Tuesday, February 24, 2026

ਸਟੱਡੀ ਸਰਕਲ ਵਲੋਂ “ਵਾਤਾਵਰਣ ਦੀ ਸੰਭਾਲ ਸਬੰਧੀ ਵਿਦਿਅਕ ਮੁਕਾਬਲੇ ਤੇ ਸੈਮੀਨਾਰ 5 ਮਾਰਚ ਨੂੰ

ਸੰਗਰੂਰ, 3 ਮਾਰਚ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ 50 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਵਿੱਚ “ਵਾਤਾਵਰਣ ਦੀ ਸੰਭਾਲ” ਵਿਸ਼ੇ ‘ਤੇ ਵਿਦਿਆਰਥੀਆਂ ਦੇ ਪੋਸਟਰ ਬਣਾਉਣ ਮੁਕਾਬਲੇ ਅਤੇ ਭਾਸ਼ਣ ਮੁਕਾਬਲੇ ਸਥਾਨਕ ਆਦਰਸ਼ ਸੀ.ਸੈ.ਸਕੂਲ ਵਿਖੇ 5 ਮਾਰਚ ਨੂੰ ਸਵੇਰੇ 10 ਵਜੇ ਕਰਵਾਏ ਜਾ ਰਹੇ ਹਨ। ਇਸ ਸਬੰਧੀ ਸਥਾਨਿਕ ਜ਼ੋਨ ਦਫਤਰ ਵਿਖੇ ਕੁਲਵੰਤ ਸਿੰਘ ਜ਼ੋਨਲ ਸਕੱਤਰ ਤੇ ਸੁਰਿੰਦਰ ਪਾਲ ਸਿੰਘ ਸਿਦਕੀ ਸਮਾਗਮ ਕੋਆਰਡੀਨੇਟਰ ਨੇ ਦਸਿਆ ਕਿ ਸੱਤਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿ ਰਾਏ ਸਾਹਿਬ ਜੀ ਵੱਲੋਂ ਵਾਤਾਵਰਣ ਅਤੇ ਪੌਦੇ-ਬੂਟਿਆਂ ਦੀ ਸੰਭਾਲ ਸਬੰਧੀ ਮਿਲਦੀ ਪੇ੍ਰਰਨਾ ਨੂੰ ਉਜ਼ਾਗਰ ਕਰਨ ਹਿੱਤ ਇਹ ਸਮਾਗਮ ਕੀਤਾ ਜਾ ਰਿਹਾ ਹੈ।ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ, ਤੀਰਥ ਸਿੰਘ ਵਿੱਤ ਸਕੱਤਰ ਤੇ ਗੁਰਜੰਟ ਸਿੰਘ ਰਾਹੀ ਪ੍ਰਿੰਸੀਪਲ ਗੁਰਮਤਿ ਵਿਦਿਆਲਾ ਨੇ ਕਿਹਾ ਕਿ ਇਸ ਮੌਕੇ ਵਾਤਾਵਰਣ ਚੇਤਨਾ ਲਹਿਰ ਅਧੀਨ ਵਿਸ਼ੇਸ ਸੈਮੀਨਾਰ ਵੀ ਹੋਵੇਗਾ ਜਿਸ ਵਿੱਚ ਵਾਤਾਵਰਣ ਪ੍ਰੇਮੀ ਪਾਲਾ ਰਾਮ ਸਿੰਗਲਾ ਪ੍ਧਾਨ ਗਰੀਨ ਪੰਜਾਬ ਸੁਸਾਇਟੀ, ਡਾ. ਨਰਵਿੰਦਰ ਸਿੰਘ ਕੌਸ਼ਲ ਸਾਬਕਾ ਡੀਨ ਕੁਰਕਸ਼ੇਤਰ ਯੂਨੀਵਰਸਿਟੀ ਅਤੇ ਗਿਆਨ ਸਿੰਘ ਭਵਾਨੀਗੜ (ਰਿਟਾ: ਬਲਾਕ ਐਜੂਕੇਸ਼ਨ ਅਫਸਰ) ਬੁਲਾਰੇ ਹੋਣਗੇ।ਦਿਨੇਸ਼ ਗੋਇਲ ਪ੍ਰਧਾਨ ਸਕੂਲ ਪ੍ਰਬੰਧਕ ਕਮੇਟੀ ਵਿਸ਼ੇਸ ਮਹਿਮਾਨ ਹੋਣਗੇ ਜਦੋਂ ਕਿ ਸਕੂਲ ਪ੍ਰਿੰਸੀਪਲ ਜੋਗਾ ਸਿੰਘ ਤੂਰ ਸਮਾਗਮ ਦੀ ਪ੍ਧਾਨਗੀ ਕਰਨਗੇ।

               ਪ੍ਰੋ: ਨਰਿੰਦਰ ਸਿੰਘ ਪ੍ਰੋਗਰਾਮ ਸਕੱਤਰ, ਅਜਮੇਰ ਸਿੰਘ ਜ਼ੋਨ, ਗੁਰਮੇਲ ਸਿੰਘ ਦਫਤਰ ਸਕੱਤਰ ਗੁਰਨਾਮ ਸਿੰਘ ਪ੍ਧਾਨ ਸੰਗਰੂਰ ਨੇ ਕਿਹਾ ਕਿ ਮੁਕਾਬਲਿਆਂ ਦੇ ਜੇਤੂਆਂ ਨੂੰ ਸ਼ਾਨਦਾਰ ਇਨਾਮ ਸਟੱਡੀ ਸਰਕਲ ਵਲੋਂ ਦਿੱਤੇ ਜਾਣਗੇ ਅਤੇ ਵਾਤਾਵਰਣ ਸੰਭਾਲ ਸਬੰਧੀ ਪਾਏ ਜਾ ਰਹੇ ਯੋਗਦਾਨ ਲਈ ਪਾਲਾ ਰਾਮ ਸਿੰਗਲਾ ਦਾ ਵਿਸ਼ੇਸ ਸਨਮਾਨ ਵੀ ਹੋਵੇਗਾ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …