Monday, September 21, 2026

ਨੌਜਵਾਨ ਸਿੰਘ ਸਭਾ ਵਲੋਂ ਸਰਬਤ ਦੇ ਭਲੇ ਲਈ ਧਾਰਮਿਕ ਸਮਾਗਮ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਨੌਜਵਾਨ ਸਿੰਘ ਸਭਾ ਵਲੋਂ ਸਰਬੱਤ ਦੇ ਭਲੇ ਲਈ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਧਾਰਮਿਕ ਸਮਾਗਮ ਕਰਵਾਇਆ ਗਿਆ।ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਕੀਰਤਨੀ ਜਥੇ ਨੇ ਗੁਰੂ ਜਸ ਗਾਇਨ ਕਰਕੇ ਹਾਜ਼ਰ ਨੂੰ ਨਿਹਾਲ ਕੀਤਾ।ਅਸ਼ੀਸ਼ ਸਰਪਾਲ ਨੇ ਦੱਸਿਆ ਕਿ ਉਕਤ ਸਭਾ ਵਲੋਂ ਹਰ ਸਾਲ ਸਰਬੱਤ ਦੇ ਭਲੇ ਲਈ ਪ੍ਰਮਾਤਮਾ ਦਾ ਓਟ ਆਸਰਾ ਲੈਂਦਿਆਂ ਰਿਆਸਤ ਐਵੀਨਿਊ, ਗਲੀ ਨੰਬਰ 2 ਵਿਖੇ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਹੈ, ਜਿਸ ਤਹਿਤ ਅੱਜ ਸਰਬੱਤ ਦੇ ਭਲੇ ਲਈ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦਾ ਭੋਗ ਪਾਇਆ ਗਿਆ।ਉਨ੍ਹਾਂ ਕਿਹਾ ਕਿ ਕੀਰਤਨੀ ਜਥੇ ਨੇ ਕੀਰਤਨ ਤੇ ਕਥਾ ਵਾਖਿਆਣ ਦੀ ਹਾਜ਼ਰੀ ਭਰੀ।
                    ਇਸ ਮੌਕੇ ਸਤੀਸ਼ ਸ਼ਰਮਾ, ਬਲਦੇਵ ਸਿੰਘ, ਤੇਜ਼ਪ੍ਰਤਾਪ ਸਿੰਘ ਤੋਂ ਇਲਾਵਾ ਇਲਾਕੇ ਦੀ ਸੰਗਤ ਹਾਜ਼ਰ ਸੀ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …