ਅੰਮ੍ਰਿਤਸਰ, 27 ਫਰਵਰੀ (ਸੁਖਬੀਰ ਸਿੰਘ) – ਸੰਧੂ ਐਸੋਸੀਏਸ਼ਨ ਸੋਸ਼ਲ ਵੈਲਫ਼ੇਅਰ ਸੋਸਾਇਟੀ ਵਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ 8ਵਾਂ ਸਾਲਾਨਾ ਫੁੱਟਬਾਲ
ਟੂਰਨਾਮੈਂਟ ਭਾਈ ਮੰਝ ਸਾਹਿਬ ਦੀ ਗਰਾਉਂਡ ਵਿਖੇ ਕਰਵਾਇਆ ਗਿਆ।
ਸੰਸਥਾ ਦੇ ਡਾਇਰੈਕਟਰ ਸਿਮਰਦੀਪ ਸਿੰਘ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ 32 ਟੀਮਾਂ ਨੇ ਹਿੱਸਾ ਲਿਆ।ਦਿਨ-ਰਾਤ ਖੇਡੇ ਗਏ ਟੂਰਨਾਮੈਂਟ ਦੇ ਅੰਤਿਮ ਚੌਥੇ ਦਿਨ ਚਾਰ ਟੀਮਾਂ ਨੇ ਸੈਮੀਫਾਈਨਲ ਮੈਚ ਖੇਡੇ ਜੋ ਕਿ ਥਾਂਦੇ ਅਤੇ ਚੋਹਾਨ ਪਿੰਡ, ਯੂਨੀਵਰਸਿਟੀ ਫ਼ੁੱਟਬਾਲ ਕਲੱਬ ਅੰਮ੍ਰਿਤਸਰ ਅਤੇ ਭਿੰਡਰ ਟੀਮ ਦਰਮਿਆਨ ਹੋਏ।ਭਿੰਡਰ ਅਤੇ ਥਾਂਦੇ ਪਿੰਡ ਦੀ ਟੀਮ ‘ਚ ਖੇਡਿਆ ਗਿਆ ਫਾਈਨਲ ਮੈਚ ਜਿੱਤ ਕੇ ਥਾਂਦੇ ਨੇ ਪਹਿਲੇ ਇਨਾਮ ਦੀ 25000 ਇਨਾਮੀ ਰਾਸ਼ੀ ਤੇ ਟ੍ਰਾਫ਼ੀ ਅਤੇ ਭਿੰਡਰ ਦੀ ਟੀਮ ਨੇ 18000 ਸੰਤ ਬਾਬਾ ਭੂਰੀ ਵਾਲੇ ਅਵਤਾਰ ਸਿੰਘ, ਪਲਵਿੰਦਰ ਸਿੰਘ ਸੰਧੂ ਅਤੇ ਹੋਰ ਪਤਵੰਤਿਆਂ ਵਲੋਂ ਟੀਮਾਂ ਨੂੰ ਦਿੱਤੀਆਂ ਗਈਆਂ।
ਸੰਧੂ ਐਸੋਸੀਏਸ਼ਨ ਸੋਸ਼ਲ ਵੈਲਫ਼ੇਅਰ ਸੋਸਾਇਟੀ ਦੇ ਅਹੁੱਦੇਦਾਰਾਂ ਨੇ ਕਿਹਾ ਕਿ ਅਜਿਹੇ ਟੂਰਨਾਮੈਂਟ ਹੁੰਦੇ ਰਹਿਣੇ ਚਾਹੀਦੇ ਹਨ ਤਾਂ ਜੋ ਨੌਜਵਾਨ ਖੇਡਾਂ ਦੇ ਨਾਲ ਜੁੜੇ ਰਹਿਣ।ਉਨਾਂ ਕਿਹਾ ਕਿ ਜੇਕਰ ਕੋਈ ਵੀ ਆਪਣੇ ਪਿੰਡ ਜਾਂ ਸ਼ਹਿਰ ਵਿੱਚ ਇਸ ਤਰਾਂ ਦੇ ਟੂਰਨਾਮੈਂਟ ਕਰਵਾਉਣਾ ਚਾਹੁਣ ਤਾਂ ਉਹ ਉਨਾਂ ਦੀ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਅਜੇਬੀਰਪਾਲ ਸਿੰਘ ਰੰਧਾਵਾ, ਦਲਜੀਤ ਫੋਜੀ, ਰੁਪਿੰਦਰ ਸੰਧੂ, ਭੁਪਿੰਦਰ ਛੀਨਾ, ਲਵਲੀ, ਜੋਬਨ, ਗੁਰਚਰਨ ਸਿੰਘ, ਜਗਮੋਹਨ ਸਿੰਘ ਸੇਵਾ ਕਲਿਆਣ ਸਮਿਤੀ, ਐਕਮ ਸੰਧੂ ਮੰਡੀ ਬੋਰਡ ਅਫਸਰ ਉਚੇਚੇ ਤੋਰ ‘ਤੇ ਪਹੁੰਚੇ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media