Saturday, September 12, 2026

ਡੀ.ਏ.ਵੀ. ਪਬਲਿਕ ਸਕੂਲ ‘ਚ ਸੀ.ਬੀ.ਐਸ.ਈ ਰਾਸ਼ਟਰੀ ਸ਼ਤਰੰਜ ਟੂਰਨਾਮੈਂਟ ਦਾ ਸਮਾਪਨ

PPN2211201403
ਅੰਮ੍ਰਿਤਸਰ, 22 ਨਵੰਬਰ (ਜਗਦੀਪ ਸਿੰਘ ਸੱਗੂ) – ਡੀ.ਏ.ਵੀ. ਪਬਲਿਕ ਸਕੂਲ, ਲਾਰੰਸ ਰੋਡ ਵਿੱਚ ਸੀ.ਬੀ.ਐਸ.ਈ. ਦੀ ਰਾਸ਼ਟਰੀ ਸ਼ਤਰੰਜ ਟੂਰਨਾਮੈਂਟ ਦਾ ਸਮਾਪਨ ਸਮਾਰੋਹ ਬਹੁਤ ਉਤਸ਼ਾਹ ਅਤੇ ਤਾੜੀਆਂ ਦੀ ਗੂੰਜ ਨਾਲ ਹੋਇਆ। ਮਾਣਯੋਗ ਜੇ.ਪੀ. ਸ਼ੂਰ ਜੀ ਡਾਇਰੈਕਟਰ ਪਬਲਿਕ ਅਤੇ ਮਾਨਤਾਪ੍ਰਾਪਤ ਸਕੂਲ ਡੀ.ਏ.ਵੀ.ਸੀ.ਐਮ.ਸੀ. ਨਵੀਂ ਦਿੱਲੀ ਨੇ ਇਸ ਸਮਾਪਨ ਸਮਾਰੋਹ ਦੀ ਮੁੱਖ ਮਹਿਮਾਨ ਵਜੋਂ ਸ਼ੋਭਾ ਵਧਾਈ। ਟੂਰਨਾਮੈਂਟ ਦਾ ਉਦਘਾਟਨ 19 ਨਵੰਬਰ ਨੂੰ ਸ੍ਰੀ ਪੁਸ਼ਕਰ ਵੋਹਰਾ, ਡਾਇਰੈਕਟਰ ਸੀ.ਬੀ.ਐਸ.ਈ. ਸਪੋਰਟਸ ਨੇ ਆਪਣੇ ਕਰ ਕਮਲਾਂ ਨਾਲ ਕੀਤਾ।ਇਸ ਟੂਰਨਾਮੈਂਟ ਵਿੱਚ ਸੀ.ਬੀ.ਐਸ.ਈ. ਨਾਲ ਸੰਬੰਧਤ ਭਾਰਤ ਦੇ ਸਾਰੇ ਅਤੇ ਗਲਫ ਦੇਸ਼ਾਂ ਦੇ ਸਕੂਲ ਜਿਵੇਂ ਕਤਰ, ਕੁਵੈਤ ਅਤੇ ਦੁਬਈ ਤੋਂ ਆਏ ਵਿਦਿਆਰਥੀਆਂ ਨੇ ਚਾਰ ਦਿਨ ਲੰਬੇ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ ਸਭ ਤੋਂ ਉੱਚੀ ਪੁਜੀਸ਼ਨ ਹਾਸਲ ਕਰਨ ਲਈ ਇੱਕ ਦੂਜੇ ਦਾ ਸਾਹਮਣਾ ਕੀਤਾ। ਇਸ ਟੂਰਨਾਮੈਂਟ ਵਿੱਚ ਪੰਜ ਜੋਨ, ਚਾਰ ਗਲਫ ਕਲਸਟਰ ਦੇ 72 ਸਕੂਲਾਂ ਦੇ 300 ਤੋਂ ਜਿਆਦਾ ਵਿਦਿਆਰਥੀਆਂ ਨੇ ਭਾਗ ਲਿਆ। ਇਸ ਟੂਰਨਾਮੈਂਟ ਦੇ ਅੰਡਰ 14 ਗਰਲਜ਼ ਵਿੱਚ ਪੀ.ਐਸ.ਬੀ.ਬੀ. ਸਕੂਲ ਚੇਨਈ (ਪਹਿਲਾ ਸਥਾਨ), ਅੰਡਰ 14 ਬੁਲਾਇਜ ਵਿੱਚ (ਮਿਕਸਤ) ਸਾਊਥ ਪੁਆਇੰਟ ਹਾਈ ਸਕੂਲ ਕੋਲਕਾਤਾ (ਪਹਿਲਾ ਸਥਾਨ), ਅੰਡਰ 19 ਗਰਲਜ਼ ਚੈਟੀਨਡ ਵਿਦਿਆਸ਼ਰਮ ਚੇਨਈ (ਪਹਿਲਾ ਸਥਾਨ), ਅੰਡਰ 19 ਬੁਆਇਜ (ਕਿਮਸਤ) ਮਾਡਰਨ ਸਕੂਲ, ਨਵੀਂ ਦਿੱਲੀ (ਪਹਿਲਾ ਸਥਾਨ) ਹਾਸਲ ਕੀਤਾ। ਇਨਾਮ ਵੰਡ ਮੌਕੇ ਤੇ ਪ੍ਰਿੰਸੀਪਲ ਪਰਮਜੀਤ, ਮੋਹਿੰਦਰਜੀਤ ਸਿੰਘ, ਪ੍ਰਿੰ: ਅਜੇ ਬੇਰੀ, ਸ੍ਰੀ ਆਰ.ਐਸ. ਤਿਵਾਰੀ, ਕੁੰਵਰ ਰਜਿੰਦਰ ਸਿੰਘ, ਕੈਪਟਨ ਸੰਜੀਵ ਸ਼ਰਮਾ ਅਤੇ ਹੋਰ ਸਨਮਾਨਿਤ ਹਸਤੀਆਂ ਮੌਜੂਦ ਸਨ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply