Monday, November 2, 2026

ਸੰਯੁਕਤ ਸਮਾਜ ਮੋਰਚੇ ਨੂੰ ਸਮਰਾਲਾ ਸ਼ਹਿਰ ਦੇ ਮੁਹੱਲਿਆਂ ‘ਚ ਮਿਲਿਆ ਭਾਰੀ ਸਮੱਰਥਨ

ਸਮਰਾਲਾ 15 ਫਰਵਰੀ (ਇੰਦਰਜੀਤ ਸਿੰਘ ਕੰਗ) – ਬਲਬੀਰ ਸਿੰਘ ਰਾਜੇਵਾਲ ਜੋ ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਹਨ ਨੇ ਪਿੰਡਾਂ ਤੋਂ ਇਲਾਵਾ ਅੱਜ ਸਮਰਾਲਾ ਸ਼ਹਿਰ ਵਿੱਚ ਦੋ ਨੁੱਕੜ ਮੀਟਿੰਗਾਂ ਕੀਤੀਆਂ।ਇਹ ਨੁੱਕੜ ਮੀਟਿੰਗਾਂ ਜੋ ਕਿ ਕੰਗ ਮੁਹੱਲੇ ਅਤੇ ਦੁਰਲੱਭ ਨਗਰ ਸਮਰਾਲਾ ਵਿਖੇ ਹੋਈਆਂ ਰੈਲੀ ਦਾ ਰੂਪ ਧਾਰਨ ਕਰ ਗਈਆਂ ਅਤੇ ਮੀਟਿੰਗ ਵਿੱਚ ਸ਼ਾਮਲ ਮੁਹੱਲਾ ਨਿਵਾਸੀਆਂ ਵਲੋਂ ਰਾਜੇਵਾਲ ਦੇ ਹੱਕ ਵਿੱਚ ਡਟਣ ਦਾ ਐਲਾਨ ਕਰ ਦਿੱਤਾ ਗਿਆ।ਰਾਜੇਵਾਲ ਨੇ ਸਮਰਾਲਾ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਸਮਰਾਲੇ ਦਾ ਇੱਕੋ ਇੱਕ ਮੁੱਖ ਸੀਵਰੇਜ ਦਾ ਹੈ, ਜਿਸ ਨੂੰ ਉਨਾਂ ਪਾਸ ਕਰਵਾ ਕੇ ਲਿਆਂਦਾ ਸੀ।ਪ੍ਰੰਤੂ ਵੱਖ-ਵੱਖ ਸਮੇਂ ਦੌਰਾਨ ਚੁਣੇ ਜਾਂਦੇ ਨੁਮਾਇੰਦਿਆਂ ਦੀ ਨੀਅਤ ਵਿੱਚ ਬਦਨੀਤੀ ਸੀ।ਜਿਸ ਕਾਰਨ ਇਹ ਮਸਲਾ ਪਿਛਲੇ 22 ਸਾਲਾਂ ਤੋਂ ਇਸੇ ਤਰ੍ਹਾਂ ਊਠ ਦੇ ਬੁੱਲ ਵਾਂਗੂ ਲਟਕਿਆ ਪਿਆ ਹੈ।ਅੱਜ ਉਹ ਸ਼ਹਿਰ ਵਾਸੀਆਂ ਨੂੰ ਵਿਸ਼ਵਾਸ਼ ਦਿਵਾਉਂਦੇ ਹਨ ਕਿ ਜੇਕਰ ਮੈਨੂੰ ਉਹ ਮੌਕਾ ਦਿੰਦੇ ਹਨ ਤਾਂ ਇਹ ਸੀਵਰੇਜ਼ 6 ਮਹੀਨਿਆਂ ਵਿੱਚ ਮੁਕੰਮਲ ਕਰਕੇ ਚਾਲੂ ਕਰ ਦਿੱਤਾ ਜਾਵੇਗਾ।ਦੂਸਰਾ ਸ਼ਹਿਰ ਤੇ ਇਲਾਕਾ ਨਿਵਾਸੀ ਇਹ ਦੇਖ ਤੇ ਪਰਖ ਲੈਣ ਕਿ 14 ਉਮੀਦਵਾਰਾਂ ਵਿਚੋਂ ਕਿਸ ਨੇ ਵੱਧ ਲੋਕਾਂ ਦੀ ਸੇਵਾ ਕੀਤੀ ਹੈ।ਪਦਮ ਜੈਨ ਨੇ ਕਿਹਾ ਕਿ ਦਿੱਲੀ ਦੇ ਬਾਰਡਰਾਂ ‘ਤੇ ਕਰੀਬ ਡੇਢ ਸਾਲ ਰਾਜੇਵਾਲ ਦੀ ਅਗਵਾਈ ਹੇਠ ਬੈਠੇ ਰਹੇ, ਉਹ ਸਿਰਫ ਕਿਸਾਨਾਂ ਲਈ ਹੀ ਨਹੀਂ ਬਲਕਿ ਸਾਡੇ ਸਾਰਿਆਂ ਲਈ ਸੀ।ਇਸ ਲਈ ਉਨ੍ਹਾਂ ਦਾ ਮਾਣ ਰੱਖਣ ਲਈ ਇੱਕ ਇੱਕ ਵੋਟ ਰਾਜੇਵਾਲ ਦੇ ਚੋਣ ਨਿਸ਼ਾਨ ਮੰਜ਼ੀ ਨੂੰ ਪਾਉਣੀ ਚਾਹੀਦੀ ਹੈ।
