ਅੰਮ੍ਰਿਤਸਰ, 21 ਮਾਰਚ (ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਦੇ ਖਾਲਸਾ ਕਾਲਜ਼ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਪੜ੍ਹਦੀ 8ਵੀਂ ਜਮਾਤ ਦੀ
ਵਿਦਿਆਰਥਣ ਦੀਪਿਕਾ ਸੰਧੂ ਨੇ ਪ੍ਰਾਇਮਰੀ ਪੱਧਰ ਦੇ ਇਮਤਿਹਾਨ ’ਚੋਂ 95 ਫ਼ੀਸਦੀ ਅਤੇ ਮਿਡਲ ਇਮਤਿਹਾਨ ’ਚੋਂ 94 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਵਿਦਿਆਰਥਣ ਨੂੰ ਇਸ ਉਪਲੱਬਧੀ ’ਤੇ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਉਕਤ ਹੋਣਹਾਰ ਬੱਚੀ ਨੇ ਕ੍ਰਮਵਾਰ 3 ਸਾਲ ਭਾਸ਼ਣ ਮੁਕਾਬਲਿਆਂ ’ਚ ਪਹਿਲਾ ਅਤੇ 2 ਵਾਰੀ ਦੂਜਾ ਸਥਾਨ ਪ੍ਰਾਪਤ ਕੀਤਾ ਹੈ।ਉਨ੍ਹਾਂ ਕਿਹਾ ਕਿ ਗੁਰੂ ਰਾਮਦਾਸ ਅਵਤਾਰ ਪੁਰਬ ਕਮੇਟੀ ਵਲੋਂ ਆਯੋਜਿਤ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਮੁਕਾਬਲਿਆਂ ’ਚੋਂ ‘ਕਵਿਤਾ ਉਚਾਰਣ’ ’ਚੋਂ ਪਹਿਲਾ ਸਥਾਨ ਅਤੇ ‘ਸਨਮਾਨ ਬੇਟੀਆਂ ਦਾ’ ਮੁਕਾਬਲੇ ’ਚੋਂ ਐਵਾਰਡ ਹਾਸਲ ਕੀਤਾ।
ਇਸ ਮੌਕੇ ਪ੍ਰਿੰਸੀਪਲ ਨਾਗਪਾਲ ਨੇ ਵਿਦਿਆਰਥਣ ਨੂੰ ਸਨਮਾਨਿਤ ਕਰਦੇ ਹੋਏ ਵਧਾਈ ਦਿੰਦਿਆਂ ਹੋਇਆਂ ਹੋਰਨਾਂ ਨੂੰ ਭਵਿੱਖ ’ਚ ਅਗਾਂਹ ਵਧਣ ਲਈ ਉਤਸ਼ਾਹਿਤ ਕੀਤਾ।
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media