ਕਪੂਰਥਲਾ, 21 ਮਾਰਚ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉਪਲ ਨੇ ਦੱਸਿਆ ਹੈ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ
ਬਿਊਰੋ ਕਪੂਰਥਲਾ ਵਲੋਂ ਜਿਲ੍ਹੇ ਦੇ ਨੌਜਵਾਨਾਂ ਨੂੰ ਇੰਟਰਵਿਊ ਦੇ ਹੁਨਰ ਦੀ ਚਾਰ ਦਿਨਾਂ ਸਿਖਲਾਈ ਸਬੰਧੀ 21 ਤੋਂ 25 ਮਾਰਚ ਤੱਕ ਇੱਕ ਮੁਫਤ ਵਿਸ਼ੇਸ਼ ਕੋਰਸ ਦੀ ਸ਼ੁਰੂਆਤ ਕੀਤੀ ਗਈ ਹੈ।ਜਿਸ ਤਹਿਤ ਪ੍ਰਾਰਥੀਆਂ ਨੂੰ ਇੰਟਰਵਿਊ ਦੀ ਤਿਆਰੀ ਸਬੰਧੀ ਸਾਫਟ ਸਕਿਲ, ਡਰੈਸਅਪ ਕਿਵੇਂ ਹੋਣਾ ਅਤੇ ਬਾਇਓਡਾਟਾ ਕਵੇਂ ਲਿਖਣਾ ਆਦਿ ਦੀ ਤਿਆਰੀ ਬਾਰੇ ਸਿਖਲਾਈ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਇਸ ਫ੍ਰੀ ਕੋਰਸ ਲਈ ਕੁੱਝ ਸੀਟਾਂ ਅਜੇ ਖਾਲੀ ਹਨ, ਜਿਸ ਲਈ ਜਿਲ੍ਹੇ ਦੇ ਨੌਜਵਾਨਾਂ ਨੂੰ ਰਜਿਸਟਰ ਹੋਣ ਲਈ ਮਿਤੀ 22-03-2022 ਤੱਕ ਦਾ ਇੱਕ ਹੋਰ ਮੌਕਾ ਦਿੱਤਾ ਜਾ ਰਿਹਾ ਹੈ।ਚਾਹਵਾਨ ਪ੍ਰਾਰਥੀ 22-03-2022 ਨੂੰ 10.00 ਵਜੇ ਤੋਂ ਪਹਿਲਾਂ https://forms.gle/ZUqPmFpVVKk4pPMCA ਲਿੰਕ ‘ਤੇ ਜਾਂ ਦਫਤਰ ਵਿੱਚ ਹਾਜ਼ਰ ਹੋ ਕੇ ਰਜਿਸਟਰ ਕਰਨ ਉਪਰੰਤ 22-03-2022 ਨੂੰ ਸਵੇਰੇ 10.00 ਵਜ਼ੇ ਤੋਂ ਇਸ ਕੋਰਸ ਵਿੱਚ ਸ਼ਾਮਲ ਹੋ ਸਕਦੇ ਹਨ।ਵਧੇਰੇ ਜਾਣਕਾਰੀ ਲਈ ਡੀ.ਬੀ.ਈ.ਈ ਕਪੂਰਥਲਾ ਦੇ ਹੈਲਪਲਾਈਨ ਨੰਬਰ 9888219247 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media