Wednesday, September 16, 2026

ਖਾਲਸਾ ਕਾਲਜ ਲਾਅ ਕੈਰੀਅਰ ਗਾਈਡੈਂਸ ’ਤੇ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 20 ਮਾਰਚ (ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਲਾਅ ਵਿਖੇ ‘ਕੈਰੀਅਰ ਗਾਈਡੈਂਸ’ ਸਬੰਧੀ ਸੈਮੀਨਾਰ ਕਰਵਾਇਆ ਗਿਆ।ਕਾਲਜ ਦੇ ਡਾਇਰੈਕਟਰ-ਕਮ-ਪ੍ਰਿੰਸੀਪਲ ਡਾ. ਜਸਪਾਲ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ ਸੈਮੀਨਾਰ ’ਚ ਉਚੇਚੇ ਤੌਰ ’ਤੇ ਪੁੱਜੇ ਕਰਨਦੀਪ ਰਾਏ ਸੀਨੀਅਰ ਬਰਾਂਚ ਮੈਨੇਜ਼ਰ ਆਈ.ਡੀ.ਪੀ ਐਜ਼ੂਕੇਸ਼ਨ ਨੇ ਵਿਦਿਆਰਥੀਆਂ ਨੂੰ ਆਈ.ਡੀ.ਪੀ ਵਲੋਂ ਆਈਲੇਂਟਸ ਤੋਂ ਬਾਅਦ ਦਿੱਤੀ ਜਾ ਰਹੀ ਕੌਂਸਲਿੰਗ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।
                   ਯੂਨੀਵਰਸਿਟੀ ਆਫ਼ ਲਾਅ ਲੰਡਨ, ਇੰਟਰਨੈਸ਼ਨਲ ਰਿਕਰੂਟਮੈਂਟ ਮੈਨੇਜ਼ਰ ਸ਼ਵੇਤਾ ਨੇ ਯੂਨੀਵਰਸਿਟੀ ਵਲੋਂ ਕਰਵਾਏ ਜਾ ਰਹੇ ਲਾਅ ਦੇ ਵੱਖ ਵੱਖ ਕੋਰਸਾਂ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਲੰਡਨ ’ਚ ਉਚੇਰੀ ਵਿੱਦਿਆ ਲੈਣ ਅਤੇ ਉਸ ਉਪਰੰਤ ਪ੍ਰੈਕਟਿਸ ਕਰਨ ਤੋਂ ਇਲਾਵਾ ਯੂਨੀਵਰਸਿਟੀ ਵਲੋਂ ਕਰਵਾਏ ਜਾ ਰਹੇ ਕੋਰਸਾਂ ਦੀਆਂ ਫੀਸਾਂ ਅਤੇ ਸਕਾਲਰਸ਼ਿਪ ਬਾਰੇ ਵੀ ਵਿਦਿਆਰਥੀਆਂ ਨੂੰ ਦੱਸਿਆ।ਆਈ.ਡੀ.ਪੀ ਤੋਂ ਆਂਚਲ ਸਚਦੇਵਾ ਨੇ ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ।
                       ਇਸ ਮੌਕੇ ਡਾ. ਗੁਨੀਸ਼ਾ ਸਲੂਜਾ, ਡਾ. ਸੀਮਾ ਰਾਣੀ, ਡਾ. ਮੋਹਿਤ ਸੈਣੀ, ਪ੍ਰੋ: ਨਰੇਸ਼, ਡਾ. ਪ੍ਰੀਤ ਇੰਦਰ ਕੌਰ, ਡਾ. ਸ਼ਿਵਨ ਸਰਪਾਲ, ਪ੍ਰੋ: ਹਰਕੰਵਲ ਕੌਰ, ਪ੍ਰੋ: ਅਨੀਤਾ ਸ਼ਰਮਾ, ਪ੍ਰੋ: ਹਰਜੋਤ ਕੌਰ ਅਤੇ ਪ੍ਰੋ: ਰਿਚਾ ਸ਼ਰਮਾ ਮੌਜ਼ੂਦ ਸਨ।

Check Also

ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …