ਅੰਮ੍ਰਿਤਸਰ, 16 ਫਰਵਰੀ (ਪੰਜਾਬ ਪੋਸਟ ਬਿਊਰੋ) – ਬਾਲੀਵੁੱਡ ਦੇ ਉਘੇ ਗਾਇਕ ਅਤੇ ਸੰਗੀਤਕਾਰ ਬੱਪੀ ਲਹਿਰੀ ਦਾ ਬੀਤੀ ਰਾਤ ਦਿਹਾਂਤ ਹੋ ਗਿਆ।69 ਸਾਲਾ
ਬੱਪੀ ਲਹਿਰੀ ਮੁੰਬਈ ਦੇ ਕ੍ਰਿਟੀਕੇਅਰ ਹਸਪਤਾਲ ਵਿੱਚ ਜ਼ੇਰੇ ਇਲਾਜ਼ ਸਨ, ਜਿਥੇ ਉਨਾਂ ਨੇ ਆਪਣਾ ਆਖਰੀ ਸਾਹ ਲਿਆ।ਮਿਲੀ ਜਾਣਕਾਰੀ ਅਨੁਸਾਰ ਉਹ ਕਾਫੀ ਸਮੇਂ ਤੋਂ ਬਿਮਾਰ ਸਨ ਅਤੇ ਪਿਛਲ਼ੇ ਸਾਲ ਉਹ ਕੋਰੋਨਾ ਪਾਜ਼ਟਿਵ ਵੀ ਆਏ ਸਨ।ਉਨਾਂ ਦੇ ਅਚਨਚੇਤੀ ਦਿਹਾਂਤ ਨਾਲ ਬਾਲੀਵੁੱਡ ਵਿਚ ਸ਼ੋਕ ਦੀ ਲਹਿਰ ਹੈ।ਜਿਓਂ ਹੀ ਉਨਾਂ ਦੇ ਚਲਾਣੇ ਦੀ ਖਬਰ ਆਈ ਉਸੇ ਸਮੇਂ ਹੀ ਇਸ ਮਹਾਨ ਸੰਗੀਤਕਾਰ ਦੇ ਪ੍ਰਸ਼ੰਸ਼ਕਾਂ ਵਲੋਂ ਉਨਾਂ ਨੂੰ ਸੋਸ਼ਲ਼ ਮੀਡੀਆ ‘ਤੇ ਸ਼ਰਧਾਾਂਜਲੀ ਭੇਟ ਕਰਨ ਦੇ ਸੁਨੇਹੇ ਪੈਣੇ ਸ਼ੁਰੂ ਹੋ ਗਏ।
ਦੱਸਣਯੋਗ ਹੈ ਕਿ ਬੱਪੀ ਲਹਿਰੀ ਨੇ ਸਭ ਤੋਂ ਪਹਿਲਾਂ ਦੇਸ਼ ਵਿੱਚ ਡਿਸਕੋ ਡਾਂਸ ਪੇਸ਼ ਕੀਤਾ ਸੀ।ਉਨਾਂ ਨੇ ਕਈ ਫਿਲਮਾਂ ਲਈ ਹਿਟ ਗਾਣੇ ਵੀ ਗਾਏ।ਜਿੰਨਾਂ ਵਿੱਚ ਡਿਸਕੋ ਡਾਂਸਰ ਅਤੇ ਚਲਤੇ ਚਲਤੇ ਕਾਫੀ ਮਸ਼ਹੂਰ ਹੋਏ।ਬੱਪੀ ਲਹਿਰੀ ਪਹਿਲੇ ਰਾਕ ਸਟਾਰ ਸਿੰਗਰ ਸਨ।ਉਹ ਸੋਨੇ ਦੇ ਗਹਿਣਿਆਂ ਦੇ ਬਹੁਤ ਸ਼ੌਕੀਨ ਸਨ ਅਤੇ ਹੱਥਾਂ ਵਿੱਚ ਸੋਨੇ ਦੀਆਂ ਮੁੰਦਰੀਆਂ ਅਤੇ ਗਲੇ ਵਿੱਚ ਸੋਨੇ ਦੀਆਂ ਮੋਟੀਆਂ ਮੋਟੀਆਂ ਚੇਨਾਂ ਪਾ ਕੇ ਰੱਖਦੇ ਸਨ।ਇਸ ਤੋਂ ਇਲਾਵਾ ਐਨਕ ਲਾ ਕੇ ਰੱਖਣੀ ਉਨਾਂ ਦੀ ਵਿਸ਼ੇਸ਼ ਪਛਾਣ ਸੀ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media