ਵਿਗਿਆਨ ਦੀਆਂ ਨਵੀਆਂ ਖੋਜ਼ਾਂ ਅਤੇ ਡੀਬੇਟਸ ਨੂੰ ਜਾਨਣ ਦਾ ਦਿੱਤਾ ਸੁਨੇਹਾ
ਅੰਮ੍ਰਿਤਸਰ, 1 ਮਾਰਚ (ਖੁਰਮਣੀਆਂ) – ਭਾਵੇਂ ਕਿ ਵਿਗਿਆਨ ਦਾ ਸਾਡੇ ਸਮਾਜ `ਤੇ ਲਗਾਤਾਰ ਪ੍ਰਭਾਵ ਰਹਿੰਦਾ ਹੈ ਅਤੇ ਸਮਾਜਿਕ ਤਾਣੇ-ਬਾਣੇ ਦੀਆਂ ਬੁਣਤਰਾਂ ਵਿਚ
ਵਿਗਿਆਨਕ ਪ੍ਰਭਾਵ ਵੇਖੇ ਜਾ ਸਕਦੇ ਹਨ ਪਰ ਵਿਗਿਆਨ ਦੇ ਖੇਤਰ ਵਿਚ ਚੱਲ ਰਿਹਾ ਸੰਵਾਦ ਪੁਰਾਣੇ ਨਤੀਜਿਆਂ ਦੀਆਂ ਸੀਮਾਵਾਂ ਵਿਖਾਉਂਦਾ ਹੋਇਆ ਨਿੱਤ ਨਵੀਆਂ ਖੋਜਾਂ ਕਰਦਾ ਰਹਿੰਦਾ ਹੈ।ਜਿਸ ਦਾ ਸਾਡੇ ਸਮਾਜ `ਤੇ ਪ੍ਰਭਾਵ ਪੈਣ `ਚ ਕਾਫੀ ਸਮਾਂ ਲੱਗ ਜਾਂਦਾ ਹੈ।ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਅੱਜ ਸੰਪੰਨ ਹੋਇਆ ਸਾਇੰਸ ਵੀਕ ਫੈਸਟੀਵਲ ਇਸ ਗੱਲ ਦਾ ਸੁਨੇਹਾ ਦੇ ਗਿਆ ਕਿ ਜੇਕਰ ਅਸੀਂ ਸਚਮੁੱਚ ਹੀ ਆਪਣੇ ਆਪ ਨੂੰ ਵਿਗਿਆਨਕ ਸੋਚ ਵਾਲਾ ਕਹਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਵਿਗਿਆਨ ਵਿਚ ਖਾਸ ਕਰਕੇ ਭੌਤਿਕ ਵਿਗਿਆਨ ਵਿਚ ਹੋ ਰਹੀਆਂ ਨਵੀਆਂ ਖੋਜਾਂ ਅਤੇ ਡੀਬੇਟਸ ਬਾਰੇ ਲਗਾਤਾਰ ਜਾਨਣਾ ਪਵੇਗਾ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਵਿਗਿਆਨ ਸਪਤਾਹ ਉਤਸਵ ਦੇ ਸਥਾਨਕ ਕੋਆਰਡੀਨੇਟਰ ਡਾ. ਬਿੰਦੀਆ ਅਰੋੜਾ ਨੇ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਭੌਤਿਕ ਵਿਗਿਆਨ ਵਿਭਾਗ ਵੱਲੋਂ ਵਾਈਸ-ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਦੀ ਯੋਗ ਅਗਵਾਈ ਹੇਠ ਵਿਗਿਆਨ ਸਪਤਾਹ ਮੇਲੇ “ਵਿਗਿਆਨ ਸਰਵਤ੍ਰ ਪੂਜਯਤੇ” ਦਾ ਆਯੋਜਨ ਕੀਤਾ ਗਿਆ ਜੋ ਕਿ ਉਨ੍ਹਾਂ ਵੱਲੋਂ ਮਿਲੇ ਭਰਪੂਰ ਸਹਿਯੋਗ ਦੇ ਕਾਰਨ ਸਫਲਤਾਪੂਰਵਕ ਅੱਜ ਸੰਪੰਨ ਹੋਇਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਹੋਰ ਅਕਾਦਮਿਕ ਅਦਾਰਿਆਂ ਦੇ ਵਿਦਿਆਰਥੀਆਂ ਖੋਜਾਰਥੀਆਂ ਨੇ ਪੂਰੇ ਉਤਸ਼ਾਹ ਅਤੇ ਦਿਲਚਸਪੀ ਨਾਲ ਇਸ ਵਿਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਇਸ ਮੇਲੇ ਨੂੰ ਸੱਭਿਆਚਾਰਕ ਮੰਤਰਾਲੇ ਦੇ ਫਲੈਗਸ਼ਿਪ ਪ੍ਰੋਗਰਾਮ “ਸਾਇੰਸ ਐਂਡ ਟੈਕਨਾਲੋਜੀ ਕਮਿਊਨੀਕੇਸ਼ਨ, ਪਾਪੁਲਰਾਈਜ਼ੇਸ਼ਨ ਐਂਡ ਇਟਸ ਐਕਸਟੈਂਸ਼ਨ” ਦੇ ਤਹਿਤ ਰਾਜ ਦੀ ਨੋਡਲ ਏਜੰਸੀ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਅਤੇ ਵਿਗਿਆਨ ਪ੍ਰਸਾਰ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ।ਇਸ ਵਿਗਿਆਨ ਮੇਲੇ ਵਿਚ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਅਤੇ ਵਿਸ਼ਾ ਮਾਹਿਰ ਹਾਜ਼ਰ ਹੋਏ।
