ਅੰਮ੍ਰਿਤਸਰ, 17 ਫਰਵਰੀ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਪੋਸਟ ਗਰੈਜ਼ੂਏਟ ਡਿਪਾਰਟਮੈਂਟ ਆਫ਼ ਕਾਮਰਸ ਐਂਡ ਬਿਜਨਸ ਐਡੀਮਿਨੀਟ੍ਰੇਸ਼ਨ ਵਲੋਂ ‘ਬੈਕਿੰਗ
ਅਤੇ ਵਿੱਤੀ ਸੈਕਟਰ ਨੂੰ ਕਾਇਮ ਰੱਖਣ ਲਈ ਲੋੜੀਂਦਾ ਹੁਨਰ : ਅਸਲੀਅਤ ਨਾਲ ਇਕ ਮੁਲਾਕਾਤ’ ਵਿਸ਼ੇ ’ਤੇ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਆਯੋਜਿਤ ਇਸ ਸੈਮੀਨਾਰ ’ਚ ਕੰਵਲਜੀਤ ਸਿੰਘ ਜੋ ਕਿ ਪੰਜਾਬ ਬਜਾਜ ਫਿਨਸਰਵ ਕੰਪਨੀ ਦੇ ਮਾਹਿਰ ਹਨ, ੍ਰਕੋਲ ਵਿੱਤੀ ਸੇਵਾਵਾਂ ਦਾ ਵਿਸ਼ਾਲ ਅਤੇ ਡੂੰਘਾ ਗਿਆਨ ਹੈ, ਨੇ ਮੁੱਖ ਬੁਲਾਰੇ ਵਜੋਂ ਸ਼ਿਰਕਤ ਕੀਤੀ।ਪ੍ਰੋਗਰਾਮ ਦਾ ਮੁੱਖ ਉਦੇਸ਼ ਬੈਕਿੰਗ ਅਤੇ ਵਿੱਤੀ ਸੇਵਾਵਾਂ ਪ੍ਰਦਾਨ ਕਰਨ ਲਈ ਲੋੜੀਂਦੇ ਵੱਖ-ਵੱਖ ਹੁਨਰਾਂ ਬਾਰੇ ਮਾਰਗ ਦਰਸ਼ਨ ਮੁਹੱਈਆ ਕਰਵਾਉਣਾ ਸੀ।
ਉਕਤ ਪ੍ਰੋਗਰਾਮ ਪ੍ਰਿੰਸੀਪਲ ਅਤੇ ਪ੍ਰੋਗਰਾਮ ਚੇਅਰਮੈਨ ਡਾ. ਮਹਿਲ ਸਿੰਘ ਦੇ ਮਾਰਗ ਦਰਸ਼ਨ ਹੇਠ ਕਰਵਾਇਆ ਗਿਆ। ਇਸ ਮੌਕੇ ਵਿਭਾਗ ਦੇ ਡਾ. ਏ.ਕੇ ਕਾਹਲੋਂ (ਡੀਨ ਹੈਡ ਅਤੇ ਪ੍ਰੋਗਰਾਮ ਡਾਇਰੈਕਟਰ) ਨੇ ਆਏ ਉਕਤ ਮਹਿਮਾਨ ਦਾ ਸਵਾਗਤ ਕੀਤਾ।ਡਾ. ਅਜੈ ਸਹਿਗਲ (ਪ੍ਰੋਗਰਾਮ ਕੋਆਰਡੀਨੇਟਰ) ਨੇ ਉਕਤ ਮਾਹਿਰ ਦੀ ਜਾਣ ਪਛਾਣ ਕਰਵਾਈ ਅਤੇ ਸਹਾਇਕ ਪ੍ਰੋਫੈਸਰ ਡਾ. ਸਾਮੀਆ ਨੇ ਮੰਚ ਸੰਚਾਲਨ ਦੇ ਨਾਲ ਪ੍ਰੋਗਰਾਮ ਦੇ ਵਿਸ਼ੇ ’ਤੇ ਚਾਨਣਾ ਪਾਇਆ।
ਕੰਵਲਜੀਤ ਸਿੰਘ ਨੇ ਵਿਦਿਆਰਥੀਆਂ ਦੀ ਭਲਾਈ ਅਤੇ ਫ਼ਾਇਦੇ ਲਈ ਬਜਾਜ ਫਿਨਸਰਵ ਦੁਆਰਾ ਰਾਸ਼ਟਰੀ ਪੱਧਰ ‘ਤੇ ਕੀਤੇ ਗਏ ਸੀ.ਐਸ.ਆਰ ਪਹਿਲਕਦਮੀਆਂ ਬਾਰੇ ਚਾਨਣਾ ਪਾਇਆ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਸੀ ਤਾਲਮੇਲ ਅਤੇ ਕਾਰਜ਼ ਸਥਾਨ ਦੇ ਲੋੜੀਂਦੇ ਹੁਨਰ ਨੂੰ ਬੇਹਤਰ ਬਣਾਉਣ ਦੇ ਢੰਗਾਂ ’ਤੇ ਚਾਨਣਾ ਪਾਇਆ।
ਕਾਮਰਸ ਵਿਭਾਗ ਦੇ 100 ਤੋਂ ਵਧੇਰੇ ਵਿਦਿਆਰਥੀਆਂ ਨੇ ਪ੍ਰੋਗਰਾਮ ’ਚ ਭਾਗ ਲਿਆ ਅਤੇ ਨੌਕਰੀਆਂ ਅਤੇ ਇੰਟਰਵਿਊ ਲਈ ਲੋੜੀਂਦੇ ਹੁਨਰਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਪ੍ਰੋਗਰਾਮ ਦੌਰਾਨ ਡਾ. ਸਵਰਾਜ ਕੌਰ, ਡਾ. ਦੀਪਕ ਦੇਵਗਨ, ਡਾ. ਪੂਨਮ ਸ਼ਰਮਾ, ਡਾ. ਰਛਪਾਲ ਸਿੰਘ ਅਤੇ ਹੋਰ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।
Check Also
ਵਿਰਸਾ ਵਿਹਾਰ ਦੇ ਫਾਊਂਡਰ ਮੈਂਬਰ ਤੇ ਸ਼਼੍ਰੋਮਣੀ ਕਵੀ ਹੁੰਦਲ ਨੂੰ ਸਮਰਪਿਤ ਪੰਜਾਬੀ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਦਾ ਮੰਚਣ
ਅੰਮ੍ਰਿਤਸਰ, 31 ਅਕਤੂਬਰ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਮੰਚ-ਰੰਗਮੰਚ ਅੰਮ੍ਰਿਤਸਰ ਦੇ …
Punjab Post Daily Online Newspaper & Print Media