ਸੰਗਰੂਰ, 27 ਫਰਵਰੀ (ਜਗਸੀਰ ਲੌਂਗੋਵਾਲ) – ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ. ਐਸ.ਪੀ ਸਿੰਘ ਓਬਰਾਏ ਦੇ ਦਿਸ਼ਾ ਨਿਰਦੇਸ਼ਾਂ
ਤਹਿਤ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੀ ਅਗਵਾਈ ਹੇਠ ਜਿਲ੍ਹਾ ਸੰਗਰੂਰ ਯੂਨਿਟ ਦੇ ਪ੍ਰਧਾਨ ਸੁਖਮਿੰਦਰ ਸਿੰਘ ਹਰਮਨ ਦੀ ਨਿਗਰਾਨੀ ਹੇਠ ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨ ਅਤੇ ਮਜ਼ਦੂਰਾਂ ਦੇ 14 ਪਰਿਵਾਰਾਂ ਲਈ ਲਾਗੂ ਕੀਤੀਆਂ ਗਈਆਂ ਨਵੀਆਂ ਪੈਨਸ਼ਨਾਂ ਦੇ ਚੈਕ ਵੰਡੇ ਗਏ।ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਕੁਲਵੰਤ ਸਿੰਘ ਬਾਜਵਾ, ਬਲਕਾਰ ਸਿੰਘ, ਸਤਨਾਮ ਸਿੰਘ ਦਮਦਮੀ, ਸੁਖਵਿੰਦਰ ਕੁਮਾਰ, ਹਰਮੇਲ ਸਿੰਘ ਲੱਡਾ, ਡਾਕਟਰ ਗੁਰਵੀਰ ਸਿੰਘ ਸੋਹੀ ਅਤੇ ਡਾ. ਰੂਪ ਸਿੰਘ ਸੇਰੋਂ ਸਮੇਤ ਇਲਾਕੇ ਦੀਆਂ ਹੋਰ ਮੋਹਤਵਰ ਸ਼ਖਸੀਅਤਾਂ ਹਾਜ਼ਰ ਸਨ।
ਜਿਲ੍ਹਾ ਪ੍ਰਧਾਨ ਸੁਖਮਿੰਦਰ ਸਿੰਘ ਹਰਮਨ ਨੇ ਕਿਹਾ ਕਿ ਟਰੱਸਟ ਵਲੋਂ ਪਵਨਦੀਪ ਕੌਰ ਸਹਿਜੜਾ ਨੂੰ 10 ਹਜਾਰ ਰੁਪਏ, ਗੁਰਦੀਪ ਸਿੰਘ ਨੂੰ 2500 ਰੁਪਏ, ਅਮਰ ਸਿੰਘ ਕਿਲਾ ਭਰੀਆਂ ਨੂੰ 2000, ਸੁਖਜੀਵਨ ਸਿੰਘ ਬਡਰੁੱਖਾਂ ਨੂੰ 1500, ਛਿੰਦਰ ਕੌਰ ਨੂੰ 1500, ਨਛੱਤਰ ਕੌਰ ਚੱਠੇ ਸ਼ੇਖਵਾਂ ਨੂੰ 2500, ਅਵਤਾਰ ਸਿੰਘ ਨੂੰ 2500, ਰਣਜੀਤ ਕੌਰ ਨੂੰ 2500, ਦਰਸ਼ਨ ਸਿੰਘ ਨੂੰ 1500, ਗੁਰਮੇਲ ਕੌਰ ਨੂੰ 1500, ਲਖਵੀਰ ਸਿੰਘ ਨੂੰ 1500, ਪਰਮਜੀਤ ਕੌਰ ਨੂੰ 1000, ਕਰਨੈਲ ਕੌਰ ਨੂੰ 1500 ਅਤੇ ਮਨਜੀਤ ਕੌਰ ਨੂੰ 1000 ਰੁਪਏ ਦਾ ਚੈਕ ਦਿੱਤਾ ਗਿਆ। ਉਹਨਾਂ ਕਿਹਾ ਕਿ ਇਹ ਸਹਾਇਤਾ ਰਾਸ਼ੀ ਹਰ ਮਹੀਨੇ ਇਹਨਾਂ ਦੇ ਖਾਤਿਆਂ ਵਿੱਚ ਭੇਜੀ ਜਾਵੇਗੀ।
ਇਸ ਮੌਕੇ ਕਿਸਾਨ ਆਗੂ ਹਰਪਾਲ ਸਿੰਘ ਅਤੇ ਸਰਪੰਚ ਨਿਹਾਲ ਸਿੰਘ ਸੇਰੋਂ ਨੇ ਡਾ. ਐਸ.ਪੀ ਸਿੰਘ ਓਬਰਾਏ ਵਲੋਂ ਸ਼ਹੀਦ ਕਿਸਾਨਾਂ ਅਤੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਪੈਨਸ਼ਨਾਂ ਤੇ ਉਹਨਾਂ ਦੇ ਬੱਚਿਆਂ ਨੂੰ ਮੁਫ਼ਤ ਵਿੱਦਿਆ ਦੇ ਕੇ ਇਕ ਸ਼ਲਾਘਾਯੋਗ ਕਦਮ ਪੁੱਟਿਆ ਗਿਆ ਹੈ।
Check Also
ਭਗਤ ਪੂਰਨ ਸਿੰਘ ਜੀ ਦੀ 34ਵੀਂ ਸਲਾਨਾ ਬਰਸੀ ਸਮਾਗਮਾਂ ਸਬੰਧੀ ਸਲਾਹਕਾਰ ਕਮੇਟੀ ਦੀ ਮੀਟਿੰਗ
ਅੰਮ੍ਰਿਤਸਰ, 24 ਜੁਲਾਈ (ਜਗਦੀਪ ਸਿੰਘ) – ਸਥਾਨਕ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) ਅੰਮ੍ਰਿਤਸਰ ਵਿਖੇ …
Punjab Post Daily Online Newspaper & Print Media