               ਅਕਾਊਂਟੈਂਟ ਯੂਨੀਅਨ ਸਮਰਾਲਾ ਦੇ ਪ੍ਰਧਾਨ ਸੁਰੇਸ਼ ਕੁਮਾਰ ਨੇ ਕਿਹਾ ਕਿ ਸਮਰਾਲਾ ਹਲਕੇ ਦੀ ਇੱਕ ਇੱਕ ਵੋਟ ਰਾਜੇਵਾਲ ਨੂੰ ਪੈਣੀ ਚਾਹੀਦੀ ਹੈ, ਸਾਡੀ ਯੂਨੀਅਨ ਮੁਤਾਬਿਕ ਇੰਨੇ ਸੁਲਝੇ ਅਤੇ ਨੇਕ ਵਿਅਕਤੀ ਖਿਲਾਫ ਕਿਸੇ ਵੀ ਪਾਰਟੀ ਨੂੰ ਆਪਣਾ ਉਮੀਦਵਾਰ ਖੜ੍ਹਾ ਹੀ ਨਹੀਂ ਸੀ ਕਰਨਾ ਚਾਹੀਦਾ।ਕਿਉਂਕਿ ਰਾਜੇਵਾਲ ਜੋ ਸਾਡੇ ਮੁੱਖ ਮੰਤਰੀ ਦਾ ਚਿਹਰਾ ਹਨ ਅਤੇ ਹਮੇਸ਼ਾਂ ਪੰਜਾਬ ਦਾ ਭਲਾ ਲੋਚਦੇ ਹਨ।
                     ਨੁੱਕੜ ਮੀਟਿੰਗ ਵਿੱਚ ਸਤਨਾਮ ਸਿੰਘ, ਗਿਆਨੀ ਮਹਿੰਦਰ ਸਿੰਘ ਭੰਗਲਾਂ, ਜਥੇਦਾਰ ਅਮਰਜੀਤ ਸਿੰਘ ਬਾਲਿਓਂ, ਸੰਤੋਖ ਸਿੰਘ ਨਾਗਰਾ, ਹਰਪਾਲ ਸਿੰਘ ਢਿੱਲੋਂ, ਸਤਪਾਲ ਬਲੱਗਣ, ਸੋਹਣ ਸਿੰਘ ਮਾਂਗਟ, ਗੁਰਿੰਦਰ ਮਾਂਗਟ, ਵਰਿੰਦਰ ਪਵਾਤ, ਰਿੰਕੂ ਥਾਪਰ, ਪੰਡਿਤ ਓਮ ਪ੍ਰਕਾਸ਼, ਬਲਜੀਤ ਸਿੰਘ, ਪੰਡਿਤ ਮੰਗਤ ਰਾਏ, ਸ਼ਿਆਮ ਲਾਲ ਥਾਪਰ, ਹਰਮੇਸ਼ ਕੁਮਾਰ, ਪਰਮਿੰਦਰ ਸਿੰਘ ਪਾਲ ਮਾਜਰਾ, ਰਾਜੂ ਹੇਡੋਂ, ਰਛਪਾਲ ਸਿੰਘ ਕੰਗ ਆਦਿ ਤੋਂ ਇਲਾਵਾ ਸੰਯੁਕਤ ਸਮਾਜ ਮੋਰਚੇ ਦੇ ਬਲਾਕ ਅਹੁੱਦੇਦਾਰ ਅਤੇ ਮੁਹੱਲਾ ਨਿਵਾਸੀ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਵਿਹਾਰਕ ਸਿੱਖਿਆ ਸਬੰਧੀ ਸੈਮੀਨਾਰ

ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਵਿਦਿਆਰਥੀਆਂ ਨੂੰ ਕਲਾਸਰੂਮ ਦੀ ਸਿੱਖਿਆ ਤੋਂ ਅਗਾਂਹ ਵਧ …