ਸੰਗਰੂਰ, 15 ਫਰਵਰੀ (ਜਗਸੀਰ ਲੌਂਗੋਵਾਲ) – ਗੀਤਕਾਰ ਜੀਤ ਨਮੋਲ (ਸਰਬਜੀਤ ਸਿੰਘ ਫੌਜੀ) ਦੇ ਲਿਖੇ ਅਤੇ ਪ੍ਰੋਡਿਊਸ ਕੀਤੇ ਗੀਤ `ਸੰਗਰੂਰ ਦੇ ਕਸੂਰ` ਦੀ ਸ਼ੂਟਿੰਗ ਬੀਤੇ ਐਤਵਾਰ ਉਹਨਾਂ ਦੇ ਪਿੰਡ ਨਮੋਲ ਅਤੇ ਇਲਾਕੇ ਦੀਆਂ ਇਤਿਹਾਸਕ ਥਾਵਾਂ `ਤੇ ਕੀਤੀ ਗਈ।ਆਪਣੇ ਧਾਕੜ ਵਿਅੰਗਮਈ ਅੰਦਾਜ਼ ਲਈ ਪ੍ਰਸਿੱਧ ਫ਼ਨਕਾਰ ਰੋਮੀ ਘੜਾਮਾਂ ਦੇ ਗਾਏ ਤੇ ਸੰਗੀਤਕਾਰ ਮਨੀ ਬਚਨ ਵਲੋਂ ਧੁਨਾਂ ਨਾਲ਼ ਸ਼ਿੰਗਾਰੇ ਇਸ ਗੀਤ ਬਾਰੇ ਜਾਣਕਾਰੀ ਦਿੰਦਿਆਂ ਵੀਡੀਓ ਡਾਇਰੈਕਟਰ ਹਨੀ.ਬੀ ਅਤੇ ਇੰਦਰ ਸ਼ਾਮਪੁਰੀਆ ਨੇ ਦੱਸਿਆ ਕਿ ਬੀਰ, ਕਰੁਣਾ, ਹਾਸ, ਸ਼ਿੰਗਾਰ ਆਦਿ ਮੁਕੰਮਲ ਰਸਾਂ ਨਾਲ਼ ਭਰਪੂੂਰ ਇਹ ਪ੍ਰਾਜੈਕਟ ਸਰੋਤਿਆਂ ਨੂੰ ਸੋਚਣ `ਤੇ ਮਜ਼ਬੂਰ ਕਰ ਦੇਵੇਗਾ।ਫਿਲਮਾਂਕਣ ਵਿੱਚ ਰੋਮੀ ਤੇ ਜੀਤ ਨਮੋਲ ਤੋਂ ਇਲਾਵਾ ਗੁਰਪ੍ਰੀਤ ਸਿੰਘ ਚੇਅਰਮੈਨ ਕੌਰ ਵੈਲਫੇਅਰ ਫਾਊਂਡੇਸ਼ਨ, ਸ਼ਰਨ ਭਿੰਡਰ ਲੋਕ ਗਾਇਕ, ਲਵਜੀਤ ਕੌਰ ਕਨੇਡਾ, ਨਵਦੀਪ ਕੌਰ ਕਨੇਡਾ, ਹਰਮਨਜੀਤ ਨਮੋਲ, ਜੁਝਾਰ ਨਮੋਲ, ਲਵਪ੍ਰੀਤ ਲੋਂਗੋਵਾਲ ਅਤੇ ਪਿਊਸ਼ ਨਮੋਲ ਨੇ ਅਹਿਮ ਭੂਮਿਕਾਵਾਂ ਨਿਭਾਈਆਂ।
ਇਸ ਮੌਕੇ ਦਰਸ਼ਨ ਸਿੰਘ ਸਰਪੰਚ, ਬੱਗਾ ਸਿੰਘ ਨਮੋਲ, ਗੁਰਪ੍ਰੀਤ ਨਮੋਲ ਤੇ ਅੰਗਦ ਸਿੰਘ ਜਲੂਰ ਵਿਸ਼ੇਸ਼ ਕਰਕੇ ਹਾਜ਼ਰ ਹੋਏ ਅਤੇ ਸਾਹਿਤਕਾਰਾ ਰਣਬੀਰ ਕੌਰ ਬੱਲ ਯੂ.ਐਸ.ਏ, ਬਲਬੀਰ ਸਿੰਘ ਯੂ.ਐਸ.ਏ, ਬਲਿਹਾਰ ਲੇਲ੍ਹ ਯੂ.ਐਸ.ਏ, ਬਿਕਰਮ ਚੀਮਾ ਯੂ.ਐਸ.ਏ, ਸੁਖਦੇਵ ਸਿੰਘ ਕਾਹਮਾ ਯੂ.ਕੇ, ਦਲਜੀਤ ਸਿੰਘ ਹੋਬੀ ਕੈਨੇਡਾ, ਗੁਰਵਿੰਦਰ ਸਿੰਘ ਇੰਗਲੈਂਡ, ਅਮਨਦੀਪ ਸਿੰਘ ਦੁਬਈ, ਸੁੱਚਾ ਸਿੰਘ ਨਰ ਜਰਮਨੀ ਅਤੇ ਭੁਪਿੰਦਰ ਸਿੰਘ ਫਿਨਲੈਂਡ ਨੇ ਖ਼ਾਸ ਤੌਰ `ਤੇ ਮੁਬਾਰਕਾਬਾਦ ਦਿੱਤੀ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media