ਅੰਮ੍ਰਿਤਸਰ, 17 ਮਾਰਚ (ਸੁਖਬੀਰ ਸਿੰਘ) – ਫੂਡ ਕਾਰਪੋਰੇਸ਼ਨ ਆਫ ਇੰਡੀਆ ਦੇ ਅਧਿਕਾਰੀਆਂ ਵਲੋਂ ਕੀਤੀ ਗਈ ਹੜਤਾਲ ਕਾਰਨ ਗੁਦਾਮਾਂ ਵਿਚੋਂ ਚੌਲ ਤੇ ਪੁਰਾਣੀ ਕਣਕ ਦੇ ਭੰਡਾਰ ਨੂੰ ਖਾਲੀ ਕਰਨ ਵਿਚ ਆਉਣ ਵਾਲੀ ਕਿਸੇ ਵੀ ਰੁਕਾਵਟ ਨੂੰ ਦੂਰ ਕਰਨ ਦੇ ਇਰਾਦੇ ਨਾਲ ਜਿਲ੍ਹਾ ਮੈਜਿਸਟਰੇਟ ਗੁਰਪ੍ਰੀਤ ਸਿੰਘ ਖਹਿਰਾ ਨੇ ਐਫ.ਸੀ.ਆਈ ਦੇ ਗੁਦਾਮਾਂ, ਭੰਡਾਰਾ, ਪਲਿੰਥਾਂ, ਰੇਲਵੇ ਲਾਇਨਾਂ, ਜਿਥੇ ਕਿ ਐਫ.ਸੀ.ਆਈ ਦਾ ਅਨਾਜ ਪਿਆ ਹੋਵੇ, ਉਥੇ ਬਿਨਾਂ ਜਿਲ੍ਹਾ ਮੈਨੇਜ਼ਰ ਐਫ.ਸੀ.ਆਈ ਦੀ ਪ੍ਰਵਾਨਗੀ ਦੇ ਦਾਖਲ ਹੋਣ ਤੇ ਪਾਬੰਦੀ ਲਗਾਈ ਹੈ।ਆਪਣੇ ਹੁਕਮਾਂ ਵਿੱਚ ਉਨਾਂ ਕਿਹਾ ਕਿ ਨਵੀਂ ਆ ਰਹੀ ਕਣਕ ਨੂੰ ਭੰਡਾਰ ਕਰਨ ਲਈ ਗੁਦਾਮਾਂ ਦਾ ਖਾਲੀ ਹੋਣਾ ਜਨਤਾ ਦੇ ਵੱਡੇ ਹਿੱਤਾਂ ਲਈ ਜ਼ਰੂਰੀ ਹੈ।ਇਸ ਲਈ ਜਨਤਕ ਹਿਤ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਹੁਕਮ ਜਾਰੀ ਕੀਤੇ ਜਾਂਦੇ ਹਨ, ਤਾਂ ਜੋ ਕੋਈ ਕੰਮ ਵਿੱਚ ਰੁਕਾਵਟ ਨਾ ਪਾ ਸਕੇ। ਉਨਾਂ ਕਿਹਾ ਕਿ ਇਨਾਂ ਹੁਕਮਾਂ ਦੀ ਉਲੰਘਣਾ ਆਈ.ਪੀ.ਸੀ ਦੀ ਧਾਰਾ 1860 ਅਧੀਨ ਸਜ਼ਾਯੋਗ ਅਪਰਾਧ ਮੰਨੀ ਜਾਵੇਗੀ।ਇਹ ਹੁਕਮ 16 ਮਾਰਚ 2022 ਤੋਂ 30 ਅਪ੍ਰੈਲ 2022 ਤੱਕ ਲਾਗੂ ਰਹਿਣਗੇ ਅਤੇ ਇਸ ਦੌਰਾਨ ਐਫ.ਸੀ.ਆਈ ਦੇ ਗੁਦਾਮਾਂ ਅਤੇ ਭੰਡਾਰਾਂ ਨੇੜੇ ਕੋਈ ਵੀ ਇਕੱਠ ਜਾਂ ਗੈਰ ਕਾਨੂੰਨੀ ਦਾਖਲਾ ਪਾਬੰਦੀ ਅਧੀਨ ਰਹੇਗਾ।
Check Also
ਖਾਲਸਾ ਕਾਲਜ ਵਿਖੇ ‘ਐਨ.ਪੀ.ਟੀ.ਈ.ਐਲ ਜਾਗਰੂਕਤਾ ਵਰਕਸ਼ਾਪ’ ਕਰਵਾਈ ਗਈ
ਅੰਮ੍ਰਿਤਸਰ, 11 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵੱਲੋਂ ਆਈ.ਆਈ.ਟੀ ਕਾਨਪੁਰ ਦੇ ਸਹਿਯੋਗ ਨਾਲ …
Punjab Post Daily Online Newspaper & Print Media