ਵਿਦਿਆਰਥੀਆਂ ਵਿਚ ਵਿਗਿਆਨ ਸੋਚ ਪੈਦਾ ਕਰਨ ਦੇ ਲਈ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਸਾਇੰਸ ਵੀਕ ਫੈਸਟੀਵਲ ਵਿਚ ਅੰਮ੍ਰਿਤਸਰ ਦੇ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਹੋਰ ਅਦਾਰਿਆਂ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਵਿਗਿਆਨ ਦੇ ਖੇਤਰ ਵਿਚ ਹੁਣ ਤਕ ਹੋਈਆਂ ਕਾਂਢਾਂ ਦੀ ਜਾਣਕਾਰੀ ਹਾਸਲ ਕੀਤੀ।
ਸਾਇੰਸ ਵੀਕ ਫੈਸਟੀਵਲ ਦਾ ਮੁੱਖ ਉਦੇਸ਼ ਵਿਗਿਆਨ ਅਤੇ ਤਕਨਾਲੋਜੀ ਦੇ ਵਿਕਾਸ, ਪਾਠਕ੍ਰਮ ਅਤੇ ਸਮਾਜ ਦੇ ਨਾਲ ਇਸ ਦੇ ਮਹੱਤਵਪੂਰਨ ਅਤੇ ਦਿਲਚਸਪ ਸੰਵਾਦਾਂ ਸਬੰਧੀ ਬਹੁਤ ਸਾਰੇ ਰਚਨਾਤਮਕ ਪ੍ਰੋਗਰਾਮਾਂ ਰਾਹੀਂ ਸਾਹਮਣੇ ਲਿਆਉਣਾ ਸੀ।ਇਸ ਫੈਸਟੀਵਲ ਵਿੱਚ ਭਾਰਤੀ ਵਿਗਿਆਨਕ ਭਾਈਚਾਰੇ ਦੇ ਅਣਗਿਣਤ ਨਾਇਕਾਂ ਨੂੰ ਦਰਸਾਉਂਦੀਆਂ ਲਘੂ ਫਿਲਮਾਂ ਦੀ ਇੱਕ ਲੜੀ ਦਾ ਆਯੋਜਨ ਵੀ ਕੀਤਾ ਗਿਆ।
ਅੱਜ ਵਿਗਿਆਨ ਸਰਵਤ੍ਰ ਪੂਜਯਤੇ ਦਾ ਗ੍ਰੈਂਡ ਫਿਨਾਲੇ ਕਰਵਾਇਆ ਗਿਆ।ਜਿਸ ਵਿਚ ਪ੍ਰੋ. ਡੀ.ਪੀ ਸਿੰਘ, ਮੁੱਖੀ, ਭੌਤਿਕ ਵਿਗਿਆਨ; ਪ੍ਰੋ. ਸੁਖਪ੍ਰੀਤ ਸਿੰਘ, ਮੁੱਖੀ ਰਸਾਇਣ ਵਿਗਿਆਨ, ਪ੍ਰੋ: ਮਨੋਜ ਕੁਮਾਰ, ਪ੍ਰੋਫੈਸਰ ਇੰਚਾਰਜ ਪ੍ਰੀਖਿਆਵਾਂ ਅਤੇ ਕੈਮਿਸਟਰੀ ਵਿਭਾਗ ਤੋਂ ਪ੍ਰੋ. ਵੰਦਨਾ ਭੱਲਾ ਮਹਿਮਾਨ ਵਜੋਂ ਹਾਜਰ ਹੋਏ। ਇੱਕ ਹਫ਼ਤਾ ਚੱਲੇ ਇਸ ਵਿਗਿਆਨ ਉਤਸਵ ਦੌਰਾਨ ਆਯੋਜਿਤ ਵੱਖ-ਵੱਖ ਮੁਕਾਬਲਿਆਂ ਦੇ ਸਾਰੇ ਜੇਤੂਆਂ ਲਈ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੈਂਟਰਲ ਇੰਸਟਰਮੈਂਟਸ਼ਨ ਫੈਸਿਲਿਟੀ ਦਾ ਦੌਰਾ ਕਰਨ ਲਈ ਚੁਣੇ ਗਏ ਸਕੂਲਾਂ ਦੇ 50 ਵਿਦਿਆਰਥੀਆਂ ਲਈ ਅੱਜ ਖੁੱਲਾ ਦਿਨ ਸੀ।ਸਕੂਲ ਕੈਟਾਗਰੀ ਵਿੱਚ ਓਵਰਆਲ ਜੇਤੂ ਬ੍ਰਾਈਟਲੈਂਡ ਸਕੂਲ ਰਿਹਾ ਅਤੇ ਕਾਲਜ ਕੈਟਾਗਰੀ ਵਿੱਚ ਡੀ.ਏ.ਵੀ ਕਾਲਜ ਜਲੰਧਰ ਰਿਹਾ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ
ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …
Punjab Post Daily Online Newspaper & Print Media