Tuesday, March 3, 2026

ਭੂਮੀ ਵਿਭਾਗ ਦੀ ਟੀਮ ਵਲੋਂ ਪਾਰਕਿੰਗ ਸਟੈਂਡ ‘ਤੇ ਨਜਾਇਜ਼ ਕਬਜ਼ਿਆਂ ਖਿਲਾਫ ਕਾਰਵਾਈ

ਅੰਮ੍ਰਿਤਸਰ, 3 ਮਾਰਚ (ਸੁਖਬੀਰ ਸਿੰਘ) – ਕੋਰਟ ਰੋਡ ਪਾਰਕਿੰਗ ਸਟੈਂਡ ਸਬੰਧੀ ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਦੇ ਸਬੰਧ ਵਿੱਚ ਨਗਰ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਅਸਟੇਟ ਅਫਸਰ ਧਰਮਿੰਦਰਜੀਤ ਸਿੰਘ ਦੀ ਅਗਵਾਈ ਹੇਠ ਭੂਮੀ ਵਿਭਾਗ ਦੀ ਟੀਮ ਵਲੋਂ ਪਾਰਕਿੰਗ ਸਟੈਂਡ ਦਾ ਮੌਕਾ ਵੇਖਿਆ ਗਿਆ।ਜਿਥੇ ਤਿੰਨ ਪ੍ਰਾਈਵੇਟ ਵਿਅਕਤੀ ਪਰਚੀਆਂ ਲਗਾ ਕੇ ਰੋਡ ‘ਤੇ ਲੱਗੀਆਂ ਕਾਰਾਂ ਦੇ ਮਾਲਕਾਂ ਪਾਸੋਂ ਪੈਸੇ ਵਸੂਲ ਕਰ ਰਹੇ ਸਨ।ਅਸਟੇਟ ਅਫਸਰ ਨੇ ਕਿਹਾ ਕਿ ਉਨਾਂ ਨੇ ਮੌਕੇ ‘ਤੇ ਦੋ ਵਿਅਕਤੀਆਂ ਸੁਖਵਿੰਦਰ ਕੁਮਾਰ ਅਤੇ ਹੈਪੀ ਕੁਮਾਰ ਨੂੰ ਕਾਬੂ ਕਰ ਕੇ ਤਹਿਸੀਲ ਕੰਪਲੈਕਸ ਦੀ ਪੁਲਿਸ ਚੌਂਕੀ ਨੂੰ ਇਸ ਦੀ ਇਤਲਾਹ ਕਰ ਦਿੱਤੀ।ਬਾਅਦ ‘ਚ ਪਤਾ ਲੱਗਾ ਕਿ ਇਹ ਪ੍ਰਾਈਵੇਟ ਵਿਅਕਤੀ ਤਹਿਸੀਲ ਕੰਪਲੈਕਸ ਦੇ ਅੰਦਰ ਵਾਲੀ ਪਾਰਕਿੰਗ ਠੇਕੇਦਾਰ ਦੇ ਬੰਦੇ ਸਨ ਅਤੇ ਉਹਨਾਂ ਨੇ ਡੀ.ਸੀ ਕੰਪਲੈਕਸ ਦੇ ਪਾਰਕਿੰਗ ਸਟੈਂਡ ਦਾ ਠੇਕਾ ਵੀ ਲਿਆ ਹੋਇਆ ਹੈ।ਠੇਕੇਦਾਰ ਨੇ ਦੱਸਿਆ ਕਿ ਉਸ ਨੂੰ ਡੀ.ਸੀ ਦਫਤਰ ਦੇ ਬਾਹਰ ਲੱਗਣ ਵਾਲੇ ਵਾਹਣਾਂ ਦਾ ਠੇਕਾ ਵੀ ਮਿਲਿਆ ਹੋਇਆ ਹੈ, ਪ੍ਰੰਤੂ ਮੌਕੇ ‘ਤੇ ਠੇਕੇਦਾਰ ਕੋਈ ਐਗਰੀਮੈਂਟ ਨ ਦਿਖਾ ਸਕਿਆ।ਉਚ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਨ ਉਪਰੰਤ ਇਹਨਾਂ ਵਿਅਕਤੀਆਂ ਨੂੰ ਛੱਡ ਦਿੱਤਾ ਗਿਆ।ਉਨਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਸੜਕ ੱਤੇ ਲੱਗੇ ਹੋਏ ਵਾਹਣਾਂ ਤੋਂ ਪੈਸੇ ਵਸੂਲ ਨਹੀਂ ਕਰਨਗੇ ।
               ਉਨਾਂ ਕਿਹਾ ਕਿ ਇਸ ਦੇ ਨਾਲ ਹੀ ਭੂਮੀ ਵਿਭਾਗ ਦੀ ਟੀਮ ਨੇ ਨਿੱਕਾ ਸਿੰਘ ਕਲੋਨੀ ਵਿਖੇ ਹੋ ਰਹੇ ਕਬਜ਼ੇ ਸਬੰਧੀ ਪ੍ਰਾਪਤ ਹੋਈ ਸਬੰਧੀ ਮੌਕਾ ਵੇਖਿਆ ਤਾਂ ਖਾਲਸਾ ਕਾਲਜ ਸੰਸਥਾ ਵਲੋਂ ਨਿੱਕਾ ਸਿੰਘ ਕਲੋਨੀ ਵਾਲੀ ਕਾਲਜ ਦੀ ਕੰਧ ਸੜਕ ਵਾਲੇ ਪਾਸੇ ਵਧਾ ਕੇ ਕੀਤੀ ਜਾ ਰਹੀ ਸੀ।ਉਨਾਂ ਇਸ ਦੀਵਾਰ ਨੂੰ ਮੌਕੇ ‘ਤੇ ਰੁਕਵਾ ਦਿੱਤਾ।ਜਗ੍ਹਾ ਦੀ ਨਿਸ਼ਾਨਦੇਹੀ ਕਰਵਾਉਣ ਉਪਰੰਤ ਭੂਮੀ ਵਿਭਾਗ ਵਲੋਂ ਅਗਲੇਰੀ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।
