Wednesday, July 22, 2026

ਵਾਤਾਵਰਣ ਦਿਵਸ ਵਜੋਂ ਮਨਾਇਆ ਪ੍ਰਕਾਸ਼ ਪੁਰਬ

14 ਮਾਰਚ ਤੱਕ ਕਰਵਾਏ ਜਾਣਗੇ ਵੱਖ-ਵੱਖ ਮੁਕਾਬਲੇ ਤੇ ਸਮਾਗਮ

ਸੰਗਰੂਰ, 16 ਫਰਵਰੀ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸੰਗਰੂਰ ਜ਼ੋਨ ਵਲੋਂ 7ਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਸਥਾਨਕ ਜ਼ੋਨਲ ਦਫਤਰ ਵਿਖੇ ਲਾਭ ਸਿੰਘ ਤੇ ਕੁਲਵੰਤ ਸਿੰਘ ਨਾਗਰੀ ਦੀ ਅਗਵਾਈ ਵਿੱਚ ਮਨਾਇਆ ਗਿਆ।ਸੁਰਿੰਦਰ ਪਾਲ ਸਿੰਘ ਸਿਦਕੀ ਮੈਂਬਰ ਸੁਪਰੀਮ ਕੌਂਸਲ ਨੇ ਗੁਰੂ ਸਾਹਿਬ ਵਲੋਂ ਕੀਰਤਪੁਰ ਸਾਹਿਬ ਵਿਖੇ ਵੱਖ-ਵਲੋਂ ਫਲਾਂ, ਬੂਟਿਆਂ ‘ਤੇ ਆਧਾਰਿਤ ਲਗਾਏ ਬਾਗ ਰਾਹੀਂ ਵਾਤਾਵਰਣ ਦੀ ਸੰਭਾਲ ਕਰਨ ਦੀ ਪੇ੍ਰਰਨਾ ਦਾ ਵਿਸ਼ੇਸ਼ ਜ਼ਿਕਰ ਕੀਤਾ।ਅਜਮੇਰ ਸਿੰਘ ਜ਼ੋਨ ਪ੍ਰਧਾਨ ਨੇ ਗੁਰੂ ਸਾਹਿਬ ਵਲੋਂ ਦਵਾਈਖਾਨੇ ਖੋਲ ਕੇ ਲੋੜਵੰਦਾਂ ਦੀ ਕੀਤੀ ਸੇਵਾ ਸਮੇਤ ਜੀਵਨ ਇਤਿਹਾਸ ਬਾਰੇ ਵਿਚਾਰ ਸਾਂਝੇ ਕੀਤੇ।ਕੁਲਵੰਤ ਸਿੰਘ ਨਾਗਰੀ ਜ਼ੋਨਲ ਸਕੱਤਰ, ਗੁਰਮੇਲ ਸਿੰਘ ਦਫਤਰ ਸਕੱਤਰ ਨੇ ਕਿਹਾ ਕਿ ਸਟੱਡੀ ਸਰਕਲ ਦੇ ਕੇਂਦਰੀ ਦਫ਼ਤਰ ਵਲੋਂ ਮਿਲੇ ਆਦੇਸ਼ਾਂ ਅਨੁਸਾਰ ਸੰਗਰੂਰ ਜ਼ੋਨ ਵਲੋਂ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਵਿਸ਼ਵ ਵਾਤਾਵਰਣ ਚੇਤਨਾ ਦਿਵਸ ਵਜੋਂ ਮਨਾਉਣ ਲਈ 14 ਮਾਰਚ ਤੱਕ ਸਕੂਲ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ, ਨਾਅਰੇ ਲਿਖਣੇ, ਭਾਸ਼ਣ, ਕਵਿਤਾ ਤੇ ਕਵਿਸ਼ਰੀ ਆਦਿ ਮੁਕਾਬਲੇ ਯੁਵਕ ਮੇਲੇ ਦੇ ਰੂਪ ਵਿਚ ਕਰਵਾਉਣ ਦੀ ਰੂਪ ਰੇਖਾ ਤਿਆਰ ਕੀਤੀ ਗਈ ਹੈ।8 ਮਾਰਚ ਨੂੰ ਅੰਤਰਰਾਸ਼ਟਰੀ ਇਸਤਰੀ ਦਿਵਸ ਸਬੰਧੀ ਵਿਸ਼ੇਸ ਪ੍ਰੋਗਰਾਮ ਵੀ ਕੀਤਾ ਜਾਵੇਗਾ।
              ਇਸ ਲਈ ਪ੍ਰੋ: ਨਰਿੰਦਰ ਸਿੰਘ, ਗੁਰਮੀਤ ਸਿੰਘ ਬਰਨਾਲਾ, ਸੁਰਿੰਦਰ ਪਾਲ ਸਿੰਘ ਸਿਦਕੀ, ਪ੍ਰਿਂ: ਕੁਲਵੰਤ ਕੌਰ ਮਹਿਲਾਂ ਚੌਕ, ਪ੍ਰੋ: ਹਰਵਿੰਦਰ ਕੌਰ ਸੰਗਰੂਰ, ਹਰਕੀਰਤ ਕੌਰ ਕਾਂਝਲਾ, ਸੁਰਿੰਦਰ ਪਾਲ ਕੌਰ ਰਸੀਆ ਧਨੌਲਾ ਤੇ ਆਧਾਰਿਤ ਪ੍ਰਬੰਧਕੀ ਕਮੇਟੀ ਬਣਾਈ ਗਈ ਹੈ।ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ, ਤੀਰਥ ਸਿੰਘ ਵਿੱਤ ਸਕੱਤਰ ਨੇ ਦੱਸਿਆ ਕਿ ਸਟੱਡੀ ਸਰਕਲ ਦੇ 50 ਸਾਲਾ ਸਥਾਪਨਾ ਵਰੇ ਅਧੀਨ ਇਹਨਾਂ ਮੁਕਾਬਲਿਆਂ ਦੇ ਵਿਸ਼ੇ “ਵਾਤਾਵਰਣ ਦੀ ਰੱਖਿਆ, ਜੀਵਨ ਦੀ ਸੁਰੱਖਿਆ” ਅਤੇ “ਧਰਤੀ ਦੀ ਚਾਹੁੰਦੇ ਹੋ ਰੱਖਿਆ, ਵਾਤਾਵਰਣ ਦੀ ਕਰੋ ਸੁਰੱਖਿਆ” ਹੋਣਗੇ।
               ਸਮਾਗਮ ਤੋਂ ਬਾਅਦ ਜ਼ੋਨਲ ਸੇਵਾਦਾਰਾਂ ਦੇ ਨਾਲ ਨਗਰ ਨਿਵਾਸੀ ਨਛੱਤਰ ਸਿੰਘ ਜੱਸੀ, ਕੁਲਦੀਪ ਸਿੰਘ, ਗਗਨ ਆਦਿ ਨੇ ਦਫਤਰ ਕੰਪਲੈਕਸ ਵਿੱਚ ਬੂਟੇ ਲਗਾਏ।

Check Also

ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ

50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …