱਖ ਰੁਪਏ ਦੀ ਬਰਾਮਦ ਰਾਸ਼ੀ ਨੂੰ ਕਬਜ਼ੇ ਵਿਚ ਲੈ ਕੇ ਆਮਦਨ ਕਰ ਵਿਭਾਗ ਨੂੰ ਸੂਚਿਤ ਕਰ ਦਿੱਤਾ ਗਿਆ ।
ਇਸ ਸਬੰਧੀ ਪੁਲਿਸ ਸਟੇਸ਼ਨ ਵਿਖੇ ਸਟੈਟਿਕ ਸਰਵੀਲੈਂਸ ਟੀਮ ਦੀ ਇਤਲਾਹ ’ਤੇ ਡੀ.ਡੀ.ਆਰ ਦਰਜ ਕੀਤੀ ਗਈ ਹੈ।
Check Also
ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ
ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …
Punjab Post Daily Online Newspaper & Print Media