ਐਸ.ਡੀ.ਐਮ ਸਮਰਾਲਾ ਰਾਹੀਂ ਰਾਸ਼ਟਰਪਤੀ ਦੇ ਨਾਂ ਭੇਜਿਆ ਮੈਮੋਰੰਡਮ
ਸਮਰਾਲਾ, 4 ਮਾਰਚ (ਇੰਦਰਜੀਤ ਸਿੰਘ ਕੰਗ) – ਸੰਯੁਕਤ ਮੋਰਚੇ ਦੇ ਸੱਦੇ ‘ਤੇ ਅੱਜ ਪੰਜਾਬ ਭਰ ‘ਚ ਸੂਬੇ ਦੀਆਂ 23 ਕਿਸਾਨ ਜਥੇਬੰਦੀਆਂ ਵਲੋਂ ਜ਼ਿਲ੍ਹਾ ਅਤੇ
ਤਹਿਸੀਲ ਪੱਧਰ ‘ਤੇ ਧਰਨੇ ਲਗਾਏ ਗਏ ਅਤੇ ਮੰਗਾਂ ਸਬੰਧੀ ਮੈਮੋਰੰਡਮ ਦਿੱਤਾ ਗਿਆ। ਇਸੇ ਸਬੰਧ ਵਿੱਚ 23 ਕਿਸਾਨ ਜਥੇਬੰਦੀਆਂ ਵਲੋਂ ਸਮਰਾਲਾ ਦੇ ਐਸ.ਡੀ.ਐਮ ਦਫਤਰ ਸਾਹਮਣੇ ਵੱਡੀ ਗਿਣਤੀ ਚ ਇਕੱਠੇ ਹੋ ਕੇ ਕਿਸਾਨਾਂ ਨੇ ਧਰਨਾ ਲਗਾਇਆ। ਉਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਅਤੇ ਐਸ.ਡੀ.ਐਮ ਸਮਰਾਲਾ ਰਾਹੀਂ ਰਾਸ਼ਟਰਪਤੀ ਦੇ ਨਾਂ ਆਪਣੀਆਂ ਮੰਗਾਂ ਸਬੰਧੀ ਮੈਮੋਰੰਡਮ ਭੇਜਿਆ। ਮੈਮੋਰੰਡਮ ਵਿੱਚ ਕੇਂਦਰ ਸਰਕਾਰ ਦੁਆਰਾ ਸੰਵਿਧਾਨ ਨੂੰ ਛਿੱਕੇ ਟੰਗ ਸੂਬਿਆਂ ਦੇ ਜੋ ਅਧਿਕਾਰ ਖਤਮ ਕੀਤੇ ਜਾ ਰਹੇ ਹਨ, ਉਹ ਬੇਹੱਦ ਹੀ ਖਤਰਨਾਕ ਰੁਝਾਨ ਹੈ।ਭਾਖੜਾ ਬਿਆਸ ਮੈਨੇਜਮੈਂਟ ਵਿੱਚ ਪੰਜਾਬ ਅਤੇ ਹਰਿਆਣਾ ਸਰਕਾਰ ਦੀਆਂ ਸ਼ਰਤੀਆਂ ਨੁਮਾਇੰਦਗੀਆਂ ਖਤਮ ਕਰਕੇ ਸਾਰਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਣ ਲੱਗੀ ਹੈ।ਇਸ ਲਈ ਕੇਂਦਰ ਸਰਕਾਰ ਇਸ ਫੈਸਲੇ ਨੂੰ ਤੁਰੰਤ ਰੱਦ ਕਰੇ।ਇਸ ਤੋਂ ਇਲਾਵਾ ਕੁਦਰਤੀ ਸਰੋਤਾਂ ਅਤੇ ਜਨਤਕ ਅਦਾਰਿਆਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ। ਇੱਕ ਹੋਰ ਮੰਗ ਰਾਹੀਂ ਚੰਡੀਗੜ੍ਹ ਦੇ ਬਿਜਲੀ ਬੋਰਡ ਜੋ ਮੁਨਾਫੇ ਵਿੱਚ ਚੱਲ ਰਿਹਾ ਹੈ, ਉਸ ਨੂੰ ਸੰਵਿਧਾਨ ਦੇ ਉਲਟ ਜਾ ਕੇ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੀ ਕੀਤੀ ਜਾ ਰਹੀ ਸਾਜਿਸ਼ ਨੂੰ ਕੋਝੀ ਕਰਾਰ ਦਿੰਦਿਆਂ ਇਸ ਫੈਸਲੇ ਨੂੰ ਤੁਰੰਤ ਰੱਦ ਕਰਨ ਦੀ ਮੰਗ ਕੀਤੀ।
ਧਰਨੇ ਦੌਰਾਨ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ 13 ਮਹੀਨੇ ਚੱਲੇ ਵੱਡੇ ਸੰਘਰਸ਼ ਤੋਂ ਕੁੱਝ ਵੀ ਨਹੀ ਸਿੱਖ ਰਿਹਾ।ਪੰਜਾਬ ਦੇ ਲੋਕ ਆਪਣੇ ਹੱਕਾਂ ਪ੍ਰਤੀ ਪੂਰੀ ਤਰ੍ਹਾਂ ਜਾਗਰੂਕ ਹਨ।ਜੇਕਰ ਕੇਂਦਰ ਸਰਕਾਰ ਨੇ ਆਪਣਾ ਅੜੀਅਲ ਰਵੱਈਆ ਨਾ ਛੱਡਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਯੁਕਤ ਮੋਰਚਾ ਜੋ ਵੀ ਅਗਲਾ ਫੈਸਲਾ ਲਵੇਗਾ, ਪੰਜਾਬ ਦੇ ਕਿਸਾਨ ਕਿਸੇ ਵੀ ਤਰ੍ਹਾਂ ਦੇ ਵੱਡੇ ਸੰਘਰਸ਼ ਲਈ ਤਿਆਰ ਬੈਠੇ ਹਨ।
ਅੱਜ ਦੇ ਧਰਨੇ ਵਿੱਚ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਬੌਂਦਲੀ ਸੀਨੀ: ਆਗੂ, ਸਹੇਲ ਸਿੰਘ ਬੌਂਦਲੀ, ਸੁਰਜੀਤ ਸਿੰਘ ਬੌਂਦਲੀ, ਲਖਵੀਰ ਸਿੰਘ ਬੌਂਦਲੀ, ਗੁਰਦੀਪ ਸਿੰਘ, ਚੰਦ ਸਿੰਘ ਬੌਂਦਲੀ, ਸੁਖਜਿੰਦਰ ਸਿੰਘ ਸੁੱਖਾ ਦਿਆਲਪੁਰਾ, ਸ਼ਮਿੰਦਰ ਸਿੰਘ ਬੌਂਦਲੀ, ਚਰਨ ਸਿੰਘ ਬੌਂਦਲੀ, ਜਸਪ੍ਰੀਤ ਸਿੰਘ ਬੌਂਦਲੀ, ਗੁਰਚਰਨ ਸਿੰਘ ਬੱਬੂ, ਹਰਪਾਲ ਸਿੰਘ ਢੀਂਡਸਾ, ਗੁਰਪਿੰਦਰ ਸਿੰਘ ਨੌਲੜੀ ਖੁਰਦ, ਨਿਰਮਲ ਸਿੰਘ ਨਿੰਮਾ ਹਰਬੰਸਪੁਰਾ, ਕੁਲਵੰਤ ਸਿੰਘ, ਸਿਮਰਨਜੋਤ ਸਿੰਘ, ਰਾਜਵਿੰਦਰ ਸਿੰਘ, ਹਰਸਿਮਰਨਜੀਤ ਸਿੰਘ ਦੈਹਿੜੂ, ਹਰਪਿੰਦਰ ਸਿੰਘ, ਅਕਾਸ਼ਦੀਪ ਸਿੰਘ, ਗੁਰਪ੍ਰੀਤ ਸਿੰਘ, ਗੁਰਸਿਮਰਨ ਸਿੰਘ, ਗੁਰਨਾਮ ਸਿੰਘ, ਨਵਪ੍ਰੀਤ ਸਿੰਘ, ਗੁਰਤਾਜ ਸਿੰਘ, ਗੁਰਚਰਨ ਸਿੰਘ, ਹਰਮਨ ਸਿੰਘ, ਬਿੰਦਰ ਸਿੰਘ, ਗਗਨ ਸਿੰਘ, ਮਨਿੰਦਰ ਸਿੰਘ, ਸੁਖਵੀਰ ਸਿੰਘ, ਸ਼ਵਿੰਦਰ ਸਿੰਘ, ਪ੍ਰੇਮ ਨਾਥ, ਜਸਵੰਤ ਸਿੰਘ ਆਦਿ ਹਾਜਰ ਸਨ।
Punjab Post Daily Online Newspaper & Print Media