Tuesday, March 3, 2026

ਜਾਗਦਾ ਪੰਜਾਬ ਤੇ ਸਹਾਇਤਾ ਐਨ.ਜੀ.ਓ ਨੇ ਦਿੜ੍ਹਬਾ ਵਿਖੇ ਲੋੜਵੰਦ ਬੱਚਿਆਂ ਲਈ ਖੋਲਿਆ ਮੁਫ਼ਤ ਕੰਪਿਊਟਰ ਟ੍ਰੇਨਿੰਗ ਸੈਂਟਰ

ਪੱਤਰਕਾਰ ਰਣਜੀਤ ਸਿੰਘ ਸ਼ੀਤਲ ਦਾ ਲੋੜਵੰਦ ਬੱਚਿਆਂ ਲਈ ਇਕ ਹੋਰ ਵੱਡਾ ਉਪਰਾਲਾ

ਸੰਗਰੂਰ, 2 ਮਾਰਚ (ਜਗਸੀਰ ਲੌਂਗੋਵਾਲ) – ਸਹਾਇਤਾ ਐਨ.ਜੀ.ਓ ਇੰਡੀਆ ਦੇ ਪ੍ਰਧਾਨ ਡਾ. ਰਾਜਿੰਦਰ ਸਿੰਘ ਰਾਜੀ ਮੀਤ ਪ੍ਰਧਾਨ ਜਾਗਦਾ ਪੰਜਾਬ ਵਲੋਂ ਜਾਗਦਾ ਪੰਜਾਬ ਤੇ ਸਹਾਇਤਾ ਐਨ.ਜੀ.ਓ ਦੇ ਜ਼ਿਲ੍ਹਾ ਕੋਆਰਡੀਨੇਟਰ ਅਤੇ ਸੀਨੀਅਰ ਪੱਤਰਕਾਰ ਰਣਜੀਤ ਸਿੰਘ ਸ਼ੀਤਲ ਦੀ ਅਗਵਾਈ ਹੇਠ ਦਿੜ੍ਹਬਾ ਵਿਖੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਲਈ ਮੁਫ਼ਤ ਕੰਪਿਊਟਰ ਟ੍ਰੇਨਿੰਗ ਸੈਂਟਰ ਖੋਲ੍ਹਿਆ, ਜਿਸ ਦਾ ਉਦਘਾਟਨ ਜਾਗਦਾ ਪੰਜਾਬ ਦੇ ਮੁੱਖੀ ਡਾ. ਕਰਮਜੀਤ ਸਿੰਘ ਸਰਾਂ ਸਾਬਕਾ ਆਈ.ਏ.ਐਸ ਵਲੋਂ ਕੀਤਾ ਗਿਆ।ਉਨ੍ਹਾਂ ਨਾਲ ਡਾ: ਸਵਰਨਦੀਪ ਸਿੰਘ ਹੁੰਦਲ, ਅਵਿਨਾਸ਼ ਰਾਣਾ` ਪ੍ਰਦੀਪ ਕੁਮਾਰ ਬੌਬੀ , ਜਥੇਦਾਰ ਹਰਬੰਸ ਸਿੰਘ ਦਿੜ੍ਹਬਾ` ਸੱਤਪਾਲ ਸਿੰਗਲਾ, ਨਰਿੰਦਰ ਖਾਨਪੁਰ, ਅਵਤਾਰ ਸਿੰਘ, ਲੈਕਚਰਾਰ ਗੁਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਪਰਮਜੀਤ ਕੌਰ ਤੇ ਕਰਮਜੀਤ ਕੌਰ ਤੋਂ ਇਲਾਵਾ ਟ੍ਰੇਨਿੰਗ ਲੈਣ ਵਾਲੇ ਬੱਚੇ ਤੇ ਸ਼ਹਿਰ ਦੇ ਪ੍ਰਮੁੱਖ ਵਿਅਕਤੀ ਹਾਜ਼ਰ ਸਨ।
                   ਇਸ ਸਮੇਂ ਗੱਲਬਾਤ ਕਰਦਿਆਂ ਸਾਬਕਾ ਡੀ.ਸੀ ਡਾ: ਕਰਮਜੀਤ ਸਿੰਘ ਸਰਾਂ ਨੇ ਦੱਸਿਆ ਕਿ ਸਹਾਇਤਾ ਐਨ.ਜੀ.ਓ ਦੇ ਉਦਮ ਨਾਲ ਜਾਗਦਾ ਪੰਜਾਬ ਵਲੋਂ ਦੋਵੇਂ ਸੰਸਥਾਵਾਂ ਨੇ ਮਿਲ ਕੇ ਮੁਫ਼ਤ ਕੰਪਿਊਟਰ ਟ੍ਰੇਨਿੰਗ ਸੈਂਟਰ ਚਾਲੂ ਕੀਤਾ ਹੈ, ਜਿਸ ਵਿੱਚ ਪ੍ਰਾਈਵੇਟ ਕੰਪਿਊਟਰ ਸੈਂਟਰਾਂ ਵਿੱਚ ਉਨ੍ਹਾਂ ਕਿਰਤੀ ਕਿਸਾਨਾਂ ਦੇ ਬੱਚਿਆਂ ਨੂੰ ਬੇਸਿਕ ਕੰਪਿਊਟਰ, ਟਾਈਪਿੰਗ ਤੇ ਨੈਟਵਰਕ ਦੀ ਟ੍ਰੇਨਿੰਗ ਮੁਫਤ ਦਿੱਤੀ ਜਾਵੇਗੀ ਤੇ ਇਸ ਦਾ ਸਾਰਾ ਖਰਚਾ ਸਹਾਇਤਾ ਸੰਸਥਾ ਵਲੋਂ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਸਹਾਇਤਾ ਵਲੋਂ ਸਮੁੱਚੇ ਪੰਜਾਬ ਤੋਂ ਇਲਾਵਾ ਹੋਰ ਰਾਜਾਂ ਤੇ ਇਸ ਇਲਾਕੇ ਵਿਚ ਉਨ੍ਹਾਂ ਕਿਸਾਨਾਂ ਤੇ ਮਜਦੂਰਾਂ ਦੇ ਬੱਚਿਆਂ ਦੀ ਸਮੁੱਚੀ ਪੜ੍ਹਾਈ ਦਾ ਖਰਚਾ ਚੁੱਕਿਆ ਜਾ ਰਿਹਾ ਜੋ ਆਪਣੇ ਸਿਰ ਚੜ੍ਹੇ ਕਰਜ਼ੇ ਕਾਰਨ ਖ਼ੁਦਕੁਸ਼ੀਆਂ ਕਰ ਚੁੱਕੇ ਹਨ ਜਾਂ ਕਿਸਾਨੀ ਮੋਰਚੇ ਦੌਰਾਨ ਆਪਣੀਆਂ ਜਾਨਾਂ ਗੁਆ ਚੁੱਕੇ ਹਨ।ਉਨ੍ਹਾਂ ਦੋਵੇਂ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਰਣਜੀਤ ਸਿੰਘ ਸ਼ੀਤਲ ਦੇ ਕਾਰਜ਼ ਦੀ ਜ਼ੋਰਦਾਰ ਸ਼ਲਾਘਾ ਕੀਤੀ।ਡਾ. ਸਵਰਨਦੀਪ ਸਿੰਘ ਹੁੰਦਲ ਨੇ ਕਿਹਾ ਕਿ ਸਹਾਇਤਾ ਪਹਿਲਾਂ ਵੀ ਦੇਸ਼ ਦੇ ਹੋਰਨਾਂ ਰਾਜਾਂ ਅਤੇ ਪੰਜਾਬ ‘ਚ ਬੱਚਿਆਂ ਨੂੰ ਪੜ੍ਹਾਈ ਤੇ ਕੰਪਿਊਟਰ ਦੀ ਟਰੇਨਿੰਗ ਦੇ ਰਹੀ ਹੈ।
                ਸਹਾਇਤਾ ਇੰਡੀਆ ਦੇ ਪ੍ਰਧਾਨ ਡਾ. ਰਾਜਿੰਦਰ ਸਿੰਘ ਰਾਜੀ ਮੀਤ ਪ੍ਰਧਾਨ ਜਾਗਦਾ ਪੰਜਾਬ ਨੇ ਕਿਹਾ ਕਿ ਸਹਾਇਤਾ ਸੰਸਥਾ ਬੱਚਿਆਂ ਦੀ ਸਿੱਖਿਆ ਸਪਾਂਸਰ ਕਰਦੀ ਹੈ, ਕੰਪਿਊਟਰ ਟ੍ਰੇਨਿੰਗ ਸੈਂਟਰ ਵੀ ਉਸੇ ਦਾ ਇੱਕ ਉਪਰਾਲਾ ਹੈ।ਸਮਾਜ ਸੇਵੀ ਅਵਿਨਾਸ਼ ਰਾਣਾ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਐਨ.ਜੀ.ਓ ਹਨ ਜੋ ਸਮਾਜ ਦੀ ਭਲਾਈ ਲਈ ਬਹੁਤ ਵੱਡਾ ਯੋਗਦਾਨ ਪਾ ਰਹੇ ਹਨ ਪ੍ਰੰਤੂ ਸਹਾਇਤਾ ਦੀ ਜਿੱਥੇ ਲੋੜ ਹੈ ਉਥੇ ਸਹਾਇਤਾ ਨਹੀਂ ਕਰਦੇ । ਇਸ ਮੌਕੇ ਕਿਸਾਨ ਆਗੂ ਹਰਬੰਸ ਸਿੰਘ ਅਤੇ ਹੋਰ ਬੁਲਾਰਿਆਂ ਨੇ ਜਾਗਦਾ ਪੰਜਾਬ ਤੇ ਸਹਾਇਤਾ ਸੰਸਥਾ ਅਤੇ ਇਨ੍ਹਾਂ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਰਣਜੀਤ ਸਿੰਘ ਸ਼ੀਤਲ ਦੇ ਇਸ ਉਪਰਾਲੇ ਦੀ ਜ਼ੋਰਦਾਰ ਸ਼ਲਾਘਾ ਕੀਤੀ।
            ਅੰਤ ਵਿੱਚ ਜਾਗਦਾ ਪੰਜਾਬ ਅਤੇ ਸਿਹਤ ਐਨ.ਜੀ.ਓ ਦੇ ਜ਼ਿਲ੍ਹਾ ਕੋਆਰਡੀਨੇਟਰ ਰਣਜੀਤ ਸਿੰਘ ਸ਼ੀਤਲ ਨੇ ਆਏ ਸਾਰੇ ਮਹਿਮਾਨਾਂ ਅਤੇ ਪਤਵੰਤਿਆਂ ਦਾ ਧੰਨਵਾਦ ਕੀਤਾ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …