ਸਮਰਾਲਾ, 16 ਫਰਵਰੀ (ਇੰਦਰਜੀਤ ਸਿੰਘ ਕੰਗ) – ਵਿਧਾਨ ਸਭਾ ਹਲਕਾ ਸਮਰਾਲਾ ਤੋਂ ਲਗਾਤਾਰ ਛੇਵੀਂ ਵਾਰ ਚੋਣ ਮੈਦਾਨ ਵਿੱਚ ਉਤਰੇ ਚੋਣ ਨਿਸ਼ਾਨ
ਹੈਲੀਪਾਕਟਰ ਦੇ ਅਜ਼ਾਦ ਉਮੀਦਵਾਰ ਅਮਰੀਕ ਸਿੰਘ ਢਿੱਲੋਂ ਨੇ ਆਪਣੇ ਚੋਣ ਪ੍ਰਚਾਰ ਵਿੱਚ ਤੇਜ਼ੀ ਲਿਆਉਂਦੇ ਹੋਏ ਕਈ ਪਿੰਡਾਂ ਵਿੱਚ ਦੋਬਾਰਾ ਫੇਰਾ ਪਾਇਆ।ਇਥੋਂ ਨਜ਼ਦੀਕੀ ਪਿੰਡ ਪੂਰਬਾ ਦੇ ਸਮੁੱਚੇ ਨੌਜਵਾਨਾਂ ਅਮਰੀਕ ਸਿੰਘ ਢਿੱਲੋਂ ਦੇ ਹੱਕ ਵਿੱਚ ਤੁਰ ਪਏ ਹਨ।ਅੱਜ ਜਸ਼ਨਦੀਪ ਸਿੰਘ ਅਤੇ ਗੁਰੀ ਵਲੋਂ ਆਯੋਜਿਤ ਸਮਾਗਮ ਵਿੱਚ ਵੱਡੀ ਗਿਣਤੀ ‘ਚ ਨੌਜਵਾਨ ਅਜ਼ਾਦ ਉਮੀਦਵਾਰ ਅਮਰੀਕ ਸਿੰਘ ਢਿੱਲੋਂ ਦੀ ਟੀਮ ਵਿੱਚ ਸ਼ਾਮਲ ਹੋਏ ਅਤੇ ਵਿਧਾਇਕ ਅਮਰੀਕ ਸਿੰਘ ਢਿੱਲੋਂ ਨੂੰ ਲੱਡੂਆਂ ਨਾਲ ਤੋਲਿਆ ਗਿਆ।ਆਪਣੇ ਸੰਬੋਧਨ ‘ਚ ਢਿੱਲੋਂ ਨੇ ਕਿਹਾ ਕਿ ਉਨਾਂ ਨੂੰ ਆਪਣੇ ਹਲਕੇ ‘ਤੇ ਪੂਰਾ ਮਾਣ ਹੈ।ਉਨਾਂ ਕਿਹਾ ਕਿ ਆਮ ਲੋਕਾਂ ਅਤੇ ਨੌਜਵਾਨਾਂ ਦਾ ਪਿਆਰ ਮਿਲਣ ਕਾਰਨ ਉਨਾਂ ਨੂੰ ਦੋਬਾਰਾ ਪਿੰਡ ਪੂਰਬਾ ਵਿੱਚ ਆਉਣਾ ਪਿਆ।ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲਾ ਸਮਾਂ ਨੌਜਵਾਨਾਂ ਦਾ ਹੈ। ਇਸ ਲਈ ਭਵਿੱਖ ਵਿੱਚ ਉਹ ਸਾਰੀ ਕਮਾਨ ਨੌਜਵਾਨ ਕਰਨਵੀਰ ਸਿੰਘ ਢਿੱਲੋਂ ਨੂੰ ਸੌਂਪ ਦੇਣਗੇ।
ਇਸ ਇਕੱਠ ਵਿੱਚ ਹੋਰਨਾਂ ਤੋਂ ਇਲਾਵਾ ਕਰਨਵੀਰ ਸਿੰਘ ਢਿੱਲੋਂ ਪ੍ਰਧਾਨ ਨਗਰ ਕੌਂਸਲ ਸਮਰਾਲਾ, ਨਵਪ੍ਰੀਤ ਸਿੰਘ, ਬਿੱਟੂ ਸਲਾਣਾ, ਹਰਦੀਪ ਮਾਨ, ਸੁੱਖਾ ਢਿਲੋਂ, ਸੋਨੀ ਗਗੜਾ, ਡਾ. ਰਣਜੋਧ ਸਿੰਘ ਗਗੜਾ, ਦਿਲਮਨ ਸਿੰਘ ਗਗੜਾ, ਸੋਨੂੰ ਦਹਿੜੂ, ਲਾਲੀ ਪਹਿਲਵਾਨ, ਮੇਜਰ ਗਗੜਾ, ਤੇਜਿੰਦਰ ਸਿੰਘ ਪੂਰਬਾ, ਜਸ਼ਨ ਪੂਰਬਾ, ਗੁਰਮੁੱਖ ਸਿੰਘ ਪੂਰਬਾ, ਗੁਰੀ ਪੂਰਬਾ, ਦਲਵੀਰ ਪੂਰਬਾ, ਜਸ਼ਨ ਸੇਹ, ਗੁਰਵਿੰਦਰ ਸਿੰਘ ਪੂਰਬਾ, ਸ਼ੇਰੂ ਪੂਰਬਾ, ਗੁਰਸੇਵਕ ਪੂਰਬਾ, ਹੈਪੀ ਪੂਰਬਾ ਆਦਿ ਸ਼ਾਮਲ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media