ਪਟਿਆਲਾ, 10 ਮਾਰਚ (ਡਾ. ਜਸਵੰਤ ਸਿੰਘ ਪੁਰੀ) – ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਟੇਟ ਕਾਲਜ਼ ਆਫ ਅਜੈੂਕੇਸ਼ਨ ਪਟਿਆਲਾ ਵਲੋਂ ਸਵੀਪ ਟੀਮ ਅਤੇ
ਕਲਾ ਕ੍ਰਿਤੀ ਵਿਭਾਗ ਪਟਿਆਲਾ ਵਲੋਂ ਅੱਖਾਂ ਦੀ ਰੋਸ਼ਨੀ ਤੋਂ ਮਹਿਰੂਮ ਡਾ. ਕਿਰਨ ਨੂੰ ਐਮਪਾਵਰਿੰਗ ਵੁਮੈਨਜ਼ ਐਵਾਰਡ 2022 ਨਾਲ ਸਨਮਾਨਿਤ ਕੀਤਾ ਗਿਆ।ਸੈਂਟਰ ਫਾਰ ਐਂਪਾਵਰਮੈਂਟ ਆਫ ਪਰਸਨਜ਼ ਵਿਦ ਡਿਸਅਬਿਲਟੀ ਦੀ ਕੋਆਰਡੀਨੇਟਰ ਤੇ ਅਸਿਸਟੈਂਟ ਪ੍ਰੋਫੈਸਰ ਇਨ ਸੋਸ਼ੀਓਲੋਜੀ ਅਤੇ ਸੋਸ਼ਲ ਐਂਥਰੋਪੋਲੋਜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਡਾ. ਕਿਰਨ ਨੂੰ ਇਹ ਐਪਰੀਸੇਸ਼ਨ ਸਰਟੀਫੀਕੇਟ ਸਮਾਜ ਲਈ ਕੀਤੀਆਂ ਗਈਆਂ ਬੇਮਿਸਾਲ ਸੇਵਾਵਾਂ ਲਈ ਦਿੱਤਾ ਗਿਆ।ਜਿਕਰਯੋਗ ਹੈ ਕਿ ਡਾ. ਕਿਰਨ ਨੁੰ ਇਸ ਤੋਂ ਪਹਿਲਾਂ ਵੀ ਸਟੇਟ ਐਵਾਰਡ 2017 ਅਤੇ ਨੈਸ਼ਨਲ ਰੋਲ ਮਾਡਲ ਐਵਾਰਡ 2018 ਨਾਲ ਨਿਵਾਜ਼ਿਆ ਜਾ ਚੁੱਕਾ ਹੈ।
Check Also
ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ
ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …
Punjab Post Daily Online Newspaper & Print Media