Monday, July 27, 2026

ਕਿਸਾਨ ਮਜ਼ਦੂਰ ਜਥੇਬੰਦੀ ਵਲੋਂ ਜ਼ੁਮਲੇਬਾਜ਼ ਮੋਦੀ ਸਰਕਾਰ ਦੇ ਜਿਲੇ ਭਰ ‘ਚ 20 ਥਾਵਾਂ ‘ਤੇ ਫੂਕੇ ਪੁਤਲੇ

ਕਿਸਾਨਾਂ ਦੇ ਕਾਤਲ ਅਸ਼ੀਸ਼ ਮਿਸ਼ਰਾ ਦੀ ਜਮਾਨਤ ਰੱਦ ਕਰਨ ਦੀ ਕੀਤੀ ਮੰਗ

ਅੰਮ੍ਰਿਤਸਰ, 14 ਫਰਵਰੀ (ਜਗਦੀਪ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ ਗੁਰਬਚਨ ਸਿੰਘ ਚੱਬਾ, ਰਣਜੀਤ ਸਿੰਘ ਕਲੇਰਬਾਲਾ ਦੀ ਅਗਵਾਈ ਹੇਠ ਅੱਜ ਜਿਲ੍ਹਾ ਅੰਮ੍ਰਿਤਸਰ ‘ਚ ਲਗਭਗ 20 ਥਾਵਾਂ ‘ਤੇ ਸੈਕੜੇ ਕਿਸਾਨਾਂ ਮਜਦੂਰਾਂ ਬੀਬੀਆਂ ਵਲੋਂ ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ।ਆਗੂਆਂ ਨੇ ਕਿਹਾ ਕੇਂਦਰ ਸਰਕਾਰ ਦਿੱਲੀ ਮੋਰਚੇ ਦੌਰਾਨ ਮੰਗਾ ਮੰਨਣ ਦੇ ਦਿੱਤੇ ਲਿਖਤੀ ਸਹਿਮਤੀ ਪੱਤਰ ਤੋਂ ਪੂਰੀ ਤਰ੍ਹਾਂ ਮੁੱਕਰ ਚੁੱਕੀ ਹੈ ਅਤੇ ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਬਜ਼ਾਏ ਯੂ.ਪੀ ਦੇ ਲਖੀਮਪੁਰ ਖੀਰੀ ਕਾਂਡ ਵਿੱਚ ਕਿਸਾਨਾਂ ਦੇ ਕਾਤਲ ਅਸ਼ੀਸ਼ ਮਿਸ਼ਰਾ ਨੂੰ ਜਮਾਨਤ ‘ਤੇ ਰਿਹਾਅ ਕਰਵਾ ਦਿੱਤਾ।ਇਸ ਲਈ ਪ੍ਰਧਾਨ ਮੰਤਰੀ ਨੂੰ ਪੰਜਾਬ ਵਿੱਚ ਰੈਲੀਆਂ ਕਰਨ ਦਾ ਕੋਈ ਨੈਤਿਕ ਹੱਕ ਨਹੀਂ ਹੈ।
                 ਉਨਾਂ ਕਿਹਾ ਕਿ ਜਥੇਬੰਦੀ ਵੱਲੋਂ ਭਾਜਪਾ ਗਠਜੋੜ ਦੀਆਂ ਰੈਲੀਆਂ ਦੇ ਵਿਰੋਧ ਵਿੱਚ ਚੱਬਾ, ਬੁੱਤ, ਖਾਸਾ, ਬੋਹੜੂ ਪੁੱਲ, ਰਾਮਤੀਰਥ, ਚੋਗਾਵਾਂ, ਲੋਪੋਕੇ, ਗੱਗੋਮਾਹਲ, ਅਜਨਾਲਾ, ਮਜੀਠਾ, ਕੱਥੂਨੰਗਲ, ਟਾਹਲੀ ਸਾਹਿਬ, ਜੰਡਿਆਲਾ ਗੁਰੂ ,ਟਾਂਗਰਾ, ਬੁੱਟਰ, ਨਾਥ ਦੀ ਖੂਹੀ, ਖਵਾਜਪੁਰ, ਰਈਆ ਮੋੜ, ਬੁਤਾਲਾ ਆਦਿ ਥਾਵਾਂ ‘ਤੇ ਰੋਸ ਮਾਰਚ ਕਰਕੇ ਪ੍ਰਧਾਨ ਮੰਤਰੀ ਦੇ ਪੁੱਤਲੇ ਫੂਕੇ ਗਏ।
               ਇਸ ਮੌਕੇ ਜੋਨ ਪ੍ਰਧਾਨ ਕਵਲਜੀਤ ਸਿੰਘ ਵੰਨਚੜੀ, ਨਿਸ਼ਾਨ ਸਿੰਘ, ਨਿਰਵੈਲ ਸਿੰਘ ਚੱਬਾ, ਜੁਗਰਾਜ ਸਿੰਘ ਵਰਪਾਲ, ਮੰਗਵਿੰਦਰ ਸਿੰਘ ਮੰਡਿਆਲਾ ਆਦਿ ਮੌਜ਼ੂਦ ਰਹੇ।

Check Also

ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …