ਸੰਗਰੂਰ, 2 ਮਾਰਚ (ਜਗਸੀਰ ਲੌਂਗੋਵਾਲ) – ਸ਼੍ਰੀ ਖਾਟੂ ਸ਼ਿਆਮ ਪਰਿਵਾਰ ਵੈਲਫੇਅਰ ਕਮੇਟੀ (ਰਜਿ.) ਸੁਨਾਮ ਊਧਮ ਸਿੰਘ ਵਾਲਾ ਵਲੋਂ 5 ਮਾਰਚ ਨੂੰ ਸਥਾਨਕ ਸ਼ਿਵ
ਨਿਕੇਤਨ ਧਰਮਸ਼ਾਲਾ ਵਿਖੇ ਕਰਵਾਏ ਜਾ ਰਹੇ `ਏਕ ਸ਼ਾਮ ਖਾਟੂ ਵਾਲੇ ਸ਼ਿਆਮ ਜੀ ਕੇ ਨਾਮ` ਦਾ ਕਾਰਡ ਐਸ.ਡੀ.ਐਮ ਜਸਪ੍ਰੀਤ ਸਿੰਘ ਵਲੋਂ ਰਲੀਜ਼ ਕੀਤਾ ਗਿਆ।
ਇਸ ਧਾਰਮਿਕ ਪ੍ਰੋਗਰਾਮ ਦਾ ਕਾਰਡ ਰਲੀਜ਼ ਕਰਦਿਆਂ ਐਸ.ਡੀ.ਐਮ ਜਸਪ੍ਰੀਤ ਸਿੰਘ ਨੇ ਆਖਿਆ ਕਿ ਨੌਜਵਾਨਾਂ ਦਾ ਧਾਰਮਿਕ ਕਾਰਜ਼ ਵੱਲ ਆਉਣਾ ਸਮਾਜ ਲਈ ਚੰਗਾ ਸੰਕੇਤ ਹੈ ਅਤੇ ਇਸ ਧਾਰਮਿਕ ਕਾਰਜ਼ ਕਰਵਾਉਣ ਲਈ ਸਮੂਹ ਪ੍ਰਬੰਧਕ ਕਮੇਟੀ ਵਧਾਈ ਦੀ ਪਾਤਰ ਹੈ ਅਤੇ ਇਹਨਾਂ ਨੌਜਵਾਨਾਂ ਵੱਲੋਂ ਧਾਰਮਿਕ ਬਿਰਤੀ ਵੱਲ ਆ ਕੇ ਸਮਾਜ ਨੂੰ ਸੇਧ ਦੇਣ ਦਾ ਕੀਤਾ ਉਪਰਾਲਾ ਸ਼ਲਾਘਾਯੋਗ ਹੈ ਅਤੇ ਉਨ੍ਹਾਂ ਆਪਣੇ ਵੱਲੋਂ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ।ਇਸ ਸਮੇਂ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅੰਕਿਤ ਬਾਂਸਲ (ਸ਼ੀਬੂ), ਰੋਹਿਤ ਗੋਇਲ, ਦੀਪਕ ਗੋਇਲ ਨੇ ਐਸ.ਡੀ.ਐਮ ਨੂੰ ਸ਼ਹਿਰ ਵਿੱਚ ਸ਼੍ਰੀ ਖਾਟੂ ਸ਼ਿਆਮ ਜੀ ਦੇ ਮੰਦਿਰ ਨਿਰਮਾਣ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਰਾਜੂ ਸਿੰਗਲਾ, ਆਸ਼ੂ ਜਿੰਦਲ, ਅਭਿਸ਼ੇਕ, ਬਾਸੂ, ਮੋਨੂੰ, ਧੀਰਜ ਬਾਂਸਲ ਵੀ ਮਜ਼ੂਦ ਸਨ।
Check Also
“ਮਿਸ਼ਨ ਕਲੀਨ ਪੰਜਾਬ” ਤਹਿਤ ਹਲਕਾ ਪੂਰਬੀ ਵਿੱਚ ਦੂਜੇ ਦਿਨ ਵੀ ਵਿਸ਼ੇਸ਼ ਸਫ਼ਾਈ ਮੁਹਿੰਮ ਜਾਰੀ
ਰਾਮ ਤਲਾਈ ਚੌਂਕ ਤੋਂ ਘਿਓ ਮੰਡੀ ਚੌਂਕ ਤੱਕ ਚਲਾਈ ਗਈ ਮੁਹਿੰਮ ਅੰਮ੍ਰਿਤਸਰ, 30 ਅਗਸਤ (ਸੁਖਬੀਰ …
Punjab Post Daily Online Newspaper & Print Media