Tuesday, March 3, 2026

ਯੂਨੀਵਰਸਿਟੀ ਦਾ ਭੌਤਿਕ ਵਿਗਿਆਨ ਵਿਭਾਗ ਵਿਗਿਆਨ ਸਪਤਾਹ ਫੈਸਟੀਵਲ ਦੀ ਕਰੇਗਾ ਮੇਜ਼ਬਾਨੀ

ਅੰਮ੍ਰਿਤਸਰ, 19 ਫਰਵਰੀ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਤੇ ਵਾਈਸ ਚਾਂਸਲਰ ਪ੍ਰੋ: ਜਸਪਾਲ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ 22 ਤੋਂ 28 ਫਰਵਰੀ 2022 ਤੱਕ ਵਿਗਿਆਨ ਸਪਤਾਹ ਫੈਸਟੀਵਲ ਦਾ ਆਯੋਜਨ ਕਰਨ ਜਾ ਰਿਹਾ ਹੈ।ਇਹ ਫੈਸਟੀਵਲ ਭਾਰਤ ਸਰਕਾਰ ਦੇ ਸੱਭਿਆਚਾਰਕ ਮੰਤਰਾਲੇ ਅਤੇ ਪੀ.ਐਸ.ਐਚ ਦਫ਼ਤਰ ਦੀ ਸਰਪ੍ਰਸਤੀ ਹੇਠ ਆਪਣੇ ਫਲੈਗਸ਼ਿਪ ਪ੍ਰੋਗਰਾਮ “ਸਾਇੰਸ ਐਂਡ ਟੈਕਨਾਲੋਜੀ ਕਮਿਊਨੀਕੇਸ਼ਨ, ਪਾਪੁਲਰਾਈਜੇਸ਼ਨ ਐਂਡ ਇਟਸ ਐਕਸਟੈਂਸ਼ਨ” ਅਧੀਨ ਰਾਜ ਦੀ ਨੋਡਲ ਏਜੰਸੀ ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਅਤੇ ਵਿਗਿਆਨ ਪ੍ਰਸਾਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
                         “ਆਜ਼ਾਦੀ ਦੇ 75 ਸਾਲ” ਦੇ ਥੀਮ ਨੂੰ ਲੈ ਕੇ ਭਾਰਤ ਵਿੱਚ 75 ਵੱਖ-ਵੱਖ ਸਥਾਨਾਂ `ਤੇ 75 ਪ੍ਰੋਗਰਾਮਾਂ ਦੀ ਯੋਜਨਾ ਬਣਾਈ ਗਈ ਹੈ ਅਤੇ ਇਹ ਫੈਸਟੀਵਲ ਉਹਨਾਂ ਵਿਚੋਂ ਇੱਕ ਹੈ।ਪ੍ਰੋ. ਦਿਨੇਸ਼ ਸਿੰਘ ਚਾਂਸਲਰ ਕੇ.ਆਰ ਮੰਗਲਮ ਯੂਨੀਵਰਸਿਟੀ, ਗੁੜਗਾਓਂ 22 ਫਰਵਰੀ 2022 ਨੂੰ ਹਫ਼ਤੇ ਭਰ ਚੱਲਣ ਵਾਲੇ ਇਸ ਤਿਉਹਾਰ ਦਾ ਉਦਘਾਟਨ ਕਰਨਗੇ।ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਮਨਾਏ ਜਾਣ ਵਾਲੇ ਸਮਾਰੋਹ ਦਾ ਸੰਚਾਲਨ ਡਾ. ਬਿੰਦੀਆ ਅਰੋੜਾ, ਭੌਤਿਕ ਵਿਗਿਆਨ ਵਿਭਾਗ ਦੁਆਰਾ ਕੀਤਾ ਜਾ ਰਿਹਾ ਹੈ, ਜਿਸ ਵਿੱਚ ਨਾਮਵਰ ਵਿਗਿਆਨੀਆਂ ਦੇ ਮਾਹਿਰ ਲੈਕਚਰ, ਪੁਸਤਕ ਮੇਲਾ, ਵਿਗਿਆਨ ਪ੍ਰਦਰਸ਼ਨੀ, ਸਾਇੰਸ ਫਿਲਮ ਸਕ੍ਰੀਨਿੰਗ, ਸਾਇੰਸ ਮੈਜਿਕ ਸ਼ੋਅ, ਵਿਗਿਆਨ ਸੰਚਾਰ ਪੁਸਤਕ ਰਲੀਜ਼ ਅਤੇ ਵੱਖ-ਵੱਖ ਮੁਕਾਬਲੇ ਸ਼ਾਮਲ ਹਨ

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …