
ਚਵਿੰਡਾ ਦੇਵੀ, 22 ਨਵੰਬਰ (ਪੱਤਰ ਪ੍ਰੇਰਕ) – ਅਜੋਕੇ ਸਮੇਂ ਵਿਚ ਨੌਜੁਆਨਾਂ ਨੂੰ ਸਟਾਕ ਐਕਸਚੇਂਜ ਬਾਰੇ ਸਹੀ ਜਾਣਕਾਰੀ ਦੇਣ ਲਈ ਆਈ.ਸੀ.ਆਈ.ਸੀ.ਆਈ ਸਕਿਉਰਟੀਜ਼ ਕੰਪਨੀ ਵੱਲੋਂ ਖ਼ਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਵਿਸ਼ੇਸ਼ ਸੈਮੀਨਾਰ ਕਰਵਾਇਆ ਗਿਆ।ਇਸ ਸੈਮੀਨਾਰ ਵਿਚ ਸ੍ਰੀ ਸੁਸ਼ਾਂਤ ਪਲਸਾਰਾ ਨੇ ਮੁੱਖ ਬੁਲਾਰੇ ਵਜੋਂ ਬੋਲਦਿਆਂ ਵਿਦਿਆਰਥੀਆਂ ਨੂੰ ਦੱਸਿਆ ਕਿ ਸਟਾੱਕ ਮਾਰਕੀਟ ਵਿਚ ਨਿਵੇਸ਼ ਕਰਨਾ ਲਾਭਦਾਇਕ ਹੈੈ।ਪਰੰਤੂ ਨੌਜੁਆਨਾਂ ਨੂੰ ਸਟਾੱਕ ਐਕਸਚੇਂਜ ਦੀ ਸਹੀ ਜਾਣਕਾਰੀ ਨਾ ਹੋਣ ਕਰਕੇ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ।ਜੇਕਰ ਸਟਾੱਕ ਮਾਰਕੀਟ ਦੀ ਚੰਗੀ ਤਰ੍ਹਾਂ ਜਾਣਕਾਰੀ ਪ੍ਰਾਪਤ ਕਰਕੇ ਨਿਵੇਸ਼ ਕੀਤਾ ਜਾਵੇ ਤਾਂ ਇਸ ਵਿਚ ਘੱਟ ਸਮੇਂ ਵਿਚ ਹੀ ਵਧੇਰੇ ਲਾਭ ਪ੍ਰਾਪਤ ਕੀਤਾ ਜਾ ਸਕਦਾ ਹੈ।ਉਨ੍ਹਾਂ ਨੇ ਸਟਾਕ ਮਾਰਕੀਟ ਦੀ ਪ੍ਰਕਿਰਿਆ ਨੂੰ ਵਿਸਥਾਰ ਨਾਲ ਸਮਝਾਉਣ ਲਈ ‘ਸਟਾਕ ਮਾਈਂਡ’ ਨਾਂ ਦੀ ਖੇਡ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ।ਉਨ੍ਹਾਂ ਨੇ ਦੱਸਿਆ ਕਿ ਇਸ ਖੇਡ ਰਾਹੀਂ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਵਿਚਕਾਰ ਸਟਾੱਕ ਮਾਰਕੀਟ ਨਾਲ ਸੰਬੰਧਿਤ ਆਨਲਾਈਨ ਮੁਕਾਬਲਾ ਕਰਵਾਇਆ ਜਾਵੇਗਾ।ਜਿਹੜੇ ਵਿਦਿਆਰਥੀ ਜੇਤੂ ਰਹਿਣਗੇ।ਉਨ੍ਹਾਂ ਦਾ ਨੈਸ਼ਨਲ ਲੈਵਲ ‘ਤੇ ਮੁਕਾਬਲਾ ਕਰਵਾਇਆ ਜਾਵੇਗਾ ਅਤੇ ਜੇਤੂ ਵਿਦਿਆਰਥੀਆਂ ਨੂੰ ਇਕ ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ।
ਕਾਲਜ ਪਿ੍ਰੰਸੀਪਲ ਡਾ. ਬਲਜਿੰਦਰ ਸਿੰਘ ਨੇ ਆਏ ਹੋਏ ਮੁਖ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਕਾਮਰਸ, ਇਕਨਾਮਿਕਸ ਅਤੇ ਕੰਪਿਊਟਰ ਖੇਤਰ ਨਾਲ ਸੰਬੰਧਿਤ ਵਿਦਿਆਰਥੀ ਸਟਾੱਕ ਮਾਰਕੀਟ ਨੂੰ ਕਿੱਤੇ ਵਜੋਂ ਅਪਣਾ ਕੇ ਆਪਣਾ ਸੁਨਹਿਰੀ ਭਵਿੱਖ ਬਣਾ ਸਕਦੇ ਹਨ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ‘ਸਟੱਾਕ ਮਾਈਂਡ ਗੇਮ’ ਖੇਡਣ ਲਈ ਉਤਸ਼ਾਹਿਤ ਕੀਤਾ ਅਤੇ ਸ਼ੁਭਕਾਮਨਾਵਾਂ ਦਿੱਤੀਆਂ।ਇਸ ਮੌਕੇ ਸ. ਪਰਮਜੀਤ ਸਿੰਘ ਮੱਕੜ ਪਲੇਸਮੈਂਟ ਹੈੱਡ, ਪ੍ਰੋ. ਜਗਦੀਪ ਕੌਰ, ਪ੍ਰੋ. ਸਵਿਤਾ ਸ਼ਰਮਾ, ਪ੍ਰੋ. ਰੋਹਿਤ ਕਾਕੜੀਆ, ਪ੍ਰੋ. ਨਵਪ੍ਰੀਤ ਕੌਰ, ਪ੍ਰੋ. ਕੁਲਬੀਰ ਕੌਰ, ਪ੍ਰੋ. ਅਮਨਦੀਪ ਕੌਰ, ਪ੍ਰੋ. ਅੰਜਨਾਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media