Tuesday, March 3, 2026

ਔਰਤ ਘਰ ਨੂੰ ਸਵਰਗ ਬਣਾਉਂਦੀ ਹੈ ਅਤੇ ਘਰ ਦੀ ਇੱਜ਼ਤ ਵੀ ਹੁੰਦੀ ਹੈ – ਨੈਂਸੀ ਅਗਰਵਾਲ

ਪਰਿਵਾਰ ਨੂੰ ਚਲਾਉਣ ਲਈ ਔਰਤ ਦੀ ਹੈ ਅਹਿਮ ਭੂਮਿਕਾ

ਸੰਗਰੂਰ, 8 ਮਾਰਚ (ਜਗਸੀਰ ਲੌਂਗੋਵਾਲ) – ਸਥਾਨਕ ਤਹਿਸੀਲ ਕੰਪਲੈਕਸ ਜ਼ਿਲ੍ਹਾ ਪੈਨਸ਼ਨਰ ਭਵਨ ਵਿਖੇ ਵੱਖ-ਵੱਖ ਵਿਭਾਗਾਂ ‘ਚੋਂ ਸੇਵਾ ਮੁਕਤ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸੰਸਥਾ ਸਟੇਟ ਸ਼ੋਸ਼ਲ ਵੈਲਫੇਅਰ ਐਸੋਸੀਏਸ਼ਨ ਵੱਲੋਂ ਕੌਮਾਂਤਰੀ ਔਰਤ ਦਿਵਸ ‘ਤੇੇ ਇੱਕ ਸਨਮਾਨ ਸਮਾਰੋਹ ਦਾ ਆਯੋਜਨ ਅਤੇ ਵਿਚਾਰ ਗੋਸ਼ਟੀ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ ਦੀ ਅਗਵਾਈ ਹੇਠ ਕਰਵਾਇਆ ਗਿਆ।ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਚੇਅਰਮੈਨ ਰਵਿੰਦਰ ਗੁੱਡੂ, ਵਾਈਸ ਚੇਅਰਮੈਨ ਲਾਲ ਚੰਦ ਸੈਣੀ, ਸੀਨੀਅਰ ਮੀਤ ਪ੍ਰਧਾਨ ਕਰਨੈਲ ਸਿੰਘ ਸੇਖੋਂ, ਡਾ. ਮਨਮੋਹਣ ਸਿੰਘ, ਓ.ਪੀ ਖਿਪਲ, ਕਿਸ਼ੋਰੀ ਲਾਲ, ਪ੍ਰਬੰਧਕੀ ਸਕੱਤਰ ਸੁਰਿੰਦਰ ਸਿੰਘ ਸੋਢੀ, ਜਨਰਲ ਸਕੱਤਰ ਕੰਵਲਜੀਤ ਸਿੰਘ, ਪੀ.ਆਰ.ਓ ਸੁਰਿੰਦਰ ਸ਼ਰਮਾ, ਜਥੇਬੰਧਕ ਸਕ ਤਰ ਵੇਦ ਪ੍ਰਕਾਸ਼ ਸਚਦੇਵਾ ਅਤੇ ਰਜਿੰਦਰ ਸਿੰਘ ਚੰਗਾਲ ਮੌਜ਼ੂਦ ਸਨ।ਜਦੋਂ ਕਿ ਮੁੱਖ ਮਹਿਮਾਨ ਦੇ ਤੌਰ ‘ਤੇ ਸ਼੍ਰੀਮਤੀ ਨੈਂਸੀ ਅਗਰਵਾਲ ਮੈਨੇਜਰ ਸਟੇਟ ਬੈਂਕ ਆਫ ਇੰਡੀਆ ਅਤੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਮੈਡਮ ਅੰਮ੍ਰਿਤਪਾਲ ਕੌਰ ਡੀ.ਸੀ. ਦਫਤਰ ਨੇ ਸ਼ਿਰਕਤ ਕੀਤੀ।ਮੁੱਖ ਮਹਿਮਾਨ ਸ਼੍ਰੀ ਮਤੀ ਨੈਸੀ ਅਗਰਵਾਲ ਨੇ ਕਿਹਾ ਕਿ ਔਰਤ ਘਰ ਨੂੰ ਸਵਰਗ ਬਣਾਉਂਦੀ ਹੈ ਅਤੇ ਔਰਤ ਘਰ ਦੀ ਇੱਜਤ ਵੀ ਹੁੰਦੀ ਹੈ।ਜਿਸ ਦੀ ਦੇਵਤੇ ਵੀ ਪੂਜਾ ਕਰਦੇ ਨੇ, ਅਜਿਹੀ ਪਿਆਰੀ ਮੂਰਤ ਹੈ ਔਰਤ, ਅੱਜ ਔਰਤਾਂ ਕਿਸੇ ਵੀ ਖੇਤਰ ਵਿੱਚ ਮਰਦਾਂ ਤੋਂ ਘੱਟ ਨਹੀਂ।ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਪਰਿਵਾਰ ਨੂੰ ਚਲਾਉਣ ਲਈ ਨਰ ਅਤੇ ਨਾਰੀ ਦੋਹਾਂ ਦੀ ਅਹਿਮ ਭੂਮਿਕਾ ਹੈ।ਅਜੋਕੇ ਸਮੇਂ ਦੋਹਾਂ ਨੂੰ ਹੀ ਬਰਾਬਰ ਮੰਨਿਆ ਜਾਂਦਾ ਹੈ।ਅੱਜ ਦੀ ਔਰਤ ਹਰ ਖੇਤਰ ਵਿੱਚ ਅੱਗੇ ਵਧ ਰਹੀ ਹੈ।ਪੁਲਾੜ ਸਮੇਤ ਕੋਈ ਖੇਤਰ ਅਜਿਹਾ ਨਹੀਂ ਜਿਥੇ ਔਰਤ ਨਾ ਪੁੱਜ ਸਕੀ ਹੋਵੇ।ਇਸੇ ਲਈ ਔਰਤ ਨੂੰ ਪਹਿਲੇ ਸਮਿਆਂ ਵਾਂਗ ਕਮਜੋਰ ਨਹੀਂ ਸਮਝਿਆ ਜਾ ਸਕਦਾ।ਇਸਤਰੀਆਂ ਸਮਾਜ ਦਾ ਉਹ ਮਹੱਤਵਪੂਰਨ ਭਾਗ ਹਨ।ਜਿਸ ਤੋਂ ਬਿਨਾਂ ਸੰਸਾਰ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।ਕਦੇ ਮਾਂ ਗੌਰੀ ਅਤੇ ਕਦੇ ਦੁਰਗਾ ਬਣ ਕੇ ਸੰਸਾਰ ਦੀ ਦਾਨਵਾਂ ਤੋਂ ਰੱਖਿਆ ਕਰਨ ਵਾਲੀ ਇਸਤਰੀ ਰੂਪੀ ਸਰਵਉਚ ਅਤੇ ਪਵਿੱਤਰ ਹੈ।ਔਰਤ ਘਰ ਦਾ ਸ਼ਰਮਾਇਆ ਹੈ।ਇਸ ਲਈ ਸਾਨੂੰ ਸਾਰਿਆਂ ਨੂੰ ਔਰਤ ਦਾ ਸਤਿਕਾਰ ਕਰਨਾ ਚਾਹੀਦਾ ਹੈ।
                 ਲਾਲ ਚੰਦ ਸੈਣੀ, ਸੁਰਜੀਤ ਸਿੰਘ ਕਾਲੀਆ, ਵੇਦ ਪ੍ਰਕਾਸ਼ ਸਚਦੇਵਾ, ਸੁਰਿੰਦਰ ਗਰਗ, ਮਾਸਟਰ ਰਾਮ ਸਰੂਪ ਅਲੀਸ਼ੇਰ, ਸੰਤੋਖ ਰਿਸ਼ੀ, ਸੁਖਵਿੰਦਰ ਕੌਰ ਨੇ ਵੀ ਔਰਤ ਦੀ ਮਹੱਤਤਾ ਬਾਰੇ ਦੱਸਿਆ।ਐਸੋਸੀਏਸ਼ਨ ਵਲੋਂ ਆਏ ਮੁਖ ਮਹਿਮਾਨ ਸ਼੍ਰੀਮਤੀ ਨੈਸੀ ਅਗਰਵਾਲ, ਅਮਰਪਾਲ ਕੌਰ, ਰਾਜਵੀਰ ਕੌਰ, ਸੁਖਵਿੰਦਰ ਕੌਰ, ਸੋਨੀ ਸ਼ਰਮਾ, ਪਰਮਜੀਤ ਕੌਰ ਅਤੇ ਨਵਨੀਤ ਕੌਰ ਨੂੰ ਇਸ ਸਮੇਂ ਸਨਮਾਨਿਤ ਕੀਤਾ ਗਿਆ।
                    ਇਸ ਮੌਕੇ ਰਾਜ ਕੁਮਾਰ ਬਾਂਸਲ, ਸੁਰਿੰਦਰ ਗਰਗ, ਅਮਰ ਦਾਸ ਘਾਬਦਾਂ, ਸੀਤਾ ਰਾਮ ਸੁਰਜੀਤ, ਜਵਾਹਰ ਸ਼ਰਮਾ, ਜਨਕ ਰਾਜ ਜੋਸ਼ੀ, ਜਸਵੀਰ ਸਿੰਘ ਖਾਲਸਾ, ਮਹੇਸ਼ ਜੌਹਰ, ਓਮ ਪ੍ਰਕਾਸ਼ ਗੋਇਲ ਆਦਿ ਤੋਂ ਇਲਾਵਾ ਐਸੋਸੀਏਸ਼ਨ ਦੇ ਅਹੁਦੇਦਾਰ ਮੌਜ਼ੂਦ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …