ਕਪੂਰਥਲਾ, 17 ਮਾਰਚ (ਪੰਜਾਬ ਪੋਸਟ ਬਿਊਰੋ) – ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕਪੂਰਥਲਾ ਦੇ ਮੁੱਖ ਖੇਤੀਬਾੜੀ ਅਫਸਰ-ਕਮ-ਪ੍ਰੋਜੈਕਟ-
ਡਾਇਰੈਕਟਰ ਆਤਮਾ ਕਪੂਰਥਲਾ ਡਾ. ਸੁਰਿੰਦਰ ਕੁਮਾਰ ਵਿਰਦੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡਾ. ਹਰਕਮਲਪ੍ਰਿਤਪਾਲ ਸਿੰਘ ਭਰੋਤ ਬਲਾਕ ਖੇਤੀਬਾੜੀ ਅਫ਼ਸਰ-ਕਮ-ਬੀ.ਟੀ,ਟੀ ਇੰਚਾਰਜ਼ ਆਤਮਾ ਕਪੂਰਬਲਾ ਦੀ ਅਗਵਾਈ ਹੇਠ ਬਲਾਕ ਕਪੂਰਥਲਾ ਦੇ ਅਗਾਂਹਵਧੂ ਕਿਸਾਨਾਂ ਦੀ ਐਕਸਪੋਜ਼ਰ ਦੌਰਾ ਬ੍ਰਿਗੇਡੀਅਰ ਕੁਲਦੀਪ ਸਿੰਘ ਢਿੱਲੋਂ ਦੇ ਫਾਰਮ ਪਿੰਡ ਸਨੌਰ ਜਿਲ੍ਹਾ ਜਲੰਧਰ ਵਿਖੇ ਕਰਵਾਇਆ ਗਿਆ।ਬ੍ਰਿਗੇਡੀਅਰ ਢਿੱਲੋਂ ਨੇ ਕਿਸਾਨਾਂ ਨੂੰ ਦੱਸਿਆ ਕਿ ਉਹਨਾਂ ਵਲੋਂ 22 ਏਕੜ ਫਾਰਮ ਵਿੱਚ ਵਰਮੀਕੰਪੋਸਟ, ਹਲਦੀ ਪ੍ਰੋਸੈਸਿੰਗ ਅਤੇ ਦੇਸੀ ਗੁੜ-ਸ਼ੱਕਰ ਬਣਾਉਣ ਦੇ ਪ੍ਰੋਜੈਕਟ ਚਲਾਏ ਜਾ ਰਹੇ ਹਨ।ਗੰਡੋਇਆਂ ਤੋਂ ਤਿਆਰ ਕੀਤੀ ਖਾਦ /ਕਿਚਨ-ਗਾਰਡਿੰਗ ਵਾਸਤੇ ਬਹੁਤ ਵਧੀਆ ਹੈ ਅਤੇ ਇਸ ਨੂੰ 304 ਫੁੱਟ ਦੇ ਟੋਏ ਵਿੱਚ ਪਸ਼ੂਆਂ ਦੇ ਗੋਹੇ ਤੋਂ ਤਿਆਰ ਕੀਤਾ ਜਾ ਸਕਦਾ ਹੈ।
ਹਲਦੀ ਪ੍ਰੋਸੈਸਿੰਗ ਬਾਰੇ ਬ੍ਰਿਗੇਡੀਅਰ ਢਿੱਲੋਂ ਨੇ ਕਿਹਾ ਕਿ ਇਹ ਇੱਕ ਬਹੁਤ ਹੀ ਲਾਹੇਵੰਦਾ ਧੰਦਾ ਹੈ, ਕਿਉਂਕਿ ਇੱਕ ਏਕੜ ਵਿੱਚੋਂ ਲਗਭਗ 80-90 ਕੁਵਿੰਟਲ ਝਾੜ ਮਿਲ ਜਾਂਦਾ ਹੈ ਅਤੇ ਇਸ ਨੂੰ ਕੋਈ ਬੀਮਾਰੀ ਵੀ ਨਹੀਂ ਲੱਗਦੀ । ਇਸ ਸਮੇਂ ਭਾਗ ਲੈ ਰਹੇ ਅਗਾਂਹਵਧੂ ਕਿਸਾਨ ਮਹਿੰਦਰ ਸਿੰਘ ਖਾਨੋਵਾਲ, ਹਜਾਰਾ ਸਿੰਘ, ਕੁਲਦੀਪ ਸਿੰਘ, ਸਤਨਾਮ ਸਿੰਘ, ਜਸਵਿੰਦਰ ਸਿੰਘ, ਜਸਪਾਲ ਸਿੰਘ, ਹਰਜਿੰਦਰ ਸਿੰਘ, ਕੇਵਲ ਸਿੰਘ, ਕਰਮਜੀਤ ਸਿੰਘ ਆਦਿ ਨੂੰ ਬ੍ਰਿਗੇਡੀਅਰ ਢਿੱਲੋਂ ਵਲੋਂ ਜਟਰੇਫਾ ਪਲਾਂਟ ਤੋਂ ਤਿਆਰ ਕੀਤੇ ਜਾਂਦੇ ਬਾਇਓ ਡੀਜ਼ਲ ਬਾਰੇ ਵੀ ਜਾਣਕਾਰੀ ਦਿੱਤੀ ਗਈ।
ਇਸ ਮੌਕੇ ਸਿਮਰਜੀਤ ਸਿੰਘ ਬੀ.ਟੀ.ਐਮ ਆਤਮਾ, ਜਗਜੀਤ ਸਿੰਘ ਏ.ਟੀ.ਐਮ ਹਾਜ਼ਰ ਸਨ।
Check Also
ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ
ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …
Punjab Post Daily Online Newspaper & Print Media