Wednesday, April 15, 2026

ਐਲ.ਆਈ.ਸੀ ਯੂਨਿਟ-3 ਬਰਾਂਚ ਵਿਖੇ ਮਹਿਲਾ ਦਿਵਸ ਮਨਾਇਆ

ਅੰਮ੍ਰਿਤਸਰ, 8 ਮਾਰਚ (ਜਗਦੀਪ ਸਿੰਘ) – ਸਥਾਨਕ ਰਣਜੀਤ ਐਵਨਿਊ ਸਥਿਤ ਐਲ.ਆਈ.ਸੀ ਯੂਨਿਟ-3 ਬਰਾਂਚ ਵਿਖੇ ਅੱਜ ਮਹਿਲਾ ਦਿਵਸ ਮਨਾਇਆ ਗਿਆ।ਦਫਤਰ ਦੇ ਮਹਿਲਾ ਸਟਾਫ ਵਲੋਂ ਇਸ ਸਮੇਂ ਕੇਕ ਕੱਟਿਆ ਗਿਆ।ਬਰਾਂਚ ਮੈਨੇਜਰ ਸੁਦੀਪ ਕੁਮਾਰ, ਅਸਿਸਟੈਂਟ ਬਰਾਂਚ ਮੈਨੇਜਰ ਸੁਰਿੰਦਰ ਕੁਮਾਰ ਤੇ ਗੁਰਸ਼ਰਨ ਸਿੰਘ ਨੇ ਇਸ ਸਮੇਂ ਸਮੂਹ ਮਹਿਲਾਵਾਂ ਨੂੰ ਮਹਿਲਾ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।ਉਨਾਂ ਦੱਸਿਆ ਕਿ ਸੰਯੁਕਤ ਰਾਸ਼ਟਰ ਨੇ 8 ਮਾਰਚ 1975 ਨੂੰ ਅੰਤਰਰਾਸ਼ਟਰੀ ਮਹਿਕਲਾ ਦਿਵਸ ਐਲਾਨਿਆ ਸੀ।ਅੰਤਰਰਾਸ਼ਟਰੀ ਮਹਿਲਾ ਦਿਵਸ 2022 ਦਾ ਥੀਮ “ਟਿਕਾਊ ਕੱਲ੍ਹ ਲਈ ਅੱਜ ਲਿੰਗ ਸਮਾਨਤਾ” (‘ਜੈਂਡਰ ਇਕੈਲਿਟੀ ਟੂਡੇ ਫਾਰ ਸਸਟੇਨਏਬਲ ਟੋਮਾਰੋ’ ਰੱਖਿਆ ਗਿਆ ਹੈ।ਇਸ ਲਈ ਸਾਡਾ ਸਭ ਦਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀਆਂ ਲੜਕੀਆਂ ਨੂੰ ਅੱਗੇ ਵਧਣ ਲਈ ਲੜਖਿਆਂ ਦੇ ਬਰਾਬਰ ਮੌਕੇ ਦੇਈਏ।
                   ਇਸ ਮੌਕੇ ਸ੍ਰੀਮਤੀ ਤਜਿੰਦਰ ਕੌਰ, ਸ੍ਰੀਮਤੀ ਬਲਜੀਤ ਕੌਰ, ਮੈਡਮ ਰਜਨੀ, ਮੈਡਮ ਵੰਦਨਾ, ਮੈਡਮ ਨੀਰੂ, ਮੈਡਮ ਸੁਨੀਤਾ, ਮੈਡਮ ਸਾਕਸ਼ੀ, ਮੈਡਮ ਰਿੰਪੀ ਤੋਂ ਇਲਾਵਾ ਨਵਨੀਤ ਸਿੰਘ, ਖੁਸ਼ਬੀਰ ਸਿੰਘ, ਜਸਪਾਲ ਸਿੰਘ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ

ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …