ਅੰਮ੍ਰਿਤਸਰ, 17 ਫਰਵਰੀ (ਖੁਰਮਣੀਆਂ) – ਖ਼ਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵਲੋਂ ‘ਪੰਜਾਬੀ ਭਾਸ਼ਾ ਗੋਸ਼ਟੀ’ ਦਾ ਆਯੋਜਨ ਕੀਤਾ
ਗਿਆ।ਕਾਲਜ ਪਿੰ੍ਰਸੀਪਲ ਡਾ. ਸੁਰਿੰਦਰ ਕੌਰ ਦੇ ਸਹਿਯੋਗ ਸਦਕਾ ਕਰਵਾਏ ਗਏ ਸੈਮੀਨਾਰ ’ਚ ਭਾਸ਼ਾ ਵਿਭਾਗ ਪੰਜਾਬ ਦੇ ਜ਼ਿਲ੍ਹਾ ਅਫ਼ਸਰ ਹਰਮੇਸ਼ ਕੌਰ ਜੋਧੇ, ਡਾ. ਮਲਕੀਤ ਸਿੰਘ, ਡਾ. ਹੀਰਾ ਸਿੰਘ, ਡਾ. ਸਰਘੀ, ਡਾ. ਸਤਿੰਦਰ ਕੌਰ, ਡਾ. ਪੁਨੀਤ ਕੌਰ, ਡਾ. ਸਤਨਾਮ ਰੰਧਾਵਾ, ਡਾ. ਕਿਰਨਦੀਪ ਕੌਰ, ਭਾਸ਼ਾ ਵਿਭਾਗ ਪੰਜਾਬ ਤੋਂ ਸ਼ੋਸਲ ਮੀਡੀਆ ਅਫ਼ਸਰਗੁਰਵੇਲ ਸਿੰਘ, ਹਰਜੀਤ ਸਿੰਘ ਅਤੇ ਕਾਲਜ ਦੇ ਸਮੂਹ ਪੰਜਾਬੀ ਵਿਭਾਗ ਨੇ ਸ਼ਿਰਕਤ ਕੀਤੀ।
ਪ੍ਰੋਗਰਾਮ ਦਾ ਆਗਾਜ਼ ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਵਲੋਂ ਆਏ ਹੋਏ ਮਹਿਮਾਨ ਹਰਮੇਸ਼ ਕੌਰ ਜੋਧੇ ਨੂੰ ਫੱਲਾਂ ਦਾ ਗੁਲਦਸਤਾ ਭੇਂਟ ਕਰਕੇ ਕੀਤਾ ਗਿਆ।ਡਾ. ਸੁਰਿੰਦਰ ਕੌਰ ਨੇ ਸਾਰੇ ਵਿਦਵਾਨਾਂ ਨੂੰ ਕਾਲਜ ਗੋਸ਼ਟੀ ’ਚ ਪਹੁੰਚਣ ’ਤੇ ਸਵਾਗਤੀ ਸ਼ਬਦ ਕਹਿੰਦਿਆਂ ਕਾਲਜ ਪੱਧਰ ’ਤੇ ਪੰਜਾਬੀ ਭਾਸ਼ਾ ਨੂੰ ਵਧੇਰੇ ਫੈਲਾਉਣ ਲਈ ਵਚਨਬੱਧਤਾ ਜ਼ਾਹਿਰ ਕੀਤੀ।
ਸ੍ਰੀਮਤੀ ਯੋਧੇ ਨੇ ਹਾਜ਼ਰੀਨ ਨੂੰ ਆਪਣੇ ਵਿਚਾਰ ਪੇਸ਼ ਕਰਦਿਆਂ ਭਾਸ਼ਾ ਵਿਭਾਗ ਪੰਜਾਬ ਦੀ ਵਰਤਮਾਨ ਸਥਿਤੀ ਤੋਂ ਜਾਣੂ ਕਰਵਾਇਆ ਅਤੇ ਅਗਲੇਰੀਆਂ ਗਤੀਵਿਧੀਆਂ ਬਾਰੇ ਦੱਸਦਿਆਂ ਮਾਤ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਪ੍ਰਤੀ ਸੁਚੇਤ ਰਹਿਣ ਲਈ ਕਿਹਾ।ਡਾ. ਸਰਘੀ ਨੇ ਸਾਹਿਤ ਦੀ ਮਹੱਤਤਾ ਬਾਰੇ ਗੱਲ ਕਰਦਿਆਂ ਪੰਜਾਬੀ ਸਾਹਿਤ ਨੂੰ ਪ੍ਰਫੁਲਿਤ ਕਰਨ ਲਈ ਸੰਵਾਦ ਰਚਾਇਆ।ਡਾ. ਹੀਰਾ ਸਿੰਘ ਨੇ ਮਾਤ ਭਾਸ਼ਾ ਦੀ ਦਸ਼ਾ ਤੇ ਦਿਸ਼ਾ ਦਾ ਹਾਲ ਬਿਆਨ ਕਰਦਿਆਂ ਇਸਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।ਪ੍ਰੋ. ਮਲਕੀਤ ਸਿੰਘ ਨੇ ਭਾਸ਼ਾ ਤੇ ਬੋਲੀ ਦੇ ਵਖਰੇਵੇਂ ਤੋਂ ਗੱਲ ਆਰੰਭਦਿਆਂ ਪੰਜਾਬੀ ਬੋਲੀ ਦੀ ਅਮੀਰ ਵਿਰਾਸਤ ਦੀ ਪੁਨਰ ਵਿਆਖਿਆ ਕੀਤੀ।
ਡਾ. ਸ਼ਰਨਜੀਤ ਕੌਰ ਨੇ ਮਾਤ ਭਾਸ਼ਾ ਨਾਲ ਆਪਣੀ ਭਾਵੁਕ ਸਾਂਝ ਦੱਸਦਿਆਂ ਅਧਿਆਪਨ ਦੇ ਜ਼ਰੀਏ ਬੱਚਿਆਂ ਵਿਚ ਪੰਜਾਬੀ ਮਾਂ ਬੋਲੀ ਪ੍ਰਤੀ ਲਗਾਵ ਪੈਦਾ ਕਰਨ ਲਈ ਕਿਹਾ।ਗੋਸ਼ਟੀ ਦੇ ਅਖ਼ੀਰ ’ਤੇ ਕਾਲਜ ਵਿਭਾਗ ਮੁਖੀ ਪ੍ਰੋ. ਰਵਿੰਦਰ ਕੌਰ ਨੇ ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਿਆਂ, ਗੋਸ਼ਟੀ ਵਿਚੋਂ ਸਾਹਮਣੇ ਆਏ ਮੁਲਵਾਨ ਨਤੀਜਿਆਂ ਨੂੰ ਪੰਜਾਬੀ ਭਾਸ਼ਾ ਦੀ ਜੀਵੰਤਤਾ ਲਈ ਸ਼ੁਭ ਸੰਕੇਤ ਦੱਸਿਆ।ਪ੍ਰੋਗਰਾਮ ਦੇ ਮੰਚ ਸੰਚਾਲਕ ਦੀ ਭੂਮਿਕਾ ਨਿਭਾਉਂਦਿਆਂ ਡਾ. ਪਰਦੀਪ ਕੌਰ ਨੇ ਪੰਜਾਬੀ ਭਾਸ਼ਾ ਦੀ ਬਿਹਤਰੀ ਹਿੱਤ ਵਿਚਾਰ ਪੇਸ਼ ਕੀਤੇ।
ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਜਤਿੰਦਰ ਕੌਰ, ਵਿਭਾਗ ਮੁਖੀ ਪ੍ਰੋ. ਰਵਿੰਦਰ ਕੌਰ ਤੋਂ ਇਲਾਵਾ ਹੋਰ ਕਾਲਜ ਸਟਾਫ ਮੌਜ਼ੂਦ ਸੀ।
Check Also
ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ
ਰਾਜਪੁਰਾ/ ਦਿੱਲੀ, 3 ਨਵੰਬਰ (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …
Punjab Post Daily Online Newspaper & Print Media