Friday, March 14, 2025
Breaking News

ਹਾਕੀ ਮੁਕਾਬਲਿਆਂ ਦੇ ਚੌਥੇ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 5-1 ਨਾਲ ਜਿੱਤਿਆ ਮੈਚ

ਅੰਮ੍ਰਿਤਸਰ, 1 ਮਾਰਚ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਹਰਗੋਬਿੰਦ ਹਾਕੀ ਐਸਟਰੋ ਟਰਫ ਵਿਖੇ ਨਾਰਥ ਜ਼ੋਨ ਅੰਤਰ-ਯੂਨੀਵਰਸਿਟੀ ਹਾਕੀ (ਪੁਰਸ਼) ਚੈਂਪੀਅਨਸ਼ਿਪ 2021-22 ਦਾ ਆਯੋਜਨ ਕੀਤਾ ਜਾ ਰਿਹਾ ਹੈ।ਜਿਸ ਦੇ ਚੌਥੇ ਦਿਨ ਮੁਕਾਬਲੇ ਦਾ ਪਹਿਲਾ ਮੈਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਹਾਕੀ ਟੀਮ ਅਤੇ ਕੁਰਕਸ਼ੇਤਰ ਯੂਨੀਵਰਸਿਟੀ ਕੁਰਕਸ਼ੇਤਰ ਹਾਕੀ ਟੀਮ ਵਿਚਕਾਰ ਖੇਡਿਆ ਗਿਆ।
            ਡਾ. ਸੁਖਦੇਵ ਸਿੰਘ ਡਾਇਰੈਕਟਰ ਸਪੋਰਟਸ ਅਤੇ ਡਾ. ਕੰਵਰਮਨਦੀਪ ਸਿੰਘ, ਸਹਾਇਕ ਡਾਇਰੈਕਟਰ ਸਪੋਰਟਸ ਨੇ ਦੋਵਾਂ ਟੀਮਾਂ ਨੂੰ ਸ਼ੁੱਭਕਾਮਨਾਵਾਂ ਦਿੰਦਿਆਂ ਚੰਗੀ ਖੇਡ ਪ੍ਰਦਰਸ਼ਨ ਕਰਨ ਲਈ ਪ੍ਰੇਰਿਆ।ਗੁਰਮੀਤ ਸਿੰਘ, ਤਕਨੀਕੀ ਅਧਿਕਾਰੀ, ਗੁਰਿੰਦਰ ਸਿੰਘ ਸਾਂਗਾ, ਅੰਤਰਰਾਸ਼ਟਰੀ ਰੈਫਰੀ, ਜਗਦੇਵ ਸਿੰਘ, ਇੰਚਾਰਜ਼ ਯੂਨੀਵਰਸਿਟੀ ਹਾਕੀ ਕੋਚ, ਦੀਦਾਰ ਸਿੰਘ, ਸੁਪਰਡੈਂਟ, ਹਰਿੰਦਰ ਸਿੰਘ ਸਾਂਗਾ, ਅੰਤਰਰਾਸ਼ਟਰੀ ਰੈਫਰੀ ਅਤੇ ਰੀਪੂ ਦਮਨ ਸ਼ਮਾ ਅੰਤਰਰਾਸ਼ਟਰੀ ਰੈਫਰੀ, ਸਲਵਿੰਦਰ ਸਿੰਘ, ਕੁਲਜਿੰਦਰ ਸਿੰਘ ਅਤੇ ਗੁਰਜੀਤ ਸਿੰਘ, ਮਨਜੀਤ ਸਿੰਘ, ਤਕਨੀਕੀ ਅਧਿਕਾਰੀ ਵੀ ਇਸ ਸਮੇਂ ਹਾਜ਼ਰ ਸਨ।
                   ਮੈਚ ਦੀ ਸ਼ੁਰੂਆਤ ਤੋਂ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਟੀਮ ਆਪਣੀ ਵਿਰੋਧੀ ਟੀਮ `ਤੇ ਭਾਰੀ ਰਹੀ।ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਮੈਚ ਵਿੱਚ ਉੱਚ ਪੱਧਰੀ ਹੁਨਰ ਅਤੇ ਪ੍ਰਤਿਭਾ ਦਾ ਪ੍ਰਦਰਸ਼ਨ ਕਰਦਿਆਂ ਮੈਚ ਨੂੰ 5-1 ਦੇ ਫਰਕ ਨਾਲ ਅਸਾਨੀ ਨਾਲ ਜਿੱਤ ਲਿਆ।ਦੂਜਾ ਮੈਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਲਵਲੀ ਯੂਨੀਵਰਸਿਟੀ ਫਗਵਾੜਾ ਵਿਚਕਾਰ ਖੇਡਿਆ ਗਿਆ।ਪੰਜਾਬੀ ਯਨੀਵਰਸਿਟੀ ਪਟਿਆਲਾ ਨੇ ਇਹ ਮੈਚ 2-1 ਗੋਲਾਂ ਦੇ ਫਰਕ ਨਾਲ ਜਿੱਤਿਆ।

Check Also

ਯੂਨੀਵਰਸਿਟੀ ਐਨ.ਐਸ.ਐਸ ਯੂਨਿਟਾਂ ਨੇ ਮਨਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਐਨ.ਐਸ.ਐਸ ਯੂਨਿਟ 1 ਅਤੇ …