ਸੰਗਰੂਰ, 6 ਮਾਰਚ (ਜਗਸੀਰ ਲੌਂਗੋਵਾਲ) – ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਮੁਹਿੰਮ ਤਹਿਤ ਜ਼ਿਲ੍ਹਾ ਸਿੱਖਿਆ ਅਫਸਰ ਰਾਜਵਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ
ਹਰਕੰਵਲਜੀਤ ਕੌਰ, ਡੀ.ਐਮ ਅਮਰਿੰਦਰ ਕੁਠਾਲਾ, ਬਲਾਕ ਮੈਂਟਰ ਹਰਵਿੰਦਰ ਰੋਮੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਪ੍ਰਿੰਸੀਪਲ ਸ਼੍ਰੀਮਤੀ ਰੇਣੂ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਦੀ ਅਗਵਾਈ ਹੇਠ ਸਮਾਜਿਕ ਵਿਗਿਆਨ ਅੰਗਰੇਜ਼ੀ ਮੇਲੇ ਦਾ ਆਯੋਜਨ ਕੀਤਾ ਗਿਆ।
ਐਸ.ਐਸ ਮਾਸਟਰ ਅਵਨੀਸ਼ ਲੌਂਗੋਵਾਲ ਨੇ ਦੱਸਿਆ ਕਿ ਮੇਲੇ ਦੌਰਾਨ ਵਿਦਿਆਰਥੀ ਵਰਗ ਨੇ ਚਾਰਟ ਅਤੇ ਮਾਡਲਾਂ ਰਾਹੀਂ ਵਿਸ਼ੇ ਦੀ ਸਿੱਖਣ ਪ੍ਰਕਿਰਿਆ ਨੂੰ ਰੌਚਕ ਢੰਗ ਨਾਲ ਪੇਸ਼ ਕੀਤਾ ਅਤੇ ਸਿੱਖਣ ਪ੍ਰਕਿਰਿਆ ਲਈ ਦ੍ਰਿਸ਼ ਸਾਧਨਾ ਰਾਹੀਂ ਸਿੱਖਣ ਲਈ ਭਾਰੀ ਉਤਸ਼ਾਹ ਪਾਇਆ ਗਿਆ।ਇਸ ਦੇ ਨਾਲ ਹੀ ਮਾਸਟਰ ਬਲਵਿੰਦਰ ਧਾਲੀਵਾਲ, ਸੁਮਨਦੀਪ ਖਹਿਰਾ, ਗੁਰਵੀਰ ਕੌਰ, ਸੁਮਨ ਲਤਾ ਨੇ ਵਿਦਿਆਰਥੀ ਵਰਗ ਨੂੰ ਵਿਸ਼ੇ ਸਬੰਧੀ ਉਤਸ਼ਾਹਿਤ ਕੀਤਾ।ਉਕਤ ਮੇਲੇ ਦੌਰਾਨ ਸਵਾਗਤੀ ਗੇਟ ਅਤੇ ਸਜਾਵਟ ਦਾ ਕੰਮ ਡਰਾਇੰਗ ਅਧਿਆਪਕਾ ਕੁਲਵੰਤ ਕੌਰ ਨੇ ਵਿਦਿਆਰਥੀ ਵਰਗ ਨਾਲ ਮਿਲ ਕੇ ਕਰਵਾਇਆ।ਲੈਕਚਰਾਰ ਜਸਬੀਰ ਸਿੰਘ ਉੱਭਾਵਾਲ, ਮੱਖਣ ਸਿੰਘ ਅਤੇ ਮਾਸਟਰ ਰਿਸ਼ੀ ਸ਼ਰਮਾ ਨੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ।ਇਸ ਦੇ ਨਾਲ ਹੀ ਜੂਨੀਅਰ ਸਹਾਇਕ ਅਵਤਾਰ ਸਿੰਘ ਨੇ ਮਾਪਿਆਂ ਨਾਲ ਮਿਲ ਕੇ ਮੇਲੇ ਸਬੰਧੀ ਵਿਚਾਰ ਕੀਤੀ।
ਇਸ ਮੌਕੇ ਮੈਡਮ ਸੁਖਵਿੰਦਰ ਕੌਰ, ਰੁਪਿੰਦਰ ਕੌਰ ਨੀਲਮ ਰਾਣੀ, ਸੁਮਨਦੀਪ, ਤਰਨਜੋਤ ਕੌਰ, ਅਨੀਤਾ ਪਾਠਕ ਅਤੇ ਸਮੂਹ ਸਟਾਫ ਹਾਜ਼ਰ ਰਿਹਾ।
Check Also
ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …
Punjab Post Daily Online Newspaper & Print Media