Sunday, August 2, 2026

ਡਾ. ਰਾਜ ਕੁਮਾਰ ਵੇਰਕਾ ਨੂੰ ਦਿੱਤਾ ਸਮਰਥਨ ਦਾ ਭਰੋਸਾ

ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਗੁਰੂ ਰਾਮਦਾਸ ਐਵੀਨਿਊ ਰੈਜ਼ੀਡੈਂਟਲ ਵੈਲਫੇਅਰ ਐਸੋਸੀਏਸ਼ਨ ਵੱਲੋਂ ਅੱਜ ਹਲਕਾ ਪੱਛਮੀ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਤੇ ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਦੇ ਗ੍ਰਹਿ ਪਹੁੰਚ ਕੇ ਉਨਾਂ ਨੂੰ ਸਮੁੱਚੀ ਐਵਨਿਊ ਵਲੋਂ ਸਮਰਥਨ ਦਾ ਯਕੀਨ ਦਿਵਾਇਆ ਗਿਆ।ਐਸੋਸੀਏਸ਼ਨ ਪ੍ਰਧਾਨ ਜੋਗਿੰਦਰ ਸਿੰਘ ਅਦਲੀਵਾਲ ਦੀ ਅਗਵਾਈ ‘ਚ ਪੁੱਜੇ ਇੱਕ ਡੈਲੀਗੇਸ਼ਨ ਨੇ ਡਾਕਟਰ ਰਾਜ ਕੁਮਾਰ ਵੇਰਕਾ ਵਲੋਂ ਜਿਥੇ ਗੁਰੂ ਰਾਮਦਾਸ ਐਵੀਨਿਊ ਵਿਖੇ ਕਰਵਾਏ ਗਏ ਵਿਕਾਸ ਕਾਰਜ਼ਾਂ ਲਈ ਉਨਾਂ ਦਾ ਧੰਨਵਾਦ ਕੀਤਾ ਗਿਆ ਉਥੇ ਚੋਣਾਂ ਵਿੱਚ ਉਨਾਂ ਦੇ ਹੱਲ ‘ਚ ਡਟਣ ਦਾ ਭਰੋਸਾ ਦਿੱਤਾ ਗਿਆ।ਇਸ ਮੌਕੇ ਕਸ਼ਮੀਰ ਸਿੰਘ, ਅਨੋਖ ਸਿੰਘ, ਲਖਵਿੰਦਰ ਸਿੰਘ, ਪਾਲ ਸਿੰਘ, ਨਿਸ਼ਾਨ ਸਿੰਘ, ਬਿਕਰਮ ਸਿੰਘ, ਸੂਰਜ ਪਾਲ, ਮਨਵਿੰਦਰ ਸਿੰਘ, ਪ੍ਰਸ਼ੋਤਮ ਵਰਮਾ ਤੇ ਕਈ ਹੋਰ ਕਲੌਨੀ ਵਾਸੀ ਮੌਜ਼ੂਦ ਸਨ।

Check Also

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ

ਅੰਮ੍ਰਿਤਸਰ,  1 ਅਗਸਤ  (ਜਗਦੀਪ ਸਿੰਘ)  – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …