ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਕੋਵਿਡ-19 ਤਾਲਾਬੰਦੀ ਦੌਰਾਨ ਬੱਚਿਆਂ ਨਾਲ ਬਦਸਲੂਕੀ, ਵਧ ਰਹੀ ਬੇਰੁਜ਼ਗਾਰੀ, ਨਸ਼ੇ ਦੀ ਆਦਤ, ਅਜੇ ਵੀ
ਪ੍ਰਚਲਿਤ ਲਿੰਗ ਭੇਦ ਅਤੇ ਬੱਚੀਆਂ ਦੀ ਸੁਰੱਖਿਆ ਦੀ ਲੋੜ ਤੋਂ ਪ੍ਰੇਸ਼ਾਨ ਡਾਇਓਸੀਜ਼ ਆਫ਼ ਅੰਮ੍ਰਿਤਸਰ (ਡੀ.ਓ.ਏ), ਚਰਚ ਆਫ਼ ਨਾਰਥ ਇੰਡੀਆ (ਸੀ.ਐਨ.ਆਈ) ਦੇ ਮੈਂਬਰਾਂ ਨੇ ਆਯੋਜਿਤ ਦੋ-ਰੋਜ਼ਾ ਡਾਇਓਸੇਸਨ ਸਥਾਪਨਾ ਦਿਵਸ ਦੇ ਮੌਕੇ `ਤੇ ਸਮਾਜ ਨੂੰ ਪ੍ਰਭਾਵਿਤ ਕਰਨ ਵਾਲੀ ਕੋਰੋਨਾ ਅਤੇ ਹੋਰ ਸਮੱਸਿਆਵਾਂ ਨੂੰ ਹੱਲ ਕਰਨ ਲਈ ਕੰਮ ਕਰਨ ਦਾ ਸੰਕਲਪ ਲਿਆ।
ਦੋ ਦਿਨਾ ਡਾਇਓਸੀਸਨ ਸਥਾਪਨਾ ਦਿਵਸ ਸਮਾਗਮਾਂ ਦੌਰਾਨ ਲੋਕਾਂ ਦੀ ਖੁਸ਼ਹਾਲੀ ਅਤੇ ਤੰਦਰੁਸਤੀ ਲਈ ਵਿਸ਼ੇਸ਼ ਪ੍ਰਾਰਥਨਾਵਾਂ ਡੀ.ਓ.ਏ ਦੇ ਅਧਿਕਾਰ ਖੇਤਰ ਅਧੀਨ ਚਰਚਾਂ ਵਿੱਚ ਆਯੋਜਿਤ ਕੀਤੀਆਂ ਗਈਆਂ ਅਤੇ ਡੀ.ਓ.ਏ ਦੇ ਕਨਵੈਨਸ਼ਨ ਖੇਤਰਾਂ ਵਿੱਚ ਵਿਸ਼ੇਸ਼ ਸਮਾਗਮ ਵੀ ਕਰਵਾਏ ਗਏ।ਉਨ੍ਹਾਂ ਨੇ ਕਿਹਾ ਰੈਵਰੇਂਡ ਡਾਕਟਰ ਪੀ.ਕੇ ਸਮੰਤਰਾਏ ਬਿਸ਼ਪ, ਡੀ.ਓ.ਏ ਸੀ.ਐਨ.ਆਈ ਨੇ ਕਿਹਾ ਕਿ ਡੀ.ਓ.ਏ 14 ਫਰਵਰੀ, 1953 ਨੂੰ ਹੋਂਦ ਵਿੱਚ ਆਈ ਸੀ। “ਬਿਸ਼਼ਪ ਸੀ.ਆਰ.ਐਚ ਵਿਲਕਿਨਸਨ ਇਸ ਡਾਇਓਸਿਸ ਦੇ ਪਹਿਲਾ ਬਿਸ਼ਪ ਸੀ। ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਪਹਿਲਾਂ ਇਹ ਲਾਹੌਰ ਡਾਇਓਸੀਜ਼ ਦਾ ਹਿੱਸਾ ਸੀ।ਵੰਡ ਤੋਂ ਬਾਅਦ ਇਸ ਦੇ ਅਧਿਕਾਰਿਤ ਅਧੀਨ ਖੇਤਰਾਂ ਦੀ ਦੇਖਭਾਲ ਲਈ ਇਸ ਨੂੰ ਇੱਕ ਵੱਖਰਾ ਡਾਇਸਿਸ ਬਣਾਇਆ ਗਿਆ ਸੀ।
ਉਨਾਂ ਦੱਸਿਆ ਕਿ ਸਮਾਜਿਕ ਮੁੱਦਿਆਂ ਨਾਲ ਨਜਿੱਠਣ ਤੋਂ ਇਲਾਵਾ, ਡੀ.ਓ.ਏ ਮੁੱਖ ਤੌਰ `ਤੇ ਸਿੱਖਿਆ ਅਤੇ ਸਿਹਤ ਸੇਵਾਵਾਂ ਨੂੰ ਫੈਲਾਉਣ `ਤੇ ਧਿਆਨ ਕੇਂਦਰਿਤ ਕਰੇਗੀ।ਲਾਕਡਾਊਨ ਦੌਰਾਨ ਬੇਰੁਜ਼ਗਾਰੀ, ਨਸ਼ਾਖੋਰੀ, ਬੱਚਿਆਂ ਨਾਲ ਬਦਸਲੂਕੀ, ਲਿੰਗ ਪੱਖਪਾਤ ਵਰਗੀਆਂ ਬੁਰਾਈਆਂ ਕਈ ਗੁਣਾ ਵਧ ਗਈਆਂ ਹਨ।ਡਾਇਸਿਸ ਇਹਨਾਂ ਸਮਸਿਆਵਾਂ ਦੇ ਹੱਲ ਵਾਸਤ ਕੰਮ ਕਰਨ ਲਈ ਵਚਨਬੱਧ ਹੈ।ਜਿਸ ਲਈ ਡੀ.ਓ.ਏ ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਖੇਤਰਾਂ ‘ਚ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕਰੇਗੀ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media