ਸੰਗਰੂਰ, 2 ਮਾਰਚ (ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਥਾਣਾ ਦਾਖਾ ਦੀ ਪੁਲੀਸ ਵਲੋਂ ਡੈਮੋਕਰੈਟਿਕ ਟੀਚਰਜ਼ ਫ਼ਰੰਟ ਲੁਧਿਆਣਾ ਦੇ ਜਿਲ੍ਹਾ ਪ੍ਰਧਾਨ ਹਰਦੇਵ
ਸਿੰਘ ਮੁੱਲਾਂਪੁਰ `ਤੇ ਝੂਠਾ ਪਰਚਾ ਦਰਜ਼ ਕੀਤਾ ਗਿਆ ਹੈ।ਇਸ ਮਾਮਲੇ ਦੀ ਜਾਣਕਾਰੀ ਦਿੰਦਿਆਂ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ ਸੰਗਰੂਰ ਦੇ ਜਿਲ੍ਹਾ ਪ੍ਰਧਾਨ ਬਲਵੀਰ ਲੌਂਗੋਵਾਲ ਸਕੱਤਰ ਹਰਭਗਵਾਨ ਗੁਰਨੇ ਤੇ ਸੂਬਾ ਵਿੱਤ ਸਕੱਤਰ ਪਰਮਿੰਦਰ ਉਭਾਵਾਲ ਨੇ ਦੱਸਿਆ ਕਿ ਦਾਖਾ ਨਜ਼ਦੀਕ ਪੰਡਤਾਂ ਦੇ ਢਾਬੇ ਦੇ ਮਾਲਕ ਤੇ ਉਸ ਦੇ ਪੁੱਤਰ ਵਲੋਂ ਰੋਟੀ ਖਾਣ ਰੁਕੇ ਕੁੱਝ ਨੌਜਵਾਨਾਂ ਦੀ ਕਥਿਤ ਤੌਰ `ਤੇ ਕੁੱਟਮਾਰ ਕੀਤੀ ਗਈ ਤੇ ਘਟਨਾ ਸਥਾਨ `ਤੇ ਪੁਲਿਸ ਵੀ ਪਹੁੰਚ ਗਈ।ਘਟਨਾ ਤੋਂ ਅੱਧਾ ਘੰਟਾ ਬਾਅਦ ਡੀ.ਟੀ.ਐਫ਼ ਲੁਧਿਆਣਾ ਦੇ ਜਿਲ੍ਹਾ ਪ੍ਰਧਾਨ ਹਰਦੇਵ ਮੁੱਲਾਂਪੁਰ ਵੀ ਦੋਵਾਂ ਦਰਮਿਆਨ ਸੁਲਾਹ ਸਫਾਈ ਕਰਵਾਉਣ ਲਈ ਪਹੁੰਚ ਗਏ।ਪਰ ਬਾਅਦ ਵਿੱਚ ਢਾਬਾ ਮਾਲਕ ਦੀ ਸ਼ਹਿ `ਤੇ ਦਾਖਾ ਪੁਲਿਸ ਵਲੋਂ ਅਧਿਆਪਕ ਆਗੂ ਹਰਦੇਵ ਮੁੱਲਾਂਪੁਰ ਖਿਲਾਫ ਝੂਠਾ ਮੁਕੱਦਮਾ ਦਰਜ਼ ਕਰ ਦਿੱਤਾ।ਜਿਸ ਸਬੰਧੀ ਸਥਾਨਕ ਲੋਕਾਂ ਵਲੋਂ ਜਨਤਕ ਜਥੇਬੰਦੀਆਂ ਦੀ ਅਗਵਾਈ ‘ਚ ਦਾਖਾ ਪੁਲਿਸ ਖਿਲਾਫ਼ ਵੱਡਾ ਮੁਜ਼ਾਹਰਾ ਵੀ ਕੀਤਾ ਗਿਆ ਹੈ। ਜਥੇਬੰਦੀ ਇਸ ਝੂਠੇ ਪੁਲਿਸ ਪਰਚੇ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੀ ਹੈ।
ਡੀ.ਟੀ.ਐੱਫ਼ ਦੇ ਜਿਲ੍ਹਾ ਆਗੂਆਂ ਜਸਵੀਰ ਨਮੋਲ, ਗੁਰਮੇਲ ਬਖਸ਼ੀਵਾਲਾ ਪਵਨ ਨੰਦਗੜ੍ਹ, ਸੁਖਜਿੰਦਰ, ਯਾਦਵਿੰਦਰ ਧੂਰੀ, ਗੁਰਪ੍ਰੀਤ ਲਹਿਰ ਤੇ ਦਾਤਾ ਨਮੋਲ ਨੇ ਮੰਗ ਕੀਤੀ ਹੈ ਕਿ ਜਥੇਬੰਦੀ ਦੇ ਆਗੂ ਹਰਦੇਵ ਮੁੱਲਾਂਪੁਰ ਅਤੇ ਸਾਥੀਆਂ `ਤੇ ਦਰਜ਼ ਝੂਠਾ ਪਰਚਾ ਰੱਦ ਕਰਕੇ ਪੀੜਤ ਧਿਰ ਨੂੰ ਇਨਸਾਫ ਦਿੱਤਾ ਜਾਵੇ। ਜੇਕਰ ਇਹ ਮੰਗ ਨਾ ਮੰਨੀ ਗਈ ਤਾਂ ਡੀ.ਟੀ.ਐਫ਼ ਪੰਜਾਬ ਭਰਾਤਰੀ ਜਨਤਕ ਜਥੇਬੰਦੀਆਂ ਦੇ ਸਹਿਯੋਗ ਨਾਲ ਦਾਖਾ ਪੁਲਿਸ ਖਿਲਾਫ਼ ਵੱਡਾ ਸੰਘਰਸ਼ ਛੇੜੇਗੀ। ਇਥੇ ਇਹ ਜਿਕਰਯੋਗ ਹੈ ਕਿ ਸਾਥੀ ਹਰਦੇਵ ਮੁਲਾਂਪੁਰ ਇੱਕ ਸੁਹਿਰਦ, ਮਿਹਨਤੀ ਅਧਿਆਪਕ, ਇਨਸਾਫ ਪਸੰਦ ਨਾਗਰਿਕ, ਹੱਕ ਸੱਚ ਲਈ ਦੱਬੇ ਕੁਚਲੇ ਲੋਕਾਂ ਲਈ ਬੋਲਣ ਤੇ ਖੜਨ ਵਾਲਾ ਆਗੂ ਵਜੋਂ ਇਲਾਕੇ ਭਰ ਵਿੱਚ ਜਾਣਿਆ ਜਾਂਦਾ ਨਾਂਅ ਹੈ।ਇੱਕ ਵੱਡਾ ਅਧਿਆਪਕ ਆਗੂ ਹੋਣ ਦੇ ਨਾਲ ਨਾਲ ਉਹ ਕਿਸਾਨਾਂ, ਮਜ਼ਦੂਰਾਂ ਤੇ ਆਮ ਲੋਕਾਂ ਦੇ ਸੰਘਰਸ਼ਾਂ ‘ਚ ਸਰਕਾਰ ਤੇ ਹਾਕਮ ਧਿਰ ਦੇ ਲੀਡਰਾਂ, ਭ੍ਰਿਸ਼ਟ ਅਫਸਰਾਂ ਖਿਲਾਫ ਆਪਣੀ ਆਵਾਜ਼ ਬੁਲੰਦ ਕਰਦਾ ਰਿਹਾ ਹੈ।
Punjab Post Daily Online Newspaper & Print Media