ਸੰਗਰੂਰ, 20 ਮਾਰਚ (ਜਗਸੀਰ ਲੌਂਗੋਵਾਲ) – ਸਥਾਨਕ ਸ਼ਿਵ ਸ਼ਕਤੀ ਵੁਮੈਨ ਕਲੱਬ ਨੇ ਸਾਬਕਾ ਕੌਂਸਲਰ ਕਾਂਤਾ ਪੱਪਾ ਦੀ ਅਗਵਾਈ ‘ਚ ਹੋਲੀ ਦਾ ਤਿਉਹਾਰ
ਮਨਾਇਆ।ਸਾਬਕਾ ਕੌਂਸਲਰ ਨੇ ਇਸ ਸਮੇਂ ਗੱਲਬਾਤ ਕਰਦਿਆਂ ਕਿਹਾ ਕਿਹਾ ਹੋਲੀ ਦਾ ਤਿਉਹਾਰ ਆਪਸੀ ਪਿਆਰ ਅਤੇ ਭਾਈਚਾਰੇ ਦਾ ਪ੍ਰਤੀਕ ਹੈ।ਇਸ ਲਈ ਸਾਨੂੰ ਸਭ ਨੂੰ ਸਮਾਜ ਵਿੱਚ ਮਿਲ ਕੇ ਰਹਿਣਾ ਚਾਹੀਦਾ ਹੈ ਤਾਂ ਹੀ ਸਾਡਾ ਦੇਸ਼ ਅਤੇ ਸਮਾਜ ਤਰੱਕੀ ਕਰ ਸਕਦਾ ਹੈ।ਉਨ੍ਹਾਂ ਕਿਹਾ ਕਿ ਹੋਲੀ ਦੇ ਤਿਉਹਾਰ ਦਾ ਭਾਰਤੀ ਸੰਸਕ੍ਰਿਤੀ ਵਿੱਚ ਖ਼ਾਸ ਮਹੱਤਵ ਹੈ ਇਸ ਲਈ ਹੋਲੀ ਦੇ ਤਿਉਹਾਰ ਨੂੰ ਸਾਰੇ ਲੋਕਾਂ ਰਲ ਮਿਲ ਕੇ ਮਨਾਉਂਦੇ ਹਨ।
ਇਸ ਮੌਕੇ ਕਲੱਬ ਪ੍ਰਧਾਨ ਲਲਿਤਾ ਪਾਠਕ, ਪ੍ਰਿਆ ਮਦਾਨ, ਮਾਹੀ ਮਦਾਨ, ਈਸ਼ਾ, ਤਮੰਨਾ, ਜਯੋਤੀ, ਸ਼ਸ਼ੀ, ਸੁਮਨ ਰਾਣੀ, ਪਿੰਕੀ ਰੰਜ਼ਨਾ ਸੈਣੀ, ਮੀਨਾ, ਸੱਤਿਆ ਦੇਵੀ, ਸ਼ਕੁੰਤਲਾ ਤੇ ਸੰਗੀਤਾ ਵੀ ਹਾਜ਼ਰ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media