Tuesday, February 24, 2026

ਯੂਕਰੇਨ ਤੋਂ ਪਰਤੀ ਰੀਟਾ ਨੂੰ ਵੇਖ ਮਾਪੇੇ ਹੋਏ ਖੁਸ਼

ਹੰਝੂਆਂ ‘ਚ ਵਹਿ ਗਿਆ ਮਾਪਿਆਂ ਦਾ ਸਾਰਾ ਦੁੱਖ

ਬਲਾਚੌਰ, 6 ਮਾਰਚ (ਉਮੇਸ਼ ਜੋਸ਼ੀ) – ਯੂਕਰੇਨ ਦੇ ਟਰਨੋਪਿਲ ਸ਼ਹਿਰ ਵਿਚ ਆਪਣੇ ਸੁਨਹਿਰੀ ਭਵਿੱਖ ਲਈ ਐਮ.ਬੀ.ਬੀ.ਐਸ ਦੀ ਪੜ੍ਹਾਈ ਕਰ ਰਹੀ ਸਥਾਨਕ ਸ਼ਹਿਰ ਬਲਾਚੌਰ ਦੇ ਵਾਰਡ ਨੰਬਰ 11 ਦੀ ਵਸਨੀਕ ਰੀਟਾ ਰਾਣਾ ਆਪਣੇ ਪਰਿਵਾਰਕ ਮੈਂਬਰਾਂ ਦੀਆਂ ਅਰਦਾਸਾ ਤੇ ਦੁਆਵਾਂ ਸਦਕਾ ਸੁਰੱਖਿਅਤ ਆਪਣੇ ਘਰ ਪਹੁੰਚ ਗਈ ਹੈ । ਯੂਕਰੇਨ ਵਿਖੇ ਪੜ੍ਹਾਈ ਕਰਦੀ ਰੀਟਾ ਰਾਣਾ ਦਾ ਇਹ ਦੂਸਰਾ ਸਾਲ ਸੀ।ਰੂਸ ਵਲੋਂ ਯੂਕਰੇਨ ਉਪਰ ਹਮਲਾ ਹੋਣ ਨਾਲ ਹੋ ਰਹੀ ਬੰਬਾਰੀ ਭਾਰਤੀ ਵਿਦਿਆਰਥੀ ਬਹੁਤ ਹੀ ਜ਼ਿਆਦਾ ਭੈਅ ਭੀਤ ਹਨ।ਉਹ ਬੰਕਰਾਂ ਦੇ ਬੇਸਮੈਂਟਾਂ ‘ਚ ਲੁੱਕ ਕੇ ਆਪਣੀ ਜਾਨ ਬਚਾ ਰਹੇ ਹਨ।ਰੀਟਾ ਰਾਣੀ ਦੀ ਸਲਾਮਤੀ ਲਈ ਪਿਛਲੇ ਕਈ ਦਿਨਾਂ ਤੋਂ ਪਰਿਵਾਰ ਬਹੁਤ ਪ੍ਰੇਸ਼ਾਨ ਸੀ।ਪਰਿਵਾਰ ‘ਤੇ ਡਿੱਗਾ ਦੁੱਖਾਂ ਦਾ ਇਹ ਪਹਾੜ ਅੱਜ ਆਪਣੀ ਬੱਚੀ ਨੂੰ ਵੇਖ ਆਪ ਮੁਹਾਰੇ ਹੀ ਖ਼ੁਸ਼ੀ ਦੇ ਹੰਝੂਆਂ ਵਿੱਚ ਵਹਿ ਗਿਆ ।
                 ਰੀਟਾ ਰਾਣੀ ਪੁੱਤਰੀ ਰਣਵਿਜੈ ਸਿੰਘ ਰਾਣਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਐਮ.ਬੀ.ਬੀ.ਐਸ ਦੀ ਪੜ੍ਹਾਈ ਕਰਨ ਲਈ ਟਰਨੋਪਿਲ ਯੂਕਰੇਨ ਗਈ ਸੀ ਅਤੇ ਉਸ ਦਾ ਇਹ ਦੂਜਾ ਸਾਲ ਸੀ।ਰੂਸ ਵੱਲੋਂ ਯੂਕਰੇਨ ਉਪਰ ਹਮਲਾ ਕਰਨ ਉਪਰੰਤ ਉਥੋਂ ਦੇ ਹਾਲਾਤ ਬਦ ਤੋਂ ਬਦਤਰ ਹੋ ਗਏ।ਹਰ ਪਾਸੇ ਹੋ ਰਹੀ ਬੰਬਾਰੀ ਨਾਲ ਹਾਹਾਕਾਰ ਮੱਚ ਗਈ।ਉਸ ਦੇ ਪਿਤਾ ਨੇ ਉਸ ਦੀ ਘਰ ਵਾਪਸੀ ਲਈ ਟਿਕਟ ਵੀ ਭੇਜੀ ਸੀ।ਜਿਹੜੀ ਕਿਸੇ ਕਾਰਨ ਕੈਂਸਲ ਹੋ ਗਈ।