                     ਅਸਟੇਟ ਅਫਸਰ ਨੇ ਕਿ ਸਥਾਨਕ ਡੇਲੀ ਨੀਡਜ਼ ਵਾਲੀ ਗਲੀ ਨੇੜੇ ਗੁਰੂ ਨਾਨਕਵਾੜਾ ਪੁਤਲੀਘਰ ਵਿਖੇ ਸਰਕਾਰੀ ਕੁਆਟਰ ਜੋ ਨਗਰ ਨਿਗਮ ਵਲੋਂ ਵਿਨੋਦ ਕੁਮਾਰ ਦੇ ਨਾਮ ‘ਤੇ ਅਲਾਟ ਸੀ, ਉਸ ਕਰਮਚਾਰੀ ਦੀ ਮੌਤ ਹੋਣ ਉਪਰੰਤ ਇਸ ਕੁਆਟਰ ਉਪਰ ਵਿਨੋਦ ਕੁਮਾਰ ਦੇ ਰਿਸ਼ਤੇਦਾਰ ਨੇ ਨਜਾਇਜ਼ ਕਬਜਾ ਕੀਤਾ ਹੋਇਆ ਸੀ ਅਤੇ ਦਫਤਰ ਦੇ ਸਟਾਫ ਵਲੋਂ ਬਾਰ-ਬਾਰ ਕਹਿਣ ਦੇ ਬਾਵਜ਼ੂਦ ਉਹ ਸਰਕਾਰੀ ਕੁਆਟਰ ਖਾਲੀ ਨਹੀਂ ਕਰ ਰਿਹਾ ਸੀ।ਨਿਗਮ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਇਸ ਨਜਾਇਜ਼ ਕਬਜ਼ੇ ਨੂੰ ਟੀਮ ਵਲੋਂ ਮੌਕੇ ‘ਤੇ ਖਾਲੀ ਕਰਵਾ ਕੇ ਸਰਕਾਰੀ ਕੁਆਟਰ ਨੂੰ ਤਾਲਾ ਲਗਾ ਦਿੱਤਾ ਗਿਆ ਹੈ।
                  ਧਰਮਿੰਦਰਜੀਤ ਸਿੰਘ ਨੇ ਕਿਹਾ ਕਿ ਇਸ ਦੇ ਨਾਲ ਹੀ ਭੂਮੀ ਵਿਭਾਗ ਦੀ ਟੀਮ ਵਲੋਂ ਪੁਤਲੀਘਰ, ਮਜੀਠਾ ਰੋਡ, 88 ਫੁੱਟ ਰੋਡ ਤੇ ਕੋਰਟ ਰੋਡ ਆਦਿ ਇਲਾਕਿਆਂ ‘ਚ ਜਿੰਨਾਂ ਦੁਕਾਨਾਦਾਰਾਂ/ਵਿਅਕਤੀਆਂ ਵਲੋਂ ਆਪਣਾ ਸਮਾਨ ਆਪਣੀਆਂ ਦੁਕਾਨਾਂ ਦੇ ਬਾਹਰ/ਬਰਾਂਡਿਆਂ/ਫੁੱਟਪਾਥ/ਸੜਕ ਉਪਰ ਰੱਖ ਕੇ ਨਜਾਇਜ਼ ਆਰਜ਼ੀ ਕਬਜ਼ੇ ਕੀਤੇ ਹੋਏ ਸਨ, ਇਹਨਾਂ ਦੇ ਵਿਰੁੱਧ ਵੀ ਕਾਰਵਾਈ ਕੀਤੀ ਗਈ ਅਤੇ ਸਮਾਨ ਜਬਤ ਕਰਕੇ ਨਗਰ ਨਿਗਮ ਦੇ ਸਟੋਰ ਵਿੱਚ ਜਮਾਂ ਕਰਵਾ ਦਿੱਤਾ ਗਿਆ ਹੈ।ਉਨਾਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਸ਼ਹਿਰ ਵਿੱਚ ਕੋਈ ਵੀ ਵਿਅਕਤੀ ਸਮਾਨ ਆਦਿ ਰੱਖ ਕੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਨਾ ਕਰੇ।ਜੇਕਰ ਕੋਈ ਵਿਅਕਤੀ ਨਜਾਇਜ਼ ਕਬਜ਼ਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਤੁਰੰਤ ਅਮਲ ‘ਚ ਲਿਆਂਦੀ ਜਾਵੇਗੀ।
             ਇਸ ਕਾਰਵਾਈ ‘ਚ ਰਾਜ ਕੁਮਾਰ, ਰਾਕੇਸ਼ ਦੇਵਗਨ, ਸੁਰਿੰਦਰ ਕੁਮਾਰ, ਵਿਭਾਗੀ ਅਮਲਾ ਅਤੇ ਪੁਲਿਸ ਫੋਰਸ ਦੇ ਜਵਾਨ ਸ਼ਾਮਿਲ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …