ਅੰਮ੍ਰਿਤਸਰ, 4 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਵੁਮੈਨ ਦਿਵਸ ‘ਤੇ ਸਥਾਨਕ ਕਾਨਫਰੰਸ ਹਾਲ ਪੁੁਲਿਸ ਲਾਈਨ ਵਿਖੇ ਕਮਿਸ਼ਨਰ ਪੁਲਿਸ ਡਾ. ਸੁਖਚੈਨ
ਸਿੰਘ ਗਿੱਲ ਆਈ.ਪੀ.ਐਸ, ਜੁਆਇੰਟ ਕਮਿਸ਼ਨਰ ਪੁਲਿਸ ਸ੍ਰੀਮਤੀ ਡੀ.ਸੁਡਰਵਿਜ਼ ਆਈ.ਪੀ.ਐਸ, ਏ.ਡੀ.ਸੀ.ਪੀ ਸਪੈਸ਼ਲ ਸ੍ਰੀਮਤੀ ਜਸਵੰਤ ਕੌਰ ਪੀ.ਪੀ.ਐਸ, ਏ.ਸੀ.ਪੀ ਸਥਾਨਕ ਗੁਰਿੰਦਰਬੀਰ ਸਿੰਘ ਪੀ.ਪੀ.ਐਸ ਅਤੇ ਮਹਿਲਾ ਰੋਗਾਂ ਦੇ ਮਾਹਿਰ ਡਾ. ਅੰਮ੍ਰਿਤਪਾਲ ਕੋਰ (ਐਚ.ਓ.ਡੀ), ਜੀ.ਐਮ.ਸੀ ਸਮੇਤ ਡਾਕਟਰੀ ਟੀਮ ਦੇ ਸਹਿਯੋਗ ਨਾਲ ਔਰਤਾਂ ਵਿੱਚ ਬਰੈਸਟ ਅਤੇ ਸਵਾਈਕਲ ਕੈਂਸਰ ਰੋਗ ਦੇ ਲੱਛਣਾਂ ਤੇ ਬਚਾਓ ਸਬੰਧੀ ਮਹਿਲਾ ਪੁਲੀਸ ਫੋਰਸ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਆਯੋਜਿਤ ਕੀਤਾ ਗਿਆ।ਇਸ ਸੈਮੀਨਾਰ ਵਿੱਚ ਕਰੀਬ 150 ਮਹਿਲਾ ਪੁਲਸ਼ਿ ਕਰਮਚਾਰਣਾਂ ਨੇ ਹਿੱਸਾ ਲਿਆ।
ਡਾ. ਅੰਮ੍ਰਿਤਪਾਲ ਕੋਰ ਨੇ ਬਰੈਸਟ ਅਤੇ ਸਵਾਈਕਲ ਕੈਂਸਰ ਰੋਗ ਦੇ ਸੁਰੂਆਤੀ ਲੱਛਣਾਂ ਅਤੇ ਇਸ ਰੋਗ ਤੋਂ ਬਚਾਅ ਬਾਰੇ ਪ੍ਰੋਜੈਕਟਰ ਰਾਹੀਂ ਜਾਣਕਾਰੀ ਦਿੱਤੀ।ਉਹਨਾਂ ਕਿਹਾ ਕਿ ਸ਼ਰੂਆਤੀ ਸਟੇਜ਼ ‘ਤੇ ਔਰਤਾਂ ਵਲੋਂ ਖੁਦ ਨਿਰੀਖਣ ਕਰਕੇ ਇਸ ਰੋਗ ਦਾ ਪਤਾ ਲਗਾਇਆ ਜਾ ਸਕਦਾ ਹੈ ।ਇਸ ਸਟੇਜ ‘ਚ ਰੋਗ ਦਾ ਪੂਰਨ ਤੌਰ ‘ਤੇ ਇਲਾਜ਼ ਹੋ ਸਕਦਾ ਹੈ, ਇਹ ਰੋਗ ਦਿਨ-ਬਾ-ਦਿਨ ਔਰਤਾਂ ਵਿੱਚ ਵੱਧਦਾ ਜਾ ਰਿਹਾ ਹੈ।ਇਸ ਰੋਗ ਸਬੰਧੀ ਔਰਤਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ।
ਡਾ. ਅੰਮ੍ਰਿਤਪਾਲ ਕੌਰ ਤੇ ਸਮੂਹ ਟੀਮ ਵੱਲੋਂ ਪੁਲਿਸ ਅੰਮ੍ਰਿਤਸਰ ਕਮਿਸ਼ਨਰ ਦਾ ਧੰਨਵਾਦ ਕਰਦਿਆਂ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ।ਇਸ ਸਮੇਂ ਡਾਕਟਰ ਅਨੀਤਾ ਪੁਰੀ, ਡਾ. ਸਿਤਾਰਾ ਸੋਨੀ, ਡਾ. ਰੁਪਿੰਦਰ ਕੌਰ, ਡਾ. ਨਵਜੋਤ ਕੌਰ, ਡਾ. ਕੰਵਲਪ੍ਰੀਤ ਕੌਰ, ਡਾ. ਪਲਵੀ, ਡਾ. ਜਸਲੀਨ ਕੌਰ ਅਤੇ ਰਮਨ ਕੁਮਾਰ ਮਲਹੋਤਰਾਂ ਪ੍ਰਧਾਨ (ਐਮ.ਆਰ) ਹਾਜ਼ਰ ਸਨ।
Check Also
ਦਿੱਲੀ ਦੇ ਉਪ ਰਾਜਪਾਲ ਤਰਨਜੀਤ ਸਿੰਘ ਸੰਧੂ ਨੇ ਗੁ. ਟਾਹਲਾ ਸਾਹਿਬ ਵਿਖੇ ਕੀਤਾ ਸ਼ੁਕਰਾਨਾ
ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਦਿੱਲੀ ਦੇ ਉਪ ਰਾਜਪਾਲ ਨਿਯੁੱਕਤ ਹੋਣ ਤੋਂ ਬਾਅਦ ਪਹਿਲੀ …
Punjab Post Daily Online Newspaper & Print Media