ਲੇਕਿਨ ਹੁਣ ਪ੍ਰਮਾਤਮਾ ਦੀ ਮਿਹਰ ਸਦਕਾ ਉਹ ਦੁਪਹਿਰੇ ਸਹੀ-ਸਲਾਮਤ ਆਪਣੇ ਘਰ ਪਹੁੰਚ ਗਈ ਹੈ।ੳੇੁਸ ਦੀ ਵਾਪਸੀ ਲਈ ਉਸ ਦੇ ਮਾਪੇ 15 ਦਿਨਾਂ ਤੋਂ ਚਿੰਤਤ ਸਨ, ਜੋ ਹੁਣ ਕਾਫੀ ਖ਼ੁਸ਼ ਹਨ।ਰੀਟਾ ਰਾਣੀ ਨੇ ਦੱਸਿਆ ਕਿ ਯੂਕਰੇਨ ਵਿੱਚ ਫਸੇ ਬੱਚੇ ਲਗਾਤਾਰ ਭਾਰਤ ਸਰਕਾਰ ਨਾਲ ਸੰਪਰਕ ਬਣਾ ਕੇ ਇੱਧਰ ਆ ਰਹੇ ਹਨ ਅਤੇ ਭਾਰਤ ਸਰਕਾਰ ਵਲੋਂ ਵੀ ਲਗਾਤਾਰ ਲੜਾਈ ਵਿੱਚ ਫਸੇ ਬੱਚਿਆਂ ਨੂੰ ਸੁਰੱਖਿਅਤ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।ਉਸ ਨੁੰ ਉਪਰ ਬੜਾ ਮਾਣ ਮਹਿਸੂਸ ਕਰਦਿਆਂ ਆਖਿਆ ਕਿ ਭਾਰਤ ਦੇ ਤਿਰੰਗੇ ਝੰਡੇ ਦੀ ਤਾਕਤ ਦਾ ਵਿਦੇਸ਼ੀ ਧਰਤੀ ‘ਤੇ ਵੀ ਪੂਰਾ ਸਤਿਕਾਰ ਹੈ।ਭਾਰਤੀਆਂ ਦੇ ਹੱਥਾਂ ਵਿੱਚ ਫੜੇ ਤਿਰੰਗੇ ਝੰਡੇ ਨੂੰ ਵੇਖ ਰੂਸ ਅਤੇ ਯੂਕਰੇਨ ਦੀਆਂ ਫੌਜਾਂ ਨੇ ਸਰਹੱਦ ਪਾਰ ਕਰਨ ਤੋਂ ਕਿਸੇ ਨੂੰ ਵੀ ਨਹੀਂ ਰੋਕਿਆ।
                ਰੀਟਾ ਨੇ ਅੱਗੇ ਦੱਸਿਆ ਕਿ ਉਹ ਪਹਿਲਾਂ 2 ਦਿਨ ਪੋਲੈਂਡ ਦੀ ਸਰਹੱਦ ‘ਤੇ ਰਹੀ ਸੀ।ਜਿਥੋਂ ਭਾਰਤੀ ਦੂਤਾਵਾਸ ਨੇ ਉਸ ਨੂੰ ਰਾਹਤ ਕੈਂਪ ਵਿੱਚ ਭੇਜ ਦਿੱਤਾ।ਤੀਜੇ ਦਿਨ ਉਸ ਨੂੰ ਸਰਹੱਦ ਪਾਰ ਪਹੁੰਚਾਇਆ ਗਿਆ। ਉਸ ਨੇ ਕਿਹਾ ਕਿ ਯੂਕਰੇਨ ਤੋਂ ਬੱਚੇ ਸੁਰੱਖਿਅਤ ਭਾਰਤ ਪਹੁੰਚ ਰਹੇ ਹਨ।ਜਿਸ ਲਈ ਉਹ ਨਰਿੰਦਰ ਮੋਦੀ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ।
                ਇਸੇ ਦੋਰਾਨ ਰੀਟਾ ਰਾਣੀ ਦੇ ਪਿਤਾ ਰਣਵਿਜੇ ਸਿੰਘ ਨੇ ਆਖਿਆ ਕਿ ਉਨਾਂ ਦਾ ਪੂਰਾ ਪਰਿਵਾਰ ਖੁਸ਼ ਹੈ ਕਿ ਲੜਕੀ ਸੁਰੱਖਿਅਤ ਘਰ ਵਾਪਸ ਆ ਗਈ ਹੈ ਉਹਅਰਦਾਸ ਕਰਦੇ ਹਾਂ ਕਿ ਸਾਰਿਆਂ ਦੇ ਬੱਚੇ ਤੰਦਰੁਸਤ ਰਹਿਣ ਅਤੇ ਇਹ ਜ਼ੰਗ ਵੀ ਜਲਦੀ ਹੀ ਖ਼ਤਮ ਹੋਵੇ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …