ਭੇਸ ਵਟਾਇਆ,
ਝੂਠ ਲੁਕਾਇਆ,
ਪਾ ਕੇ ਪਰਦਾ,
ਸੱਚ ਵਿਖਾਇਆ
ਅੰਦਰੋਂ ਹੋਰ,
ਬਾਹਰੋਂ ਹੋਰ,
ਪਾਇਆ ਮਖੌਟਾ,
ਕਰੇਂ ਨਾ ਸ਼ੋਰ ।
ਰੱਬ ਵੇਖਦਾ,
ਤੇਰੇ ਭੇਖ ਦਾ,
ਹੋਊ ਨਬੇੜਾ,
ਲਿਖੇ ਲੇਖ ਦਾ।
ਕਿਤੇ ਲਾਉਂਦੈ,
ਕਿਤੇ ਬੁਝਾਉਂਦੈ,
ਪਾ ਪੁਆੜੇ,
ਝੂਠੋਂ ਸੱਚ ਬਣਾਉਂਦੈ।
ਭੁੱਲਿਆ ਮਰਨਾ
ਮਨ `ਚ ਡਰ ਨਾ
ਕਿਸੇ ਨਹੀਂ ਪੁੱਛਣਾਂ,
ਸੁਖਬੀਰ ਆਖ਼ਰ ਹਰਨਾ।
ਸੁਖਬੀਰ ਸਿੰਘ ਖੁਰਮਣੀਆਂ
ਗੁਰੂ ਹਰਿਗੋਬਿੰਦ ਐਵਨਿਊ,
ਛੇਹਰਟਾ, ਅੰਮ੍ਰਿਤਸਰ।